ਗੁਰਦਾਸਪੁਰ(ਵਿਨੋਦ)-ਪੰਜਾਬ ਦੇ ਮਸੀਹ ਭਾਈਚਾਰੇ ਦਾ ਇਕ ਵਫਦ ਪੰਜਾਬ ਦੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਦੀ ਅਗਵਾਈ ’ਚ ਪੰਜਾਬ ਦੇ ਡੀ. ਜੀ. ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੂੰ ਮਿਲਿਆ ਅਤੇ ਪੰਜਾਬ ’ਚ ਮਸੀਹ ਭਾਈਚਾਰੇ ਦੇ ਲੋਕਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਅਤੇ ਬੇਇਨਸਾਫੀਆਂ ਸਬੰਧੀ ਇਕ ਮੰਗ-ਪੱਤਰ ਦਿੱਤਾ ਅਤੇ ਜਾਣੂ ਕਰਵਾਇਆ।
ਗੱਲਬਾਤ ਕਰਦਿਆਂ ਬਾਊ ਮੁਨੱਵਰ ਮਸੀਹ ਨੇ ਡੀ. ਜੀ. ਪੀ. ਅਰਪਿਤਾ ਸ਼ੁਕਲਾ ਨੂੰ ਦੱਸਿਆ ਕਿ ਪੰਜਾਬ ’ਚ ਘੱਟ ਗਿਣਤੀ ਦੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰ ਕੇ ਇਨ੍ਹਾਂ ਦੀ ਸੁਣਵਾਈ ਅਤੇ ਇਨਸਾਫ ਨਹੀਂ ਮਿਲਦਾ। ਧਰਮ ਪੱਖੋਂ ਅੱਜ ਤੱਕ ਜਿੰਨੀਆਂ ਵੀ ਐੱਫ. ਆਈ. ਆਰ. ਧਰਮ ਵਿਰੁੱਧ ਹੋਈਆਂ ਸਨ। ਬੇਸ਼ੱਕ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ’ਤੇ ਐੱਫ. ਆਈ. ਆਰ. ਤਾਂ ਦਰਜ ਕਰ ਦਿੱਤੀ ਹੈ ਪਰ ਗ੍ਰਿਫਤਾਰੀ ਕਿਸੇ ਦੀ ਨਹੀਂ ਹੋਈ।
ਇਹ ਵੀ ਪੜ੍ਹੋ- ਰੱਖੜ ਪੁੰਨਿਆ 'ਤੇ CM ਮਾਨ ਦਾ ਪੰਜਾਬ ਵਾਸੀਆਂ ਲਈ ਖ਼ਾਸ ਤੋਹਫ਼ਾ, ਪੜ੍ਹੋ ਖ਼ਬਰ
ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਧਰਮ ਨਿਰਪੱਖ ਸੂਬਾ ਹੈ। ਇੱਥੇ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਅਤੇ ਆਪਣੇ ਹੱਕਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਰਹਿਣ ’ਚ ਲੋਕਾਂ ਨੂੰ ਪੂਰਾ ਹੱਕ ਹੈ ਪਰ ਮਸੀਹ ਭਾਈਚਾਰਾ ਅਜੇ ਵੀ ਧਾਰਮਿਕ ਆਜ਼ਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਧਰਮ ਜਾਂ ਵਰਗ ਦਾ ਵੀ ਕੋਈ ਵੀ ਹੋਵੇ ਪਰ ਉਹ ਫੇਸਬੁੱਕ, ਸੋਸ਼ਲ ਮੀਡੀਆ ’ਤੇ ਕਿਸੇ ਵੀ ਧਰਮ ਦੇ ਉੱਪਰ ਟਿੱਪਣੀ ਕਰਦਾ ਹੈ ਤਾਂ ਉਸ ਨੂੰ ਕਾਨੂੰਨ ਦੇ ਆਧਾਰ ’ਚ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਬੱਚਿਆਂ ਦੀ ਲੜਾਈ 'ਚ ਵਰ੍ਹਇਆ ਗੋਲੀਆਂ ਦਾ ਮੀਂਹ
ਡੀ. ਜੀ. ਪੀ. ਅਰਪਿਤ ਸ਼ੁਕਲਾ ਨੇ ਮਸੀਹ ਭਾਈਚਾਰੇ ਦੇ ਵਫਦ ਦੀਆਂ ਗੱਲਾਂ ਸੁਣ ਕੇ ਸਬੰਧਿਤ ਕਮਿਸ਼ਨਰ, ਡੀ. ਆਈ. ਜੀ., ਐੱਸ. ਐੱਸ. ਪੀ. ਨੂੰ ਸਖਤ ਹਦਾਇਤਾਂ ਦੇ ਕੇ ਕਿਹਾ ਕਿ ਕਿਸੇ ਵੀ ਭੇਦਭਾਵ ਤੋਂ ਘੱਟ ਗਿਣਤੀ ਦੇ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਅਤੇ ਬੇਇਨਸਾਫੀ ਇਸ ਵਰਗ ਨਾਲ ਨਹੀਂ ਹੋਣੀ ਚਾਹੀਦੀ। ਉਨ੍ਹਾਂ ਭਰੋਸਾ ਦਿੱਤਾ ਕਿ ਮੈਮੋਰੰਡਮ ’ਚ ਲਿਖੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਦੋ ਪਟਵਾਰੀਆਂ ਦੀ ਮੌਤ
ਇਸ ਸਮੇਂ ਪ੍ਰਧਾਨ ਲਾਰੈਂਸ ਮਲਿਕ, ਜ਼ਿਲਾ ਪ੍ਰਧਾਨ ਅਮਰੀਕ ਮਸੀਹ ਦੀਨਾਨਗਰ, ਜ਼ਿਲਾ ਪ੍ਰਧਾਨ ਸ੍ਹਾਬ ਮਸੀਹ ਮੰਗਲਸੈਣ, ਯੂਸਫ ਮਸੀਹ ਬੱਬਾ, ਪਾਸਟਰ ਐਸੋਸੀਏਸ਼ਨ ਦੇ ਮੁਖੀ ਜਨਕ ਅਬਰਾਹਾਮ ਲੁਧਿਆਣਾ, ਡਾ. ਰਾਹੁਲ, ਪਾਸਟਰ ਸੈਮੂਅਲ, ਬਿਸ਼ਪ ਰਾਜ ਜਲੰਧਰ, ਸੁਮਿਤ, ਯਾਕੂਬ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦਾਸਪੁਰ 'ਚ 62 ਆਮ ਆਦਮੀ ਕਲੀਨਿਕ ਲੋਕਾਂ ਨੂੰ ਦੇ ਰਹੇ ਮਿਆਰੀ ਸਿਹਤ ਸੇਵਾਵਾਂ: ਚੇਅਰਮੈਨ ਰਮਨ ਬਹਿਲ
NEXT STORY