ਜਲੰਧਰ (ਵੈੱਬ ਡੈਸਕ) : ਵਿਧਾਨ ਸਭਾ ਹਲਕਾ ਨੰਬਰ-23 ਪੱਟੀ ਤੋਂ 1997 ਤੋਂ 2012 ਤੱਕ ਲਗਾਤਾਰ ਚਾਰ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸੁਖਬੀਰ ਬਾਦਲ ਦੇ ਜੀਜਾ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਜੇਤੂ ਰਹੇ ਸਨ। 2017 ’ਚ ਕਾਂਗਰਸ ਪਾਰਟੀ ਨੂੰ ਦੋ ਦਹਾਕਿਆਂ ਮਗਰੋਂ ਇਸ ਹਲਕੇ ਤੋਂ ਜਿੱਤ ਨਸੀਬ ਹੋਈ। ਹਰਮਿੰਦਰ ਸਿੰਘ ਗਿੱਲ ਨੇ ਲਗਾਤਾਰ ਦੋ ਵਾਰ ਹਾਰ ਕੇ ਕੈਰੋਂ ਨੂੰ ਹਰਾ ਕੇ ਇਹ ਸੀਟ ਕਾਂਗਰਸ ਦੀ ਝੋਲੀ ਪਾਈ ਸੀ। ਇਸ ਵਾਰ ਵੀ ਇੱਥੇ ਮੁਕਾਬਲਾ ਸਖ਼ਤ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਵਲੋਂ ਹਰਮਿੰਦਰ ਸਿੰਘ ਗਿੱਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਟੱਕਰ ਦੇਣ ਵਾਲੇ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਸਮੇਤ ਸੰਯੁਕਤ ਸਮਾਜ ਮੋਰਚਾ ਵੀ ਚੋਣ ਮੈਦਾਨ ਵਿੱਚ ਹਨ।
1997
1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ 60,721 ਵੋਟਾਂ ਨਾਲ ਜਿੱਤੇ ਸਨ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਨੂੰ 13235 ਬਹੁਤ ਹੀ ਘੱਟ ਵੋਟਾਂ ਮਿਲਣ ਕਾਰਨ ਹਾਰ ਮਿਲੀ ਸੀ। ਆਦੇਸ਼ ਪ੍ਰਤਾਪ ਸਿੰਘ ਨੇ 47,487 (55.88%) ਵੋਟਾਂ ਦੀ ਲੀਡ ਹਾਸਲ ਕਰ ਕੇ ਸੁਖਵਿੰਦਰ ਸਿੰਘ ਨੂੰ ਹਰਾਇਆ ਸੀ।
2002
2002 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਨੰ. 26 ਪੱਟੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ 44703 ਵੋਟਾਂ ਨਾਲ ਜਿੱਤ ਹਾਸਲ ਹੋਈ ਸੀ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਤਰਲੋਕ ਸਿੰਘ ਨੂੰ ਸਿਰਫ਼ 23324 ਵੋਟਾਂ ਹੀ ਮਿਲੀਆਂ ਸਨ ਜਿਸ ਕਾਰਨ ਉਹ ਹਾਰ ਗਏ ਸਨ। ਆਦੇਸ਼ ਪ੍ਰਤਾਪ ਸਿੰਘ ਨੇ 21379 (26.38%) ਵੋਟਾਂ ਦੇ ਫ਼ਰਕ ਨਾਲ ਤਰਲੋਕ ਸਿੰਘ ਨੂੰ ਹਰਾਇਆ ਸੀ।
2007
2007 ’ਚ ਹਲਕਾ ਨੰ. 26 (ਉਸ ਸਮੇਂ ਚੋਣ ਕਮਿਸ਼ਨ ਦੀ ਸੂਚੀ ਵਿੱਚ ਇਹ ਹਲਕਾ ਨੰਬਰ 26 ਸੀ) ’ਚ ਪੱਟੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਨੂੰ 55,485 ਵੋਟਾਂ ਨਾਲ ਜਿੱਤ ਪ੍ਰਾਪਤ ਹੋਈ ਸੀ। ਉਨ੍ਹਾਂ ਦੇ ਮੁਕਾਬਲੇ ਹਰਮਿੰਦਰ ਸਿੰਘ ਗਿੱਲ ਨੂੰ 45,538 ਵੋਟਾਂ ਹੀ ਮਿਲੀਆਂ ਸਨ ਜਿਸ ਕਾਰਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਦੇਸ਼ ਪ੍ਰਤਾਪ ਸਿੰਘ ਨੇ 9947 (9.46%) ਵੋਟਾਂ ਦੇ ਫ਼ਰਕ ਨਾਲ ਹਰਮਿੰਦਰ ਸਿੰਘ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ ਸੀ।
2012
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਵਿਧਾਨ ਸਭਾ ਚੋਣਾਂ ’ਚ 64,414 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਨੂੰ 64,355 ਵੋਟਾਂ ਨਾਲ ਹਾਰ ਮਿਲੀ ਸੀ। ਆਦੇਸ਼ ਪ੍ਰਤਾਪ ਕੈਰੋਂ ਨੇ ਸਿਰਫ਼ 59 (0004%) ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।
2017
2017 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੇ 64617 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ 56254 ਵੋਟਾਂ ਨਾਲ ਹਾਰ ਮਿਲੀ ਸੀ। ਹਰਮਿੰਦਰ ਸਿੰਘ ਨੇ 8363 (5.83%) ਵੋਟਾਂ ਨਾਲ ਪ੍ਰਤਾਪ ਸਿੰਘ ਕੈਰੋ ਨੂੰ ਹਰਾਇਆ ਸੀ।ਆਪ ਦੇ ਉਮੀਦਵਾਰ ਰਣਜੀਤ ਸਿੰਘ ਚੀਮਾ ਨੂੰ 18489 ਵੋਟਾਂ ਮਿਲੀਆਂ ਸਨ।

2022 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਪੱਟੀ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਆਦੇਸ਼ ਪ੍ਰਤਾਪ ਸਿੰਘ ਅਤੇ ਉਨ੍ਹਾਂ ਦੇ ਮੁਕਾਬਲੇ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਮੁੜ ਚੋਣ ਮੈਦਾਨ ’ਚ ਆਹਮੋ ਸਾਹਮਣੇ ਹਨ।ਕੈਰੋਂ ਜਿੱਥੇ ਦੋ ਵਾਰ ਗਿੱਲ ਨੂੰ ਹਰਾ ਚੁੱਕੇ ਹਨ ਉਥੇ ਹੀ ਹਰਮਿੰਦਰ ਗਿੱਲ ਇਸ ਵਾਰ ਮੁੜ ਕੈਰੋਂ ਨੂੰ ਹਰਾ ਕੇ ਹਾਰ ਦਾ ਬਦਲਾ ਲੈਣਾ ਚਾਹੁੰਣਗੇ। ਆਮ ਆਦਮੀ ਪਾਰਟੀ ਤੋਂ ਲਾਲ ਜੀਤ ਸਿੰਘ ਭੁੱਲਰ, ਸੰਯੁਕਤ ਸਮਾਜ ਮੋਰਚਾ ਵਲੋਂ ਸਰਤਾਜ ਸਿੰਘ ਅਤੇ ਕੈਪਟਨ ਵਲੋਂ ਜਸਕਰਨ ਸਿੰਘ ਸੰਧੂ ਚੋਣ ਮੈਦਾਨ ’ਚ ਇਕ ਦੂਜੇ ਨਾਲ ਭਿੜਨਗੇ।
ਇਸ ਵਿਧਾਨ ਸਭਾ ਹਲਕੇ 'ਚ ਵੋਟਰਾਂ ਦੀ ਕੁੱਲ ਗਿਣਤੀ 202155 ਹੈ, ਜਿਨ੍ਹਾਂ 'ਚ 96907 ਪੁਰਸ਼, 105238 ਬੀਬੀਆਂ ਅਤੇ 10 ਥਰਡ ਜੈਂਡਰ ਵੋਟਰ ਹਨ।
ਕੀ ਫਤਿਹਗੜ੍ਹ ਚੂੜੀਆਂ ਹਲਕੇ 'ਚ ਤ੍ਰਿਪਤ ਬਾਜਵਾ ਲਗਾਉਣਗੇ ਜਿੱਤ ਦੀ ਹੈਟ੍ਰਿਕ? ਜਾਣੋ ਸੀਟ ਦਾ ਇਤਿਹਾਸ
NEXT STORY