ਤਰਨਤਾਰਨ (ਰਮਨ)-ਸੜਕ ’ਤੇ ਖੜ੍ਹੀ ਮੋਟਰਸਾਈਕਲ ਰੇਹੜੀ ਵਿਚ ਬਲੈਰੋ ਵੱਲੋਂ ਟੱਕਰ ਮਾਰਨ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਸਬੰਧੀ ਥਾਣਾ ਵੈਰੋਵਾਲ ਦੀ ਪੁਲਸ ਨੇ ਚਾਲਕ ਖਿਲਾਫ ਪਰਚਾ ਦਰਜ ਕਰਦੇ ਹੋਏ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਕ ਮਹਿੰਦਰਾ ਬਲੈਰੋ ਪਿਕਅਪ ਗੱਡੀ ਵੱਲੋਂ ਸੜਕ ਉਪਰ ਖੜ੍ਹੇ ਮੋਟਰਸਾਈਕਲ ਰੇਹੜੀ ਚਾਲਕ ਮਨਵੀਰ ਸਿੰਘ ਫੌਜੀ ਵਿਚ ਮਾਰ ਦਿੱਤੀ ਗਈ, ਜਿਸ ਨਾਲ ਉਸਦੀਆਂ ਲੱਤਾਂ ਉਪਰ ਸੱਟ ਲੱਗ ਗਈ ਅਤੇ ਉਸਦੀ ਸਬਜ਼ੀ ਵਾਲੀ ਰੇਹੜੀ ਰਿੜ ਕੇ ਪਾਸ ਖੜ੍ਹੀ ਜਗਦੀਪ ਕੁਮਾਰ ਦੀ ਮੋਟਰਸਾਈਕਲ ਰੇਹੜੀ ਵਿਚ ਜਾ ਵੱਜੀ, ਜਿਸ ਨਾਲ ਜਗਦੀਪ ਕੁਮਾਰ ਆਪਣੀ ਰੇਹੜੀ ਸਮੇਤ ਜ਼ਮੀਨ ’ਤੇ ਹੇਠਾਂ ਡਿੱਗ ਪਿਆ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ। ਜਦੋਂ ਜਗਦੀਪ ਕੁਮਾਰ ਪੁੱਤਰ ਗੁਰਪਾਲ ਸਿੰਘ ਵਾਸੀ ਮਲਸੀਆਂ ਜ਼ਿਲਾ ਜਲੰਧਰ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਘਰ 'ਚ ਰੱਖੇ ਪਾਠ ਦੌਰਾਨ ਡਿੱਗੀ ਛੱਤ, 22 ਲੋਕ ਦੱਬੇ ਗਏ ਹੇਠਾਂ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਵੈਰੋਵਾਲ ਦੇ ਏ.ਐੱਸ.ਆਈ ਬਿੱਕਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਚਾਲਕ ਹਰਪ੍ਰੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਗੋਇੰਦਵਾਲ ਸਾਹਿਬ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਗੁਰੂ ਹਰਿਰਾਇ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਨਤਮਸਤਕ
NEXT STORY