ਝਬਾਲ(ਨਰਿੰਦਰ)-ਭਾਰਤ ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਨੂੰ ਲੈ ਕੇ ਸਿੱਧਾ ਅਸਰ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ’ਤੇ ਪਵੇਗਾ ਪਰ ਸਰਕਾਰ ਪ੍ਰਦੂਸ਼ਣ ਤੇ ਕੂੜਾ-ਕਰਕਟ ਨੂੰ ਘੱਟ ਕਰਨ ਲਈ ਇਹ ਸਖਤ ਕਦਮ ਚੁੱਕਣ ਲਈ ਵਚਨਬੱਧ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਵੱਲੋਂ ਹਾਲੇ ਵੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਧੜੱਲੇ ਨਾਲ ਕੀਤੀ ਜਾ ਰਹੀ, ਜੋ ਕਿ ਸਰਕਾਰ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਹੈ। ਕੇਂਦਰ ਸਰਕਾਰ ਨੇ ਇਸ ਸਬੰਧੀ ਸਾਰੇ ਸੂਬਿਆਂ ਨੂੰ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਦੇ ਪਹਿਲਾਂ ਹੀ ਨਿਰਦੇਸ਼ ਜਾਰੀ ਕਰ ਦਿੱਤੇ ਹਨ ਤੇ ਸਟਾਕ ਨੂੰ ਖਤਮ ਕਰਨ ਲਈ ਢੁੱਕਵੇਂ ਪ੍ਰਬੰਧ ਕਰਨ ਲਈ ਵੀ ਕਿਹਾ ਹੈ।
ਸਰਕਾਰ ਵੱਲੋਂ 19 ਉਤਪਾਦਾਂ ’ਤੇ ਪਾਬੰਦੀ ਲਗਾਈ ਗਈ ਹੈ, ਜਿਸ ਦੌਰਾਨ ਸੂਚੀ ’ਚ ਝੰਡੇ, ਕੈਂਡੀ, ਗੁਬਾਰੇ, ਆਈਸਕ੍ਰੀਮ ’ਚ ਵਰਤੀਆਂ ਜਾਣ ਵਾਲੀਆਂ ਪਲਾਸਟਿਕ ਦੀਆਂ ਸਟਿੱਕਾਂ, ਥਰਮੋਕੋਲ ਦੀਆਂ ਬਣੀਆਂ ਪਲੇਟਾਂ, ਕੱਪ, ਗਲਾਸ, ਚਮਚੇ, ਕਾਂਟੇ, ਪਲਾਸਟਿਕ ਦੇ ਚਾਕੂ ਤੋਂ ਇਲਾਵਾ ਪਲਾਸਟਿਕ ਦੇ ਮਿੱਠੇ ਦੇ ਡੱਬੇ, ਸੱਦਾ ਪੱਤਰ ’ਚ ਵਰਤੇ ਜਾਣ ਵਾਲੇ ਸਾਮਾਨ ਸ਼ਾਮਲ ਹਨ, ਸਿਗਰੇਟ ਦੇ ਪੈਕਟ ਤੇ ਪਲਾਸਟਿਕ ਜਾਂ 100 ਮਾਈਕ੍ਰੋਨ ਤੋਂ ਘੱਟ ਦੇ ਬੈਨਰ ਦੀ ਪੈਕਿੰਗ ਸ਼ਾਮਲ ਹੈ। ਬਾਜ਼ਾਰਾਂ ’ਚ ਪਲਾਸਟਿਕ ਦੇ ਵੰਨ ਸੁਵੰਨੇ ਡੱਬੇ ਅਤੇ ਬੈਗ ਮੌਜੂਦ ਹਨ। ਹਰ ਕਿਤੇ ਪਲਾਸਟਿਕ ਕਿਸੇ ਨਾ ਕਿਸੇ ਰੂਪ ਵਿਚ ਵੇਖਣ ਨੂੰ ਮਿਲਦਾ ਹੈ। ਪਲਾਸਟਿਕ ਦੇ ਬੈਗ ਲਿਫ਼ਾਫੇ ਅਤੇ ਪਲਾਸਟਿਕ ਦੇ ਡੱਬਿਆਂ ’ਚ ਬੰਦ ਪਿਆ ਭੋਜਨ, ਪਲਾਸਟਿਕ ਦੀਆਂ ਬੋਤਲਾਂ ਵਿਚ ਪਾਣੀ ਅਸੀਂ ਫਰਿੱਜ ਵਿਚ ਵੀ ਠੰਢਾ ਕਰਨ ਲਈ ਰੱਖਦੇ ਹਾਂ।
ਇਹ ਵੀ ਪੜ੍ਹੋ-ਪੰਜਾਬ ਪੁਲਸ ਵੱਲੋਂ ਅੰਤਰਰਾਜੀ ਹਥਿਆਰ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼, ਲਖਬੀਰ ਲੰਡਾ ਦੇ ਦੋ ਕਾਰਕੁੰਨ ਗ੍ਰਿਫ਼ਤਾਰ
ਸਾਡੀ ਰੋਜ਼ ਮਰ੍ਹਾ ਦੀ ਜ਼ਿੰਦਗੀ ’ਚ ਪਲਾਸਟਿਕ ਨੂੰ ਅਸੀਂ ਕਿਸੇ ਨਾ ਕਿਸੇ ਰੂਪ ਵਿਚ ਵਰਤਦੇ ਹੀ ਹਾਂ। ਇਕ ਯੂਨੀਵਰਸਿਟੀ ਦੀ ਇਕ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਪਲਾਸਟਿਕ ਸਾਡੀ ਸਿਹਤ ’ਤੇ ਮਾੜਾ ਪ੍ਰਭਾਵ ਪਾਉਂਦਾ ਹੈ ਅਤੇ ਇਸ ਨਾਲ ਕੈਂਸਰ ਦਾ ਖ਼ਤਰਾ ਵੱਧਦਾ ਹੈ। ਪਲਾਸਟਿਕ ਦੇ ਖ਼ਤਰਿਆਂ ਨੂੰ ਭਾਂਪਦਿਆਂ ਪਲਾਸਟਿਕ ਬੈਨ ਕਰਨ ਦੇ ਫ਼ੈਸਲੇ ਕਈ ਵਾਰ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਲਏ ਗਏ। ਪਲਾਸਟਿਕ ਵਿਚਲੇ ਕੁਝ ਰਸਾਇਣ ਬਹੁਤ ਖ਼ਤਰਨਾਕ ਹੁੰਦੇ ਹਨ, ਜੋ ਭੋਜਨ ਵਿਚ ਮਿਲਕੇ ਉਸਨੂੰ ਜ਼ਹਿਰੀਲਾ ਬਣਾ ਦਿੰਦੇ ਹਨ। ਪਲਾਸਟਿਕ ਇਕ ਪੌਲੀਮਰ ਹੈ, ਇਹ ਕਾਰਬਨ, ਹਾਈਡ੍ਰੋਜਨ, ਆਕਸੀਜਨ ਅਤੇ ਕਲੋਰਾਈਡ ਦਾ ਬਣਿਆ ਹੁੰਦਾ ਹੈ। ਇਸ ਲਈ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ।
ਧਰਤੀ ਦੀ ਪੈਦਾਵਾਰ ਸਮਰੱਥਾ ਨੂੰ ਖਤਮ ਕਰਦਾ ਪਲਾਸਟਿਕ
ਪਲਾਸਟਿਕ ਨੂੰ ਵਾਤਾਵਰਣ ਲਈ ਇੰਨਾ ਖਤਰਨਾਕ ਇਸ ਲਈ ਮੰਨਿਆ ਜਾਂਦਾ ਹੈ, ਕਿਉਂਕਿ ਨਾ ਤਾਂ ਇਹ ਆਸਾਨੀ ਨਾਲ ਮਿੱਟੀ ’ਚ ਘੁਲਦਾ ਹੈ ਤੇ ਨਾ ਹੀ ਪਾਣੀ ’ਚ। ਇਹ ਧਰਤੀ ਦੀ ਪੈਦਾਵਾਰ ਸਮਰੱਥਾ ਨੂੰ ਵੀ ਖ਼ਤਮ ਕਰਦਾ ਹੈ। ਵਿਕਾਸ ਦੇ ਨਾਲ-ਨਾਲ ਪਿੰਡਾਂ, ਸ਼ਹਿਰਾਂ ’ਚ ਪਲਾਸਟਿਕ ਕਚਰਾ ਹੀ ਵਧ ਰਿਹਾ ਹੈ ਤੇ ਇਸ ਕਾਰਨ ਚਾਰੇ ਪਾਸੇ ਖਿਲਰਿਆ ਹੀ ਦਿਖਾਈ ਦਿੰਦਾ ਹੈ। ਪਲਾਸਟਿਕ ’ਚ ਮੌਜੂਦ ਰਸਾਇਣ ਤੇ ਪ੍ਰਦੂਸ਼ਣ ਤੱਤ ਸਮੁੰਦਰਾਂ ’ਚ ਵੀ ਕਈ-ਕਈ ਦਹਾਕਿਆਂ ਤੱਕ ਮੌਜੂਦ ਰਹਿ ਸਕਦੇ ਹਨ। ਭਾਰਤੀ ਮਾਪਦੰਡ ਬਿਊਰੋ ਵੱਲੋਂ ਵੀ ਪਲਾਸਟਿਕ ਦੇ ਧਰਤੀ ’ਚ ਘੁਲਣਸ਼ੀਲ ਦੱਸ ਮਾਪਦੰਡਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਇਨ੍ਹਾਂ ’ਤੇ ਕਦੇ ਅਮਲ ਹੁੰਦਾ ਨਜ਼ਰ ਨਹੀਂ ਆਇਆ।
ਇਹ ਵੀ ਪੜ੍ਹੋ-ਮੀਟਿੰਗ ਤੋਂ ਬਾਅਦ ਅਕਾਲੀ ਦਲ ਦੇ ਬਾਗੀ ਧੜੇ ਦਾ ਵੱਡਾ ਐਲਾਨ
ਪਲਾਸਟਿਕ ਕਚਰਾ ਸਰੀਰ ’ਚ ਪੈਦਾ ਕਰਦਾ ਹੈ 15 ਤਰ੍ਹਾਂ ਦੇ ਕੈਂਸਰ
ਪਲਾਸਟਿਕ ਕਚਰਾ ਸਾਡੇ ਸਰੀਰ ’ਚ 15 ਤਰ੍ਹਾਂ ਦੇ ਕੈਂਸਰ ਦਾਰ ਕਾਰਨ ਬਣ ਸਕਦਾ ਹੈ। ਕੁਝ ਪਲਾਸਟਿਕ ਉਤਪਾਦਾਂ ਨੂੰ ਮਿੱਟੀ ’ਚ ਘੁਲਣਸ਼ੀਲ ਬਣਾਉਣ ਲਈ ਉਨ੍ਹਾਂ ’ਚ ਕੁਝ ਰਸਾਇਣ ਤੇ ਰੰਗ ਮਿਲਾਏ ਜਾਂਦੇ ਹਨ ਪਰ ਇਹ ਰਸਾਇਣ ਤੇ ਰੰਗ ਮਨੁੱਖਾਂ ਤੇ ਜੀਵ ਜੰਤੂਆਂ ਦੀ ਸਿਹਤ ’ਤੇ ਬਹੁਤ ਭਾਰੀ ਪੈਂਦੇ ਹਨ।
ਬੇਸਹਾਰਾ ਪਸ਼ੂਆਂ ਲਈ ਵੀ ਮੌਤ ਦਾ ਕਾਰਨ ਬਣਦਾ ਪਲਾਸਟਿਕ ਦਾ ਕਚਰਾ
ਕੂੜੇ ਦੇ ਢੇਰ ’ਤੇ ਸੁੱਟੇ ਗਏ ਪਲਾਸਟਿਕ ਦੇ ਲਿਫਾਫੇ, ਪਲਾਸਟਿਕ ਦੀ ਬੋਤਲਾਂ ਤੇ ਹੋਰ ਕਚਰਾ ਖਾ ਕੇ ਸਡ਼ਕਾਂ ’ਤੇ ਘੁੰਮਦੇ ਬੇਸਹਾਰਾ ਪਸ਼ੂ ਬੀਮਾਰ ਹੋ ਜਾਂਦੇ ਹਨ ਤੇ ਪਸ਼ੂਆਂ ਦੀਆਂ ਇਸ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੱਧ ਰਿਹਾ ਹੈ।
ਸਰਕਾਰ ਗੰਭੀਰਤਾ ਤੇ ਸਖ਼ਤੀ ਨਾਲ ਲਗਾਵੇ ਪਾਬੰਦੀ
ਸਰਕਾਰ ਵੱਲੋਂ ਪਲਾਸਟਿਕ ਯੂਜ਼ ’ਤੇ ਲਗਾਈ ਪਾਬੰਦੀ ਬਹੁਤ ਹੀ ਸ਼ਲਾਘਾਯੋਗ ਹੈ, ਜੇ ਸਰਕਾਰਾਂ ਅਸਲ ’ਚ ਵਾਤਾਵਰਣ ਦੇ ਮੁੱਦੇ ਨੂੰ ਲੈ ਕੇ ਗੰਭੀਰ ਹਨ ਤਾਂ ਉਨ੍ਹਾਂ ਨੂੰ ਇਸ ਉਪਰ ਲਗਾਈ ਗਈ ਪਾਬੰਦੀ ਨੂੰ ਗੰਭੀਰਤਾ ਨਾਲ ਲਾਗੂ ਕਰਕੇ ਸਖਤੀ ਨਾਲ ਪਾਬੰਦੀ ਲਗਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ-ਪੰਜਾਬ ਦੇ ਇਸ ਜ਼ਿਲ੍ਹੇ 'ਚ 17 ਜੁਲਾਈ ਨੂੰ ਛੁੱਟੀ ਦਾ ਐਲਾਨ
ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ : ਵਿਧਾਇਕ ਡਾਕਟਰ ਸੋਹਲ
ਇਸ ਸਬੰਧੀ ਗੱਲਬਾਤ ਕਰਦਿਆਂ ਤਰਨਤਾਰਨ ਹਲਕੇ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ’ਤੇ ਪਾਬੰਦੀ ਲਾਈ ਹੋਈ ਹੈ ਪ੍ਰੰਤੂ ਲੋਕ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਪਲਾਸਟਿਕ ਦੇ ਲਿਫਾਫਿਆਂ ਨੂੰ ਵਰਤ ਰਹੇ ਹਨ, ਜਿਸ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਇਨ੍ਹਾਂ ਲਿਫਾਫਿਆਂ ਜੋ ਕਿ ਪਾਣੀ ਨਾਲ ਗਲਦੇ ਨਹੀਂ ਹਨ, ਕਾਰਨ ਜਦੋਂ ਸੀਵਰੇਜ ਅਤੇ ਨਾਲੀਆਂ ਵਿਚ ਫਸ ਜਾਂਦੇ ਹਨ ਤਾਂ ਸੀਵਰੇਜ ਬਲੋਕਜ ਹੋ ਜਾਂਦੇ ਹਨ ਅਤੇ ਸਾਰਾ ਪਾਣੀ ਗਲੀਆਂ ਅਤੇ ਸਡ਼ਕਾਂ ’ਤੇ ਆ ਜਾਂਦਾ ਹੈ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਅਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਕਾਗਜ਼ ਦੇ ਬਣੇ ਲਿਫਾਫਿਆਂ ਜਾਂ ਸਾਮਾਨ ਲਿਆਉਣ ਲਈ ਥੈਲੀਆਂ ਦੀ ਵਰਤੋਂ ਕਰਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਅਤੇ ਫਸਲਾਂ ਵਿਚ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕੀਤਾ ਜਾਵੇ।
ਪ੍ਰਦੂਸ਼ਣ ਫੈਲਾਉਣ ’ਚ ਸਭ ਤੋਂ ਵੱਧ ਸਹਾਇਕ ਹੋ ਰਿਹਾ ਪਲਾਸਟਿਕ : ਕਾਮਰੇਡ ਦਵਿੰਦਰ ਸੋਹਲ
ਸੀ. ਪੀ. ਆਈ. ਦੇ ਜ਼ਿਲਾ ਸਕੱਤਰ ਕਾਮਰੇਡ ਦਵਿੰਦਰ ਸੋਹਲ ਨੇ ਕਿਹਾ ਕਿ ਪਲਾਸਟਿਕ ਦੇ ਲਿਫ਼ਾਫਿਆਂ ਅਤੇ ਹੋਰ ਟੁੱਟੀ ਭੱਜੀ ਲੋਕਾਂ ਵੱਲੋਂ ਸੁੱਟੀ ਪਲਾਸਟਿਕ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ’ਚ ਸਹਾਇਕ ਹੋ ਰਹੀ ਹੈ, ਸਰਕਾਰ ਨੂੰ ਸਖ਼ਤੀ ਨਾਲ ਪਲਾਸਟਿਕ ਦੀ ਵਰਤੋਂ ਅਤੇ ਰੁੱਖਾਂ ਨੂੰ ਕੱਟਣ ਤੇ ਸਾਡ਼ਨ ਨੂੰ ਰੋਕਣਾ ਚਾਹੀਦਾ ਤਾਂ ਜੋ ਵਾਤਾਵਰਣ ਨੂੰ ਬਚਾਇਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਾਇਰਿੰਗ ਮਾਮਲੇ 'ਚ ਪੁਲਸ ਨੇ ਮਾਸਟਰ ਮਾਈਂਡ ਸਣੇ 4 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
NEXT STORY