ਤਰਨਤਾਰਨ (ਰਮਨ)- ਬੀਤੇ ਕੱਲ੍ਹ ਸ਼ਾਮ ਅਕਸਾਈਜ਼ ਵਿਭਾਗ ਅਤੇ ਪੁਲਸ ਦੀ ਸਾਂਝੀ ਟੀਮ ਵੱਲੋਂ ਦਰਿਆ ਬਿਆਸ ਦੇ ਮੰਡ ਇਲਾਕੇ ਵਿੱਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਅਤੇ ਲਾਹਣ ਦਾ ਜਖ਼ੀਰਾ ਬਰਾਮਦ ਕੀਤਾ ਗਿਆ ਹੈ। ਛਾਪੇਮਾਰੀ ਦੌਰਾਨ 39,460 ਲੀਟਰ ਲਾਹਣ ,2 ਲੱਖ 25 ਹਜ਼ਾਰ ਐਮ.ਐਲ ਨਜਾਇਜ਼ ਸ਼ਰਾਬ ਅਤੇ 13 ਤਰਪਾਲਾਂ,3 ਡਰਮ ਬਰਾਮਦ ਕੀਤੇ ਗਏ ਪਰ ਕੋਈ ਵੀ ਮੁਲਜ਼ਮ ਟੀਮ ਦੇ ਹੱਥ ਨਹੀਂ ਚੜਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਸਕੂਲ ਬੱਸ ਨੇ ਵਿਦਿਆਰਥੀ ਨੂੰ ਦਰੜਿਆ
ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਤਰਨਤਾਰਨ ਦੇ ਇੰਸਪੈਕਟਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਸਾਂਝੀ ਟੀਮ ਵੱਲੋਂ ਬਿਆਸ ਦਰਿਆ ਦੇ ਮੰਡ ਇਲਾਕੇ ਵਿੱਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 2 ਡਰਮ 200 ਕਿਲੋ, ਇਕ ਡਰਮ 60 ਕਿਲੋ,13 ਤਿਰਪਾਲਾਂ 3000 ਪ੍ਰਤੀ ਲੀਟਰ ਤਰਪਾਲ ਲਾਹਣ (ਕੁੱਲ 39,460 ਲੀਟਰ) ਤੋਂ ਇਲਾਵਾ 2 ਲੱਖ 25 ਹਜ਼ਾਰ ਐਮ.ਐਲ ਨਜਾਇਜ਼ ਸ਼ਰਾਬ, 3 ਡਰਮ ਅਤੇ 13 ਤਰਪਾਲਾਂ ਨੂੰ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਂਝੀ ਟੀਮ ਵੱਲੋਂ ਇਸ ਬਰਾਮਦ ਕੀਤੇ ਗਏ ਲਾਹਣ ਅਤੇ ਨਜਾਇਜ਼ ਸ਼ਰਾਬ ਦੇ ਜ਼ਖ਼ੀਰੇ ਨੂੰ ਸੁੱਕੀ ਜਗ੍ਹਾ 'ਤੇ ਨਸ਼ਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਿਆਂ ਦੀ ਪੁਲਸ ਵੱਲੋਂ ਅਗਲੇਰੀ ਕਾਰਵਾਈ ਕਰਦੇ ਹੋਏ ਜਾਂਚ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਹੋ ਗਈ ਵੱਡੀ ਭਵਿੱਖਬਾਣੀ, ਜਾਣੋ ਕਦੋਂ ਪਵੇਗਾ ਮੀਂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਚ ਇਕ ਹੋਰ ਵੱਡਾ Accident, ਕਈ ਘਰਾਂ 'ਚ ਵਿਛੇ ਸੱਥਰ
NEXT STORY