ਭਿੱਖੀਵਿੰਡ, ਖਾਲੜਾ ( ਭਾਟੀਆ )— ਮਲੇਸ਼ੀਆਂ ਵਿੱਚ ਹੋਈਆਂ ਏਸ਼ੀਅਨ ਪੇਸੀਫਿਕ ਮਾਸਟਰ ਖੇਡਾਂ 2018 ਗੇਮਾ ਵਿੱਚੋਂ ਭਾਰਤ ਸਮੇਤ 64 ਦੇਸ਼ਾ ਦੇ ਖਿਡਾਰੀਆਂ ਵੱਲੋਂ ਇਹਨਾਂ ਗੇਮਾਂ ਵਿੱਚ ਭਾਗ ਲਿਆ ਗਿਆ ਸੀ । ਜਿਥੇ ਸ਼ਹੀਦ ਭਾਈ ਤਾਰੂ ਸਿੰਘ ਜੀ ਪਿੰਡ ਪੂਹਲਾ (ਜ਼ਿਲਾ ਤਰਨਤਾਰਨ) ਦੇ ਜੰਮਪਲ ਗੁਰਦੀਪ ਸਿੰਘ ਨੇ ਅਤੇ ਭਾਰਤ ਦੇ 170 ਖਿਡਾਰੀਆਂ ਵਿੱਚੋਂ ਗੁਰਦੀਪ ਸਿੰਘ ਨੇ ਏਸ਼ੀਅਨ ਪੇਸੀਫਿਕ ਮਾਸਟਰ ਗੇਮਜ਼ 2018 ਵਿੱਚੋ ਤਿੰਨ ਮੈਡਲ ਜਿੱਤ ਕੇ ਜਿਥੇ ਪੰਜਾਬ ਦਾ ਨਹੀ ਬਲਕਿ ਪੂਰੇ ਦੇਸ਼ ਭਾਰਤ ਦਾ ਹੀ ਨਾਮ ਰੋਸ਼ਨ ਕੀਤਾ ਹੈ। ਉਥੇ ਹੀ ਗੁਰਦੀਪ ਸਿੰਘ ਨੇ ਆਪਣੇ ਮਾਪਿਆਂ ਦਾ ਨਾਮ ਵੀ ਰੋਸ਼ਨ ਕੀਤਾ। ਅੱਜ ਗੁਰਦੀਪ ਸਿੰਘ ਦੀ ਜਿੱਤ ਦੀ ਖੁਸ਼ੀ ਵਿੱਚ ਉਹਨਾ ਦੇ ਗ੍ਰਹਿ ਵਿਖੇ ਗੁਰਦੀਪ ਸਿੰਘ ਦੇ ਪਰਿਵਾਰ ਵੱਲੋ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਇਆ ਗਿਆ । ਉਪਰੰਤ ਗੁਰਦੀਪ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਮੈ ਜੰਗਲਾਤ ਮਹਿਕਮੇ ਵਿੱਚ ਬਤੌਰ ਗਾਰਡਰ ਦੀ ਡਿਊਟੀ ਕਰਦਿਆ ਹੋਇਆ ਆਪਣੀ ਅਣਥੱਕ ਮਿਹਨਤ ਸਦਕਾ ਮਲੇਸ਼ੀਆ ਵਿੱਚ ਮਿਤੀ 7 ਦਸੰਬਰ ਤੋ 15 ਦਸੰਬਰ ਤੱਕ ਹੋਈਆ ਏਸ਼ੀਅਨ ਗੇਮਸ ਵਿਚ ਟਰਿੱਪਲ ਜੰਪ ਵਿੱਚ ਸੋਨੇ ਦਾ ਤਗਮਾ, 200 ਮੀਟਰ ਦੋੜਾ ਵਿੱਚੋ ਬਰਾਉਣ ਤਗਮਾ, ਲੋਂਗ ਜੰਪ ਵਿੱਚੋ ਕਾਸ਼ੀ ਤਗਮਾ, 1600 ਮੀਟਰ ਦੀ ਸਾਝੀ ਦੋੜ 'ਚਂੋ ਚਾਂਦੀ ਦਾ ਤਗਮਾ ਪ੍ਰਪਾਤ ਕੀਤਾ।
ਇਸ ਮੌਕੇ ਗੁਰਦੀਪ ਸਿੰਘ ਦਾ ਪਿੰਡ ਪੂਹਲਾ ਵਿਖੇ ਪੁੱਜਣ ਤੇ ਪਿੰਡ ਵਾਸੀਆ ਵੱਲੋ ਭਰਵਾ ਸੁਆਗਤ ਕੀਤਾ ਗਿਆ ਹੈ। ਉਥੇ ਹੀ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋ ਗੁਰਦੀਪ ਸਿੰਘ ਨੂੰ ਸਿਰਪਾਉ ਦੇਕੇ ਸਨਮਾਨਿਤ ਕੀਤਾ ਅਤੇ ਗੁਰਦੀਪ ਸਿੰਘ ਦੇ ਪਰਿਵਾਰ ਨੂੰ ਵਧਾਈਆ ਦਿੱਤੀਆ। ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਇਹ ਨੌਜਵਾਨ ਗੁਰਦੀਪ ਸਿੰਘ ਨੇ ਜਿਥੇ ਮਲੇਸ਼ੀਆ ਵਿੱਚ ਹੋਈਆ ਗੇਮਾ ਵਿੱਚੋ ਸੋਨ, ਚਾਦੀ, ਬਰਾਉਣ ਅਤੇ ਕਾਸ਼ੀ ਦੇ ਤਗਮੇ ਜਿੱਤ ਕਿ ਦੇਸ਼ ਵਿਦੇਸ਼ ਵਿੱਚ ਹਲਕੇ ਖੇਮਕਰਨ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਨੌਜਵਾਨ ਗੁਰਦੀਪ ਸਿੰਘ ਪੂਹਲਾ ਦੀ ਤਰੱਕੀ ਸੰਬੰਧੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਾਗੇ। ਇਸ ਮੌਕੇ ਪਿੰਡ ਪੂਹਲਾ ਵਿਖੇ ਗੁਰਦੀਪ ਸਿੰਘ ਦੇ ਗ੍ਰਹਿ ਵਿਖੇ ਵਿਆਹ ਵਾਲਾ ਮਹੋਲ ਸੀ ਅਤੇ ਉਨ੍ਹਾਂ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ ਉਥੇ ਹੀ ਪਰਿਵਾਰ ਵੱਲੋ ਭੰਗੜੇ ਵੀ ਪਾਏ ਗਏ। ਇਸ ਮੌਕੇ ਗੁਰਦੀਪ ਸਿੰਘ ਦੇ ਭਰਾ ਹਰਦੀਪ ਸਿੰਘ ਵੱਲੋ ਹਲਕਾ ਵਿਦਾਇਕ ਸੁਖਪਾਲ ਸਿੰਘ ਭੁੱਲਰ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੋਕੇ ਬਿੱਟੂ ਆਸਲ, ਸੁਖ ਮਹਿਮੂਦਪੁਰਾ, ਸਰਬਜੀਤ ਸਿੰਘ ਭੁੱਲਰ ਆਦਿ ਹਾਜਰ ਸਨ।
ਮੱਖੀ ਕਲਾ ਵਿਖੇ ਦਿਹਾਤੀ ਮਜਦੂਰ ਸਭਾ ਵਲੋਂ ਲਗਾਇਆ ਪੱਕਾ ਮੋਰਚਾ 25ਵੇਂ ਦਿਨ ਵਿੱਚ ਦਾਖਲ
NEXT STORY