ਬਟਾਲਾ, (ਬੇਰੀ)- ਪੁਲਸ ਚੌਕੀ ਅਰਬਨ ਅਸਟੇਟ ਵੱਲੋਂ ਨਸ਼ੇ ਵਾਲੇ ਕੈਪਸੂਲਾਂ ਸਮੇਤ ਕਾਬੂ ਕੀਤੇ ਨੌਜਵਾਨ ਦੇ ਲੁੱਟ ਦੀਆਂ ਵਾਰਦਾਤਾਂ ਵਿਚ ਸ਼ਾਮਲ ਹੋਣਾ ਪਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਏ. ਐੱਸ. ਆਈ. ਅਸ਼ੋਕ ਕੁਮਾਰ ਚੌਕੀ ਇੰਚਾਰਜ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ ਮੋਟਰਸਾਈਕਲ ਨੰ. ਪੀ ਬੀ-18ਐੱਲ-4422 ’ਤੇ ਸਵਾਰ ਹੋ ਕੇ ਆਉਂਦੇ ਦੇਖ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨ ਪਿੱਛੇ ਮੁਡ਼ਨ ਲੱਗਾ, ਜਿਸ ਨੂੰ ਪੁਲਸ ਮੁਲਾਜ਼ਮਾਂ ਨੇ ਧਰ-ਦਬੋਚਿਆ ਅਤੇ ਬਾਅਦ ਵਿਚ ਇਸਦੀ ਤਲਾਸ਼ੀ ਲੈਣ ’ਤੇ ਇਸ ਕੋਲੋਂ 152 ਨਸ਼ੇ ਵਾਲੇ ਕੈਪਸੂਲ ਬਰਾਮਦ ਹੋਏ। ਚੌਕੀ ਇੰਚਾਰਜ ਏ. ਐੱਸ. ਆਈ. ਅਸ਼ੋਕ ਕੁਮਾਰ ਮੁਤਾਬਕ ਨੌਜਵਾਨ ਨੂੰ ਪੁਲਸ ਮੁਲਾਜ਼ਮਾਂ ਨੇ ਹਿਰਾਸਤ ਵਿਚ ਲੈ ਲਿਆ ਹੈ, ਜਿਸ ਨੇ ਮੁੱਢਲੀ ਪੁੱਛਗਿੱਛ ’ਤੇ ਆਪਣਾ ਨਾਂ ਰਾਜਬੀਰ ਸਿੰਘ ਉਰਫ ਕਾਕਾ ਪੁੱਤਰ ਬਲਦੇਵ ਸਿੰਘ ਵਾਸੀ ਐਮਾਂ ਦੱਸਿਆ ਅਤੇ ਉਕਤ ਨੌਜਵਾਨ ਨੇ ਮੰਨਿਆ ਕਿ ਇਹ ਮੋਟਰਸਾਈਕਲ ਉਸ ਨੇ ਬਾਬਾ ਮੇਸ਼ੀ ਸ਼ਾਹ ਦੇ ਡੇਰੇ ਤੋਂ ਚੋਰੀ ਕੀਤਾ ਸੀ।
®ਉਕਤ ਨੌਜਵਾਨ ਰਾਜਬੀਰ ਸਿੰਘ ਨੇ ਇਹ ਵੀ ਮੰਨਿਆ ਹੈ ਕਿ ਬੀਤੇ ਕੱਲ ਉਸ ਨੇ ਆਪਣੇ ਸਾਥੀ ਨਾਲ ਮਿਲ ਕੇ ਹਜ਼ੀਰਾ ਪਾਰਕ ਨੇਡ਼ਿਓਂ ਸਕੂਟਰੀ ’ਤੇ ਜਾ ਰਹੀਆਂ ਦੋ ਅੌਰਤਾਂ ਦਾ ਪਰਸ ਖੋਹਿਆ ਸੀ, ਜਿਸ ਵਿਚ 2000 ਰੁਪਏ ਨਕਦ, ਚਾਬੀਆਂ ਤੇ ਸਾਮਾਨ ਸੀ। ਇਸ ਤੋਂ ਇਲਾਵਾ ਉਸ ਨੇ ਗਰੇਟਰ ਕੈਲਾਸ਼ ਕਾਲੋਨੀ ਤੋਂ ਇਕ ਅੌਰਤ ਦਾ ਮੋਬਾਇਲ, ਬੇਰਿੰਗ ਕਾਲਜ ਨੇਡ਼ਿਓਂ ਅਧਿਆਪਕਾ ਦਾ ਪਰਸ ਖੋਹਣ ਵਰਗੀਆਂ ਵਾਰਦਾਤਾਂ ਵੀ ਕੀਤੀਆਂ ਸਨ। ਚੌਕੀ ਇੰਚਾਰਜ ਨੇ ਦੱਸਿਆ ਕਿ ਬੀਤੇ ਕੱਲ ਹੋਈ ਲੁੱਟ-ਖੋਹ ਸਬੰਧੀ ਥਾਣਾ ਸਿਟੀ ਵਿਚ ਰਿਪੋਰਟ ਦਰਜ ਹੈ ਅਤੇ ਉਨ੍ਹਾਂ ਨੇ ਉਕਤ ਨੌਜਵਾਨ ਵਿਰੁੱਧ ਥਾਣਾ ਸਿਵਲ ਲਾਈਨ ਵਿਖੇ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਅਾ ਹੈ ਅਤੇ ਇਸ ਦੇ ਫਰਾਰ ਸਾਥੀ ਦੀ ਤਲਾਸ਼ ਕੀਤੀ ਜਾ ਰਹੀ ਹੈ।
ਮੋਟਰਸਾਈਕਲਾਂ ਦੀ ਟੱਕਰ ’ਚ 3 ਜ਼ਖ਼ਮੀ
NEXT STORY