ਅਟਾਰੀ : ਪਾਕਿਸਤਾਨ ਦੇ ਤਾਲਿਬਾਨ ਪ੍ਰਭਾਵਿਤ ਇਲਾਕੇ ਖਾਸ ਕਰਕੇ ਖੈਬਰ ਪਖਤੂਨਖਵਾ, ਪੇਸ਼ਾਵਰ ਤੇ ਕਰਾਚੀ ਆਦਿ ਦੇ ਹਿੰਦੂ, ਜੋ ਇਸ ਸਮੇਂ ਯੋਜਨਾ ਬਣਾ ਕੇ ਭਾਰਤ 'ਚ ਰਹਿ ਰਹੇ ਹਨ ਉਥੇ ਸੱਤਾ ਪਰਿਵਰਤਨ ਦੇ ਬਾਅਦ ਮਾਹੌਲ ਤੇ ਹਾਲਾਤ ਦੀ ਜਾਂਚ ਕਰ ਰਹੇ ਹਨ। ਉਹ ਇਹ ਜਾਨਣਾ ਚਾਹੁੰਦੇ ਹਨ ਕਿ ਭਾਰਤ 'ਚ ਨਾਗਰਿਕਤਾ ਨਾ ਮਿਲਣ ਦੀ ਸਥਿਤੀ 'ਚ ਕੀ ਉਨ੍ਹਾਂ ਦਾ ਵਤਨ ਵਾਪਸ ਆਉਣਾ ਸੁਰੱਖਿਅਤ ਹੋਵੇਗਾ। ਇਮਰਾਨ ਖਾਨ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਇਸ ਸਿਲਸਿਲੇ 'ਚ ਸੋਮਵਾਰ ਨੂੰ ਸਮਝੌਤਾ ਐਕਸਪ੍ਰੈੱਸ ਰਾਹੀਂ ਦੋ ਹਿੰਦੂ ਸਰਹੱਦ ਪਾਰ ਰਵਾਨਾ ਹੋਏ।
ਸ਼ਿਵ ਕੁਮਾਰ ਤੇ ਰਾਜ ਕੁਮਾਰ (ਦੋਨੋਂ ਬਦਲੇ ਨਾਂ) ਨੇ ਦੱਸਿਆ ਕਿ ਕਾਫੀ ਸਮੇਂ ਬਾਅਦ ਪਾਕਿਸਤਾਨ ਦੀ ਵਰਤਮਾਨ ਸਰਕਾਰ ਤੋਂ ਉਮੀਦ ਬੱਝੀ ਹੈ। ਦਿੱਲੀ ਦੇ ਇਨ੍ਹਾਂ ਦੋਹਾਂ ਦਾ ਪਰਿਵਾਰ ਦਹਾਕਿਆਂ ਪਹਿਲਾਂ ਖੈਬਰ ਪਖਤੂਨਖਵਾ ਤੋਂ ਕੱਟੜਪੰਥੀਆਂ ਦੇ ਅੱਤਵਾਦ ਤੋਂ ਪ੍ਰਭਾਵਿਤ ਹੋ ਕੇ ਭਾਰਤ ਆ ਗਿਆ ਸੀ। ਹਾਲਾਂਕਿ ਇਹ ਲੋਕ ਅਜੇ ਵੀ ਵੀਜ਼ਾ ਮਿਆਦ ਵਧਾ-ਵਧਾ ਕੇ ਰਹਿ ਰਹੇ ਹਨ ਤੇ ਨਿੱਜੀ ਕੰਪਨੀਆਂ ਨਾਲ ਜੁੜ ਤੇ ਰੋਜੀ-ਰੋਟੀ ਵੀ ਕਮਾ ਰਹੇ ਹਨ ਪਰ ਘਰ ਤੇ ਪਿਛੇ ਰਹਿ ਗਏ ਆਪਣੇ ਰਿਸ਼ਤੇਦਾਰਾਂ ਦਾ ਮੋਹ ਨਹੀਂ ਛੱਡ ਪਾਏ। ਸਮਝੌਤਾ ਐਕਸਪ੍ਰੈੱਸ ਰਾਹੀਂ ਰਵਾਨਾ ਹੋਏ 86 ਸਵਾਰੀਆਂ 'ਚ ਸ਼ਾਮਲ ਉਕਤ ਲੋਕਾਂ ਦਾ ਕਹਿਣਾ ਹੈ ਕਿ ਉੱਥੇ ਉਨ੍ਹਾਂ ਦੇ ਚਾਚਾ-ਤਾਇਆ ਤੇ ਉਨ੍ਹਾਂ ਦਾ ਪਰਿਵਾਰ ਰਹਿੰਦਾ ਹੈ। ਜਦੋਂ ਉਥੇ ਕੱਟੜਪੰਥੀਆਂ ਦਾ ਖੌਫ ਵਧਿਆ ਤਾਂ ਉਹ ਲੋਕ ਆਪਣਾ ਸਭ ਕੁਝ ਛੱਡ ਕੇ ਪਰਿਵਾਰ ਸਮੇਤ ਇਥੇ ਆ ਗਏ। ਪਰ ਅਜੇ ਤੱਕ ਉਨ੍ਹਾਂ ਨੂੰ ਸਥਾਈ ਨਾਗਰਿਕਤਾ ਨਹੀਂ ਮਿਲ ਸਕੀ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਭਾਰਤ ਸਰਕਾਰ ਉਨ੍ਹਾਂ ਲੋਕਾਂ ਨੂੰ ਇਥੇ ਵਸਾਉਣ ਲਈ ਗੰਭੀਰ ਹੈ ਪਰ ਕਈ ਵਾਰ ਦਿੱਕਤ ਆ ਜਾਂਦੀ ਹੈ। ਉਹ ਲੋਕ 15 ਦਿਨ ਲਈ ਪਾਕਿਸਤਾਨ ਜਾ ਰਹੇ ਹਨ।
ਕਾਂਗਰਸ ਅਤੇ ਅਕਾਲੀ ਦਲ ਦੋਵੇਂ ਇਕੋ ਥਾਲੀ ਦੇ ਚੱਟੇ-ਵੱਟੇ : ਲਾਖਣਾ
NEXT STORY