ਅੰਮ੍ਰਿਤਸਰ (ਦਲਜੀਤ)- ਪੰਜਾਬ ਭਰ ਵਿਚ ਪਾਬੰਦੀ ਦੇ ਬਾਵਜੂਦ ਈ-ਸਿਗਰੇਟ ਧੜੱਲੇ ਨਾਲ ਵਿਕ ਰਹੀ ਹੈ। ਨੌਜਵਾਨ ਪੀੜ੍ਹੀ ਈ-ਸਿਗਰਟ ਦੇ ਵੱਧ ਰਹੇ ਰੁਝਾਨ ਵਿਚ ਬੁਰੀ ਤਰ੍ਹਾਂ ਨਾਲ ਫਸੀ ਹੋਈ ਹੈ। ਆਕਰਸ਼ਿਤ ਕਰਨ ਵਾਲੀ ਈ-ਸਿਗਰਟ ਦਾ ਸੇਵਨ ਨੌਜਵਾਨਾਂ ਤੋਂ ਇਲਾਵਾ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਵੀ ਤੇਜ਼ੀ ਨਾਲ ਕਰ ਰਹੇ ਹਨ। ਸਰਕਾਰ ਵੱਲੋਂ ਜੇਕਰ ਸਮਾਂ ਰਹਿੰਦਿਆਂ ਸਖ਼ਤੀ ਨਾਲ ਇਸ ਪਾਬੰਦੀ ਨੂੰ ਹੇਠਲੇ ਪੱਧਰ ਤੱਕ ਅਮਲੀਜਾਮਾ ਨਾ ਪਹਿਣਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਈ-ਸਿਗਰੇਟ ਨੌਜਵਾਨ ਪੀੜ੍ਹੀ ਦੀਆਂ ਜੜ੍ਹਾਂ ਬੁਰੀ ਤਰ੍ਹਾਂ ਨਾਲ ਖੋਖਲੀ ਕਰ ਦੇਵੇਗੀ। ਜਾਣਕਾਰੀ ਅਨੁਸਾਰ ਈ-ਸਿਗਰਟ ਦੇ ਭਾਰੀ ਨੁਕਸਾਨ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਇਸ ’ਤੇ ਮੁਕੰਮਲ ਤੌਰ ’ਤੇ ਸੂਬੇ ਭਰ ਵਿਚ ਪਾਬੰਦੀ ਲਗਾਈ ਗਈ।
ਅੰਤਰਰਾਸ਼ਟਰੀ ਏਅਰਪੋਰਟ ਅਤੇ ਬਾਰਡਰ ਖੇਤਰ ਹੋਣ ਕਾਰਨ ਅੰਮ੍ਰਿਤਸਰ ਪੰਜਾਬ ਭਰ ਵਿਚ ਹੁਣ ਈ-ਸਿਗਰੇਟ ਦਾ ਹੱਬ ਬਣਨ ਲੱਗ ਪਿਆ ਹੈ। ਸਿਹਤ ਵਿਭਾਗ ਵੱਲੋਂ ਲਗਾਤਾਰ ਨਿਯਮਾਂ ਵਿਰੁੱਧ ਕੰਮ ਕਰਨ ਵਾਲਿਆਂ ਖਿਲਾਫ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਏਅਰਪੋਰਟ ਅਤੇ ਹੋਰਨਾਂ ਖੇਤਰਾਂ ਤੋਂ ਈ-ਸਿਗਰੇਟ ਨੂੰ ਵੱਡੇ ਪੱਧਰ ’ਤੇ ਬਰਾਮਦ ਕੀਤਾ ਜਾ ਰਿਹਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਵੱਡੀਆਂ ਕਾਰਵਾਈਆਂ ਤੋਂ ਬਾਵਜੂਦ ਇਹ ਸਿਗਰੇਟ ਦਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਵੱਧ ਰਿਹਾ ਹੈ। ਈ -ਸਿਗਰਟ ਬੇਹੱਦ ਹੀ ਲੁਭਾਵਣੇ ਢੰਗ ਨਾਲ ਬਣੀ ਹੋਣ ਕਾਰਨ ਨੌਜਵਾਨ ਪੀੜ੍ਹੀ ਇਹ ਸਵਾਲ ਕਾਫੀ ਆਕਰਸ਼ਿਤ ਹੋ ਰਹੀ ਹੈ। ਇਸ ਸਿਗਰੇਟ ਤੋਂ ਨਾ ਤਾਂ ਧੂਆਂ ਨਿਕਲਦਾ ਹੈ ਅਤੇ ਇਸ ਦੀ ਬਣਤਰ ਵੀ ਆਮ ਸਿਗਰਟਾਂ ਨਾਲੋਂ ਕਾਫੀ ਪਤਲੀ ਹੁੰਦੀ ਹੈ। ਇਸ ਸਿਗਰੇਟ ਉੱਪਰ ਨਾ ਤਾਂ ਕੋਈ ਚਿਤਾਵਨੀ ਚਿੱਤਰ ਦਰਜ ਕੀਤਾ ਜਾਂਦਾ ਹੈ ਅਤੇ ਨਾ ਹੀ ਇਸ ਤੋਂ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਸਬੰਧੀ ਕੋਈ ਸੁਚੇਤ ਚਿਤਾਵਨੀ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ- ਤਰਨਤਾਰਨ ਪੁਲਸ ਵੱਲੋਂ ਫਰਜ਼ੀ ਐਨਕਾਊਂਟਰ! ਸਜ਼ਾ ਭੁਗਤਣਗੇ 2 ਅਫ਼ਸਰ
ਇਸ ਸਿਗਰੇਟ ਵਿਚ ਨਿਕੋਟੀਨ ਟੋਲੀਨ ਫੋਰਮੋਡਮੋਨੋ ਆਕਸਾਈਡ ਵਰਗੇ ਜ਼ਹਿਰੀਲੇ ਰਸਾਇਣ ਹੁੰਦੇ ਹਨ ਜੋ ਕਿ ਇਸ ਦੇ ਸੇਵਨ ਨਾਲ ਮਨੁੱਖ ਦੇ ਸਰੀਰ ਵਿਚ ਜਾ ਕੇ ਬੇਹੱਦ ਖਤਰਨਾਕ ਰੋਲ ਅਦਾ ਕਰਦੇ ਹਨ। ਪਹਿਲਾਂ ਇਸ ਦੀ ਲੱਤ ਕੇਵਲ ਨੌਜਵਾਨਾਂ ਨੂੰ ਹੀ ਲੱਗੀ ਸੀ ਪਰ ਹੁਣ ਸਕੂਲੀ ਵਿਦਿਆਰਥੀ ਵੀ ਇਸ ਈ-ਸਿਗਰੇਟ ਦਾ ਸੇਵਨ ਤੇਜ਼ੀ ਨਾਲ ਕਰਨ ਲੱਗ ਪਏ ਹਨ।
ਦਿਖਾਵੇ ਲਈ ਪੀਂਦੇ ਨੇ ਵਧੇਰੇ ਨੌਜਵਾਨ ਈ-ਸਿਗਰੇਟ
ਅੱਜ-ਕੱਲ੍ਹ ਵਧੇਰੇ ਲੋਕ ਦਿਖਾਵੇ ਲਈ ਜ਼ਿੰਦਗੀ ਜਿਊਣ ਦਾ ਕੰਮ ਕਰ ਰਹੇ ਹਨ ਪਰ ਸਾਡਾ ਨੌਜਵਾਨ ਵਰਗ ਦਿਖਾਵੇ ਦੀ ਜ਼ਿੰਦਗੀ ਵਿਚ ਈ-ਸਿਗਰਟ ਦੇ ਨਸ਼ੇ ਵਿਚ ਫਸਦਾ ਜਾ ਰਿਹਾ ਹੈ। ਪੰਜਾਬ ਦਾ ਨੌਜਵਾਨ ਵਰਗ ਵਧੇਰੇ ਦਿਖਾਵੇ ਲਈ ਇਸ ਸਿਗਰੇਟ ਦਾ ਇਸਤੇਮਾਲ ਕਰ ਰਿਹਾ ਹੈ। ਛੋਟੀਆਂ-ਛੋਟੀਆਂ ਕਲਾਸਾਂ ਤੋਂ ਲੈ ਕੇ ਵੱਡੀਆਂ ਕਲਾਸਾਂ ਦੇ ਕਈ ਵਿਦਿਆਰਥੀ ਇਸ ਸਿਗਰੇਟ ਦੇ ਕਸ਼ ਤੋਂ ਨਹੀਂ ਬਚੇ ਹਨ। ਇਥੋਂ ਤੱਕ ਕਿ ਕਈ ਰੈਸਟੋਰੈਂਟਾਂ ਅਤੇ ਹੋਰਨਾਂ ਥਾਵਾਂ ’ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਇਹ ਆਸਾਨੀ ਨਾਲ ਮਿਲ ਜਾਂਦੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਸਾਹਮਣੇ ਆਈ ਤਾਜ਼ਾ ਅਪਡੇਟ
ਸਿਹਤ ਵਿਭਾਗ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਕਾਰਵਾਈ
ਪਾਬੰਦੀ ਦੇ ਬਾਵਜੂਦ ਈ-ਸਿਗਰਟ ਵੇਚਣ ਵਾਲਿਆਂ ਖਿਲਾਫ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਕਿਰਨਦੀਪ ਕੌਰ ਦੀ ਅਗਵਾਈ ਵਿਚ ਕੋਟਪਾ ਦੇ ਜ਼ਿਲਾ ਨੋਡਲ ਅਧਿਕਾਰੀ ਡਾ. ਜਗਨਜੋਤ ਕੌਰ ਵੱਲੋਂ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਵਿਭਾਗ ਵੱਲੋਂ ਲਗਾਤਾਰ ਸੰਬੰਧਤ ਦੁਕਾਨਦਾਰਾਂ ਨੂੰ ਉਕਤ ਪਾਬੰਦੀਸ਼ੁਦਾ ਸਾਮਾਨ ਵੇਚਣ ’ਤੇ ਜਿੱਥੇ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਉੱਥੇ ਹੀ ਚਲਾਨ ਵੀ ਕਿੱਥੇ ਜਾ ਰਹੇ ਹਨ ਪਰ ਦੂਸਰੇ ਪਾਸੇ ਪੁਲਸ ਪ੍ਰਸ਼ਾਸਨ ਵੱਲੋਂ ਉਕਤ ਗਲਤ ਕੰਮ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਕੋਈ ਵੀ ਐਕਸ਼ਨ ਨਹੀਂ ਲਿਆ ਜਾ ਰਿਹਾ। ਸਿਹਤ ਵਿਭਾਗ ਤਾਂ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੀ ਹੈ ਪਰ ਦੂਸਰੇ ਪਾਸੇ ਪੁਲਸ ਪ੍ਰਸ਼ਾਸਨ ਨਿਯਮਾਂ ਤੋਂ ਵਿਰੁੱਧ ਕੰਮ ਕਰਨ ਵਾਲਿਆਂ ਖਿਲਾਫ ਕੋਈ ਵੀ ਸਖਤ ਕਾਰਵਾਈ ਅਮਲ ਵਿੱਚ ਲਿਆਉਂਦਾ ਹੋਇਆ ਨਜ਼ਰ ਨਹੀਂ ਆ ਰਿਹਾ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਕੈਂਸਰ, ਦਿਲ ਦੇ ਰੋਗ, ਸਾਹ ਲੈਣ ਵਿਚ ਤਕਲੀਫ ਵਿਚ ਹੁੰਦੈ ਵਾਧਾ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਟੀ. ਬੀ. ਕੰਟਰੋਲ ਦੇ ਨੋਡਲ ਅਧਿਕਾਰੀ ਡਾ. ਨਰੇਸ਼ ਚਾਵਲਾ ਨੇ ਦੱਸਿਆ ਕਿ ਈ-ਸਿਗਰੇਟ ਦਾ ਜ਼ਿਆਦਾ ਸੇਵਨ ਕਰਨ ਨਾਲ ਕੈਂਸਰ, ਦਿਲ ਦੇ ਰੋਗ, ਦਮਾ ਬ੍ਰੋਕੋਕਾਈਸਾਈਡ ਆਦਿ ਬੀਮਾਰੀਆਂ ਵੱਧ ਜਾਂਦੀਆਂ ਹਨ। ਡਾ. ਚਾਵਲਾ ਅਨੁਸਾਰ ਸਾਹ ਲੈਣ ਵਿਚ ਤਕਲੀਫ ਅਤੇ ਹੋਰ ਬੀਮਾਰੀਆਂ ਵੱਧਣ ਦਾ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ।
ਨੌਜਵਾਨ ਪੀੜ੍ਹੀ ਦੇ ਭਵਿੱਖ ਦਾ ਭਾਰੀ ਨੁਕਸਾਨ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਇਸ ਨੂੰ ਭਿਆਨਕ ਖਤਰਾ ਮੰਨਦਿਆਂ ਹੋਇਆ ਸਿਗਰੇਟ ’ਤੇ ਪਾਬੰਦੀ ਲਗਾਈ ਗਈ ਹੈ। ਨੌਜਵਾਨ ਵਰਗ ਇਸ ਵੱਲ ਜਿਆਦਾ ਅਕਸ਼ਿਤ ਹੋ ਰਿਹਾ ਹੈ। ਸਮਾਂ ਰਹਿੰਦਿਆਂ ਜੇਕਰ ਇਸ ਕੋਟਪਾ ਐਕਟ ਨੂੰ ਹੇਠਲੇ ਪੱਧਰ ਤੱਕ ਸਖਤੀ ਨਾਲ ਲਾਗੂ ਨਾ ਕੀਤਾ ਗਿਆ ਤਾਂ ਨੌਜਵਾਨ ਪੀੜੀ ਨੂੰ ਭਵਿੱਖ ਵਿਚ ਭਾਰੀ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ- ਥਾਈਲੈਂਡ ਤੋਂ ਬੰਦਾ ਭਰ ਲਿਆਇਆ ਨਸ਼ਿਆਂ ਦਾ ਪੂਰਾ ਅਟੈਚੀ, ਕਰੋੜਾਂ ਹੈ ਕੀਮਤ
ਤੰਬਾਕੂਨੋਸ਼ੀ ਨਾਲ ਸਬੰਧਤ ਵੱਡੇ ਪੱਧਰ ’ਤੇ ਸਾਹਮਣੇ ਆਉਂਦੇ ਹਨ ਮਰੀਜ਼
ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਟੀ. ਬੀ ਹਸਪਤਾਲ ਦੇ ਸਾਬਕਾ ਮੁਖੀ ਡਾ. ਨਵੀਨ ਪਾਂਧੀ ਨੇ ਦੱਸਿਆ ਕਿ ਤੰਬਾਕੂਨੋਸ਼ੀ ਦੇ ਨਾਲ ਸਾਹ ਨਾਲ ਸਬੰਧਤ ਅਤੇ ਹੋਰ ਕਈ ਗੰਭੀਰ ਬੀਮਾਰੀਆਂ ਵੱਧ ਜਾਂਦੀਆਂ ਹਨ। ਸਰਕਾਰੀ ਸੰਸਥਾ ਅਤੇ ਹੋਰਨਾ ਸੰਸਥਾਵਾਂ ਵਿੱਚ ਵੱਡੇ ਪੱਧਰ ’ਤੇ ਤੰਬਾਕੂ ਨੋਸ਼ੀ ਨਾਲ ਸੰਬੰਧਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਮੂੰਹ ਦਾ ਕੈਂਸਰ ਅਤੇ ਹੋਰਨਾ ਕੈਂਸਰਾਂ ਤੋਂ ਇਲਾਵਾ ਸਾਹ ਨਾਲੀ ਅਤੇ ਹੋਰਨਾ ਬੀਮਾਰੀਆਂ ਨੂੰ ਸਿੱਧੇ ਤੌਰ ’ਤੇ ਤੰਬਾਕੂਨੋਸ਼ੀ ਸੱਦਾ ਦਿੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰੋੜਾਂ ਰੁਪਏ ਦੀ ਲਾਗਤ ਨਾਲ ਹੋਵੇਗਾ ਬਿਆਸ ਰੇਲਵੇ ਸਟੇਸ਼ਨ ਦਾ ਨਵੀਕਰਨ
NEXT STORY