ਚਿਓਨਾਨ (ਕੋਰੀਆ)- ਭਾਰਤੀ ਗੋਲਫ਼ਰ ਸ਼ੁਭੰਕਰ ਸ਼ਰਮਾ ਸ਼ਨੀਵਾਰ ਨੂੰ ਇੱਥੇ ਦੂਜੇ ਦੌਰ ’ਚ 3 ਅੰਡਰ 68 ਦਾ ਕਾਰਡ ਖੇਡਣ ਦੇ ਬਾਵਜੂਦ ਜੈਨੇਸਿਸ ਚੈਂਪੀਅਨਸ਼ਿਪ ’ਚ ਕੱਟ ਪਾਰ ਕਰਨ ਤੋਂ ਖੁੰਝ ਗਿਆ।
ਦੂਜੇ ਦੌਰ ਦਾ ਸਕੋਰ ਉਸ ਦੀ ਕਮਜ਼ੋਰ ਸ਼ੁਰੂਆਤ ਦੀ ਭਰਪਾਈ ਲਈ ਕਾਫ਼ੀ ਨਹੀਂ ਸੀ, ਜਿਸ ਨਾਲ ਉਸ ਨੇ ਸੀਜ਼ਨ ਦਾ ਅੰਤ ਨਿਰਾਸ਼ਾਜਨਕ ਢੰਗ ਨਾਲ ਕੀਤਾ। ਸ਼ਰਮਾ ਨੇ ਪਹਿਲੇ ਦੌਰ ਵਿਚ 6 ਓਵਰ 77 ਦਾ ਕਾਰਡ ਬਣਾਇਆ ਸੀ। ਦੂਜੇ ਦੌਰ ’ਚ ਉਸ ਨੇ 2 ਬੋਗੀ ਅਤੇ 5 ਬਰਡੀ ਲਾਈਆਂ ਪਰ ਇਹ ਕੱਟ ਪਾਰ ਕਰਨ ਲਈ ਕਾਫ਼ੀ ਨਹੀਂ ਸੀ। ਮਿਕਾਏਲ ਲਿੰਡਬਰਗ ਨੇ 4 ਅੰਡਰ 67 ਦਾ ਕਾਰਡ ਖੇਡਦਿਆਂ ਸਾਂਝੀ ਬੜ੍ਹਤ ਬਣਾਈ ਹੋਈ ਹੈ।
ਮਨਿਕਾ ਬੱਤਰਾ ਡਬਲਯੂ. ਟੀ. ਟੀ. ਸਟਾਰ ਕੰਟੈਂਡਰ ਦੇ ਕੁਆਰਟਰ ਫਾਈਨਲ ’ਚ
NEXT STORY