ਅੰਮ੍ਰਿਤਸਰ: 540 ਕਰੋੜ ਦੇ ਨਸ਼ਾ ਤਸਕਰੀ ਮਾਮਲੇ ਵਿੱਚ ਪਹਿਲਾਂ ਐਨ.ਸੀ.ਬੀ. (ਨਾਰਕੋਟਿਕਸ ਕੰਟਰੋਲ ਬਿਊਰੋ) ਦੀ ਟੀਮ ਵੱਲੋਂ ਅੰਮ੍ਰਿਤਸਰ ਦੇ ਦੋ ਵੱਡੇ ਹਸਪਤਾਲਾਂ ਦੇ ਡਾਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਇੱਕ ਯੂਟਿਊਬਰ ਭੰਡਾਰੀ ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸੇ ਮਾਮਲੇ ਤਹਿਤ ਪਿਛਲੇ ਦਿਨੀਂ ਐਨ.ਸੀ.ਬੀ. ਦੀ ਟੀਮ ਨੇ ਡਾਕਟਰ ਰਕੇਸ਼ ਸ਼ਰਮਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਅੱਜ ਉਨ੍ਹਾਂ ਨੂੰ ਐਨ.ਸੀ.ਬੀ. ਵੱਲੋਂ ਕੋਰਟ ਵਿੱਚ ਪੇਸ਼ ਕੀਤਾ ਗਿਆ। ਹਾਲਾਂਕਿ ਐਨ.ਸੀ.ਬੀ. ਦੇ ਵੱਡੇ ਅਧਿਕਾਰੀਆਂ ਵੱਲੋਂ ਮਾਮਲੇ ਬਾਰੇ ਕਿਸੇ ਤਰ੍ਹਾਂ ਦੀ ਅਧਿਕਾਰਿਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਉੱਧਰ ਡਾਕਟਰ ਰਕੇਸ਼ ਸ਼ਰਮਾ ਦੇ ਨੇੜਲੇ ਡਾਕਟਰ ਵੀ ਅੱਜ ਕੋਰਟ ਵਿੱਚ ਪਹੁੰਚੇ। ਜਦੋਂ ਮੀਡੀਆ ਵੱਲੋਂ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨੇ ਕਿਹਾ ਕਿ ਡਾਕਟਰ ਰਕੇਸ਼ ਸ਼ਰਮਾ ਨੇ ਕਈ ਭਲਾਈ ਦੇ ਕੰਮ ਕੀਤੇ ਹਨ। ਪਰ ਜਦੋਂ ਉਨ੍ਹਾਂ ਤੋਂ ਹੋਰ ਸਵਾਲ ਪੁੱਛੇ ਗਏ, ਤਾਂ ਉਹ ਜਵਾਬ ਦੇਣ ਤੋਂ ਕਤਰਾਉਂਦੇ ਹੋਏ ਨਜ਼ਰ ਆਏ।
ਪੰਜਾਬ ਪੁਲਸ ਦੇ ਸਾਬਕਾ AIG ਨੂੰ ਅਦਾਲਤ ਤੋਂ ਝਟਕਾ, 13 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜਿਆ
NEXT STORY