ਗੁਰਦਾਸਪੁਰ (ਵਿਨੋਦ)- ਥਾਣਾ ਸਦਰ ਪੁਲਸ ਨੇ 17 ਸਾਲਾ ਨਾਬਾਲਿਗ ਕੁੜੀ ਨਾਲ ਜਬਰ-ਜ਼ਿਨਾਹ ਕਰਨ, ਆਪਣੇ ਮੋਬਾਇਲ ’ਤੇ ਫੋਟੋ ਖਿੱਚਣ ਅਤੇ ਕਿਸੇ ਨੂੰ ਦੱਸਣ ’ਤੇ ਮਾਰ ਦੇਣ ਦੀਆਂ ਧਮਕੀਆਂ ਦੇਣ ਵਾਲੇ ਇਕ ਨੌਜਵਾਨ ਖ਼ਿਲਾਫ਼ ਧਾਰਾ 376, 506, 7 ਪੋਸਕੋ ਐਕਟ 2012 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੂਮੈਨ ਸੈੱਲ ਗੁਰਦਾਸਪੁਰ ਦੀ ਇੰਚਾਰਜ਼ ਇੰਸਪੈਕਟਰ ਸੀਮਾ ਨੇ ਦੱਸਿਆ ਕਿ ਪੁਲਸ ਸਟੇਸ਼ਨ ਸਦਰ ਦੇ ਅਧੀਨ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ 17 ਸਾਲਾ ਕੁੜੀ ਨੇ ਬਿਆਨ ਦਿੱਤਾ ਕਿ ਉਹ 12ਵੀਂ ਕਲਾਸ ਵਿਚ ਪੜ੍ਹਦੀ ਹੈ। ਉਸ ਦੇ ਗੁਆਂਢ ਵਿਚ ਦੋਸ਼ੀ ਸੈਮੂਅਲ ਮਸੀਹ ਦਾ ਘਰ ਹੈ।
ਪੜ੍ਹੋ ਇਹ ਵੀ ਖ਼ਬਰ : ਸਕੂਲ ਨੂੰ ‘ਸੀ-4 ਬੰਬ’ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਬੱਚਿਆਂ ਨੂੰ ਲੈ ਕੇ ਪੁਲਸ ਦਾ ਨਵਾਂ ਖ਼ੁਲਾਸਾ
ਉਕਤ ਨੌਜਵਾਨ ਨੇ ਉਸ ਨੂੰ ਆਪਣੇ ਪਿਆਰ ਵਿਚ ਫਸਾ ਲਿਆ। ਦੋਸ਼ੀ ਨੇ ਉਸ ਨੂੰ 24-3-22 ਆਪਣੇ ਜਨਮ ਦੀ ਦਿਨ ਪਾਰਟੀ ’ਤੇ ਬਾਈਪਾਸ ਨਬੀਪੁਰ ਨੇੜੇ ਇਕ ਹੋਟਲ ਵਿਖੇ ਬੁਲਾਇਆ। ਪਾਰਟੀ ’ਤੇ ਆਏ ਸਾਰੇ ਵਿਅਕਤੀ ਜਦੋਂ ਜਾਣ ਲੱਗੇ ਤਾਂ ਦੋਸ਼ੀ ਨੇ ਉਸ ਨੂੰ ਹੋਟਲ ਵਿਚ ਰੋਕ ਲਿਆ ਅਤੇ ਉਸੇ ਕਮਰੇ ਵਿਚ ਉਸ ਦੀ ਮਰਜੀ ਤੋਂ ਬਿਨਾਂ ਉਸ ਨਾਲ ਜਬਰ-ਜ਼ਿਨਾਹ ਕੀਤਾ। ਉਸ ਨੇ ਆਪਣੇ ਮੋਬਾਇਲ ਵਿਚ ਉਸ ਦੀਆਂ ਫੋਟੋਵਾਂ ਖਿੱਚ ਲਈਆਂ। ਇਸ ਬਾਰੇ ਕਿਸੇ ਨੂੰ ਦੱਸਣ ’ਤੇ ਉਸ ਨੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ।
ਪੜ੍ਹੋ ਇਹ ਵੀ ਖ਼ਬਰ : ਪ੍ਰੈੱਸ ਕਾਨਫਰੰਸ ’ਚ ਪਾਰਟੀ ਵਰਕਰ ਦਾ ਵੱਜਿਆ ਮੋਬਾਇਲ ਤਾਂ ਭੜਕੇ ਸਿਮਰਨਜੀਤ ਮਾਨ ਨੇ ਕਿਹਾ-Get Out (ਵੀਡੀਓ)
ਮਹਿਲਾ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਪਾਏ ਗਏ ਸੈਮੂਅਲ ਪੁੱਤਰ ਜਾਰਜ ਮਸੀਹ ਵਾਸੀ ਹਯਾਤਨਗਰ ਕਲੋਨੀ ਥਾਣਾ ਸਦਰ ਗੁਰਦਾਸਪੁਰ ਖ਼ਿਲਾਫ਼ ਮਾਮਲਾ ਦਰ ਕਰ ਦਿੱਤਾ ਗਿਆ ਹੈ। ਦੋਸ਼ੀ ਅਜੇ ਫ਼ਰਾਰ ਹੈ, ਜਿਸ ਨੂੰ ਪੁਲਸ ਵਲੋਂ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਸਕੂਲ ਨੂੰ ‘ਸੀ-4 ਬੰਬ’ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਬੱਚਿਆਂ ਨੂੰ ਲੈ ਕੇ ਪੁਲਸ ਦਾ ਨਵਾਂ ਖ਼ੁਲਾਸਾ
NEXT STORY