ਅੰਮ੍ਰਿਤਸਰ (ਰਮਨ)- ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਨੂੰ ਛੱਡ ਕੇ ਹਾਈਵੇਅ ਮਾਰਗਾਂ ਸਮੇਤ ਪਿੰਡਾਂ-ਕਸਬਿਆਂ ਵਿਚ ਸੰਘਣੀ ਧੁੰਦ ਦਾ ਕਹਿਰ ਸ਼ੁੱਕਰਵਾਰ ਨੂੰ ਪੂਰੀ ਤਰ੍ਹਾਂ ਨਾਲ ਨਜ਼ਰ ਆਇਆ। ਸਾਰਾ ਦਿਨ ਜਿਥੇ ਮੌਸਮ ਪੂਰੀ ਤਰ੍ਹਾਂ ਨਾਲ ਸੁਹਾਵਣਾ ਬਣਿਆ ਰਿਹਾ ਉੱਥੇ ਹਰ ਪਾਸੇ ਠੰਡੀਆਂ ਹਵਾਵਾਂ ਚੱਲਦੀਆਂ ਨਜ਼ਰ ਆਈਆਂ ਅਤੇ ਮਾੜੀ ਜਿਹੀ ਵੀ ਧੁੱਪ ਕਿਧਰੇ ਵੀ ਨਜ਼ਰ ਨਹੀਂ ਆਈ। ਉੱਤਰ-ਭਾਰਤ ਸਮੇਤ ਪੰਜਾਬ ਵਿਚ ਜਿਥੇ ‘ਯੈਲੋ ਅਲਰਟ’ ਐਲਾਨਿਆ ਗਿਆ ਹੈ, ਉੱਥੇ ਧੁੰਦ ਕਾਰਨ ਵਿਜੀਬਿਲਟੀ ਬਹੁਤ ਘੱਟ ਚੁੱਕੀ ਹੈ, ਜਿਸ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 20, 21, 22 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਦੀ ਵੱਡੀ ਅਪਡੇਟ
ਦੂਜੇ ਪਾਸੇ ਧੁੰਦ ਨਾਲ ਰੇਲ ਅਤੇ ਸੜਕ ਆਵਾਜਾਈ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਸ੍ਰੀ ਹਰਮਿੰਦਰ ਸਾਹਿਬ ਵਿਖੇ ਸੰਗਤਾਂ ਵਿਚ ਦਰਸ਼ਨ ਕਰਨ ਦੀ ਆਸਥਾ ਅਤੇ ਸ਼ਰਧਾ ਜਾਰੀ ਹੈ। ਸੰਘਣੀ ਧੁੰਦ ਕਾਰਨ ਜਿਥੇ ਕਈ ਟ੍ਰੇਨਾਂ ਰੱਦ ਹੋਈਆਂ, ਉੱਥੇ ਕਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ। ਪਿੰਡਾਂ ਦੇ ਨਾਲ ਸ਼ਹਿਰਾਂ ਵਿਚ ਵੀ ਜ਼ੀਰੋ ਵਿਜ਼ੀਬਿਲਟੀ ਦਾ ਅਸਰ ਵਿਖਾਈ ਦੇ ਰਿਹਾ ਹੈ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਆਮ ਜਨਜੀਵਨ ’ਤੇ ਵੀ ਪ੍ਰਭਾਵ ਪੈਂਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਦੇ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ALERT ਜਾਰੀ
ਉਥੇ ਹੀ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਗੁਰੂ ਨਗਰੀ ਵਿਚ ਵੀ ਜ਼ੀਰੋ ਵਿਜ਼ੀਬਿਲਟੀ ਦਾ ਅਸਰ ਹੈ। ਲੋਕਾਂ ਨੂੰ ਆਉਣ ਜਾਣ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਲਗਾਤਾਰ ਪਹੁੰਚ ਰਹੀ ਹੈ ਅਤੇ ਸੰਘਣੀ ਧੁੰਦ ’ਤੇ ਸ਼ਰਧਾ ਭਰੀ ਨਜ਼ਰ ਆ ਰਹੀ ਹੈ। ਸੰਗਤ ਭਾਰੀ ਗਿਣਤੀ ਵਿਚ ਸ੍ਰੀ ਹਰਿਮੰਦਰ ਸਾਬਿ ਵਿਖੇ ਨਤਸਮਤਕ ਹੋਣ ਲਈ ਪਹੁੰਚ ਰਹੀ ਹੈ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਪਰਿਵਾਰ 'ਤੇ ਟੁੱਟਿਆ ਦੁਖਾਂ ਦਾ ਪਹਾੜ, ਘਰ ਦੀ ਛੱਤ ਡਿੱਗਣ ਕਾਰਨ ਵਿਅਕਤੀ ਦੀ ਮੌਤ
ਕਾਫੀ ਹੇਠਾਂ ਡਿੱਗ ਰਿਹਾ ਤਾਪਮਾਨ
ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਲੋਕ ਆਪਣੀ ਸਿਹਤ ਦਾ ਧਿਆਨ ਰੱਖਣ। ਤਾਪਮਾਨ ਵਿਚ ਕਾਫੀ ਗਿਰਾਵਟ ਵੇਖਣ ਨੂੰ ਮਿਲੀ ਹੈ। ਪਹਿਲਾ ਜੋ ਦਿਨ ਦਾ ਤਾਪਮਾਨ 25 ਡਿਗਰੀ ਦੇ ਨੇੜੇ ਚੱਲ ਰਿਹਾ ਸੀ, ਉਹ ਹੁਣ ਹੇਠਾਂ ਡਿੱਗ ਕੇ 18 ਡਿਗਰੀ ਤੱਕ ਆ ਗਿਆ ਹੈ। ਜੋ ਕਿ ਆਮ ਦਸੰਬਰ ਵਿਚ ਇਨ੍ਹਾਂ ਦਿਨਾਂ ਦੌਰਾਨ ਰਹਿਣ ਵਾਲੇ ਤਾਪਮਾਨ ਤੋਂ ਲਗਭਗ 1 ਡਿਗਰੀ ਹੇਠਾਂ ਹੈ। ਜਦਕਿ ਰਾਤ ਦਾ ਤਾਪਮਾਨ ਲਗਭਗ 10 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ ਥੋੜਾ ਜਿਹਾ ਜਿਆਦਾ ਹੈ।
ਹਾਦਸਿਆਂ ਤੋਂ ਬਚਾਅ ਲਈ ਸਰਕਾਰ ਚੁੱਕੇ ਕਦਮ
ਉੱਤਰ ਭਾਰਤ ਵਿਚ ਇੰਨੀ ਦਿਨੀਂ ਸੰਘਣੀ ਧੁੰਦ ਅਤੇ ਪ੍ਰਦੂਸ਼ਣ ਕਾਰਨ ਹਾਲਾਤ ਗੰਭੀਰ ਬਣੇ ਹੋਏ ਹਨ। ਨਿੱਤ ਦਿਨ ਆਵਾਜਾਈ ਮੌਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ ਅਤੇ ਸੜਕ ਹਾਦਸਿਆਂ ਵਿਚ ਵੀ ਵਾਧੇ ਹੋ ਰਹੇ ਹਨ। ਪੂਰੇ ਉੱਤਰ ਭਾਰਤ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਠੰਡ ਦੇ ਨਾਲ-ਨਾਲ ਵਧਦੇ ਪ੍ਰਦੂਸ਼ਣ ਕਾਰਨ ਸਮੌਗ ਦੀ ਮੋਟੀ ਪਰਤ ਛਾ ਗਈ ਹੈ, ਜਿਸ ਨਾਲ ਵਿਜ਼ੀਬਿਲਟੀ ਲਗਭਗ ਜ਼ੀਰੋ ਹੋ ਚੁੱਕੀ ਹੈ। ਇਸ ਦਾ ਸਿੱਧਾ ਅਸਰ ਨੈਸ਼ਨਲ ਹਾਈਵੇਅ, ਸਟੇਟ ਹਾਈਵੇਅ ਅਤੇ ਸ਼ਹਿਰੀ ਸੜਕਾਂ ’ਤੇ ਪੈ ਰਿਹਾ ਹੈ, ਜਿੱਥੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪੁਖਤਾ ਪ੍ਰਬੰਧ ਕੀਤੇ ਜਾਣ।
ਧੁੰਦ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਈਜ਼ਰੀ
NEXT STORY