ਅੰਮ੍ਰਿਤਸਰ (ਨੀਰਜ)- 100 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਅੰਮ੍ਰਿਤਸਰ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀਆਂ ਖ਼ਾਲੀ ਲਿਫ਼ਟਾਂ ਅਤੇ ਹੋਰ ਖ਼ਾਮੀਆਂ ਨੂੰ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਪੀ. ਡਬਲਯੂ.ਡੀ. ਵਿਭਾਗ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਠੀਕ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਨਤਾ ਨੂੰ ਇੱਕੋ ਛੱਤ ਹੇਠ ਸਾਰੇ ਸਰਕਾਰੀ ਵਿਭਾਗਾਂ ਦੀਆਂ ਸਹੂਲਤਾਂ ਦੇਣ ਲਈ ਬਣਾਏ ਗਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਗੱਲ ਕਰੀਏ ਤਾਂ ਸ਼ੁਰੂ ਤੋਂ ਹੀ ਇਹ ਪ੍ਰਾਜੈਕਟ ਵਿਵਾਦਾਂ ਵਿਚ ਘਿਰਿਆ ਰਿਹਾ ਹੈ। ਕੰਪਲੈਕਸ ਵਿਚ ਲਗਾਈਆਂ ਲਿਫ਼ਟਾਂ ਇਕ ਪਾਸੇ ਤਾਂ ਚੱਲ ਰਹੀਆਂ ਹਨ ਪਰ ਦੂਜੇ ਪਾਸੇ ਬਿਲਕੁਲ ਖਾਲੀ ਪਈਆਂ ਹਨ, ਜਿਸ ਵਿਚ ਕੋਈ ਡਿੱਗ ਸਕਦਾ ਹੈ ਅਤੇ ਹਾਦਸਾ ਵੀ ਵਾਪਰ ਸਕਦਾ ਹੈ। ਪਾਸ ਕੀਤੇ ਗਏ ਨਕਸ਼ੇ ਅਨੁਸਾਰ ਕੰਪਲੈਕਸ ਦੀ ਉਸਾਰੀ ਨਹੀਂ ਕੀਤੀ ਗਈ, ਕੰਪਲੈਕਸ ਦੀ ਉਸਾਰੀ ਵਿੱਚ ਵਰਤਿਆ ਗਿਆ ਮਟੀਰੀਅਲ ਵੀ ਸਵਾਲਾਂ ਦੇ ਘੇਰੇ ਵਿਚ ਹੈ ਅਤੇ ਥਰਡ ਪਾਰਟੀ ਆਡਿਟ ਵਿਚ ਵੀ ਕਈ ਖਾਮੀਆਂ ਦਾ ਖੁਲਾਸਾ ਹੋ ਚੁੱਕਾ ਹੈ। ਇਸ ਦੀ ਜਾਂਚ ਐੱਸ. ਡੀ. ਐੱਮ. 2 ਅਤੇ ਮੌਜੂਦਾ ਏ. ਡੀ. ਸੀ. ਹਰਪ੍ਰੀਤ ਸਿੰਘ ਵਲੋਂ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਵੀ ਆਪਣੀ ਰਿਪੋਰਟ ਵਿਚ ਕਿਸੇ ਤਕਨੀਕੀ ਏਜੰਸੀ ਦੇ ਜਰੀਏ ਇਸ ਕੰਪਲੈਕਸ ਦੀ ਜਾਂਚ ਕਰਨ ਲਈ ਡੀ.ਸੀ. ਨੂੰ ਸਿਫ਼ਾਰਸ਼ ਕੀਤੀ ਹੈ।
ਇਹ ਵੀ ਪੜ੍ਹੋ- ਨੌਜਵਾਨਾਂ ਦੀ ਮਿਹਨਤ ਨੇ ਪੇਸ਼ ਕੀਤੀ ਮਿਸਾਲ, 3 ਦਿਨਾਂ 'ਚ ਮੁਕੰਮਲ ਹੋਇਆ 300 ਫੁੱਟ ਪਾੜ ਨੂੰ ਭਰਨ ਦਾ ਕੰਮ

ਸਾਬਕਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਐੱਸ. ਡੀ. ਐੱਮ. (2) ਦੀ ਜਾਂਚ ਰਿਪੋਰਟ ਨੂੰ ਦੇਖਦੇ ਹੋਏ ਡੀ. ਸੀ. ਅਮਿਤ ਤਲਵਾੜ ਨੇ ਕੰਪਲੈਕਸ ਦੀ ਉਸਾਰੀ ਦੀ ਜਾਂਚ ਪ੍ਰਾਈਵੇਟ ਏਜੰਸੀ ਨੂੰ ਸੌਂਪ ਦਿੱਤੀ ਹੈ ਅਤੇ ਏਜੰਸੀ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਏਜੰਸੀ ਤਕਨੀਕੀ ਤੌਰ 'ਤੇ ਅਜਿਹੇ ਪ੍ਰਾਜੈਕਟਾਂ ਦੀ ਜਾਂਚ ਕਰਨ ਦੇ ਸਮਰੱਥ ਹੈ, ਹਾਲਾਂਕਿ ਕੰਪਲੈਕਸ ਦੇ ਸਬੰਧ ’ਚ ਮੰਗ ਕੀਤੀ ਗਈ ਸੀ ਕਿ ਇਸ ਦੀ ਜਾਂਚ ਵਿਜੀਲੈਂਸ ਵਿਭਾਗ ਤੋਂ ਕਰਵਾਈ ਜਾਵੇ ਕਿਉਂਕਿ ਨਿੱਜੀ ਏਜੰਸੀ ਦੀ ਜਾਂਚ ਰਿਪੋਰਟ ’ਤੇ 100 ਫ਼ੀਸਦੀ ਭਰੋਸਾ ਨਹੀਂ ਕੀਤਾ ਜਾ ਸਕਦਾ ਜਦਕਿ ਵਿਜੀਲੈਂਸ ਵਿਭਾਗ ਇਸ ਪ੍ਰਕਾਰ ਦੀ ਜਾਂਚ ਕਰਨ ’ਚ ਸਮਰੱਥ ਹੈ ਅਤੇ ਸਰਕਾਰੀ ਤਕਨੀਕੀ ਏਜੰਸੀਆਂ ਦੀ ਮਦਦ ਨਾਲ ਕੰਪਲੈਕਸ ਦੀ ਜਾਂਚ ਕਰ ਸਕਦੇ ਹਨ।
ਇਹ ਵੀ ਪੜ੍ਹੋ- ਡੇਂਗੂ ਤੇ ਚਿਕਨਗੁਨੀਆ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਇਕ ਹੋਰ ਵੱਡਾ ਖ਼ਤਰਾ
ਪਾਰਕਿੰਗ ਵਿਚ ਗੁੰਮ ਹੋਏ ਐਂਗਲਾਂ ਦੀ ਕੋਈ ਰਿਕਵਰੀ ਨਹੀਂ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਾਰਕਿੰਗ ਵਿਚ ਇਕ ਪੁਲਸ ਮੁਲਾਜ਼ਮ ਵੱਲੋਂ ਪਾਰਕਿੰਗ ਵਿਚ ਲਗਾਏ ਲੋਹੇ ਦੇ ਐਂਗਲ ਚੋਰੀ ਕੀਤੇ ਗਏ ਸਨ ਅਤੇ ਰੰਗੇ ਹੱਥੀਂ ਫੜਿਆ ਵੀ ਗਿਆ ਸੀ ਪਰ ਅਜੇ ਤੱਕ ਐਂਗਲਾਂ ਦੀ ਬਰਾਮਦਗੀ ਨਹੀਂ ਹੋ ਸਕੀ ਹੈ ਜਦਕਿ ਐਂਗਲ ਨਾ ਹੋਣ ਕਾਰਨ ਪਾਰਕਿੰਗ ’ਚ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਂਗਲ ਨਾ ਹੋਣ ਕਾਰਨ ਗੱਡੀਆਂ ਦੇ ਟਾਇਰ ਖਾਲੀ ਥਾਂ ਵਿੱਚ ਫੱਸ ਜਾਂਦੇ ਹਨ।
ਵੱਖ-ਵੱਖ ਵਿਭਾਗਾਂ ਦੇ ਪਖਾਨਿਆਂ ’ਚ ਚੋਰੀ ਹੋ ਚੁੱਕੀਆਂ ਹਨ ਟੂਟੀਆਂ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਿਰਮਾਣ ਦੌਰਾਨ ਘੋਸ਼ਣਾ ਕੀਤੀ ਗਈ ਸੀ ਕਿ ਕੰਪਲੈਕਸ ਦੀ ਸੁਰੱਖਿਆ ਲਈ ਦਿਨ-ਰਾਤ ਪ੍ਰਾਈਵੇਟ ਸਿਕਿਓਰਟੀ ਅਤੇ ਪੁਲਸ ਸਿਕਿਓਰਟੀ ਤਾਇਨਾਤ ਰਹੇਗੀ ਪਰ ਤਸਵੀਰ ਬਿਲਕੁਲ ਉਲਟ ਹੈ। ਵੱਖ-ਵੱਖ ਵਿਭਾਗਾਂ ਨੂੰ ਜੋ ਪਖਾਨੇ ਦਿੱਤੇ ਗਏ ਹਨ, ਉਨ੍ਹਾਂ ਦੇ ਪਾਣੀ ਵਾਲੀ ਟੂਟੀਆਂ ਤੱਕ ਚੋਰੀ ਹੋ ਚੁੱਕੀਆਂ ਹਨ। ਸਫ਼ਾਈ ਵਿਵਸਥਾ ਦਾ ਵੀ ਬੁਰਾ ਹਾਲ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ 9 ਸਕੂਲਾਂ 'ਚ 23 ਅਗਸਤ ਤੱਕ ਛੁੱਟੀਆਂ ਦਾ ਐਲਾਨ
ਹੁਣ ਤੱਕ ਕੰਪਲੈਕਸ ਵਿਚ ਨਹੀਂ ਆਏ ਦਰਜ਼ਨਾਂ ਸਰਕਾਰੀ ਵਿਭਾਗ
ਕੰਪਲੈਕਸ ਦੀ ਉਸਾਰੀ ਇਸ ਮਕਸਦ ਨਾਲ ਕੀਤੀ ਗਈ ਸੀ ਕਿ ਇਸ ਵਿਚ ਸਾਰੇ ਸਰਕਾਰੀ ਵਿਭਾਗ ਸ਼ਿਫਟ ਹੋ ਜਾਣ ਪਰ ਅੱਜ ਵੀ ਦਰਜਨਾਂ ਵਿਭਾਗ ਅਜਿਹੇ ਹਨ ਜੋ ਕੰਪਲੈਕਸ ਵਿੱਚ ਸ਼ਿਫ਼ਟ ਨਹੀਂ ਹੋ ਰਹੇ ਜਦਕਿ ਇਹ ਵਿਭਾਗ ਇਸ ਵੇਲੇ ਕੰਡਮ ਬਿਲਡਿੰਗਾਂ ਵਿਚ ਕੰਮ ਕਰ ਰਹੇ ਹਨ। ਐਕਸਾਈਜ ਐਂਡ ਟੈਕਸੇਸ਼ਨ ਵਿਭਾਗ ਕੰਡਮ ਬਿਲਡਿੰਗ ਵਿਚ ਹੈ। ਉਦਯੋਗ ਵਿਭਾਗ ਵੀ ਕੰਡਮ ਬਿਲਡਿੰਗ ਵਿਚ ਕੰਮ ਕਰ ਰਿਹਾ ਹੈ ਪਰ ਕੰਪਲੈਕਸ ਵਿਚ ਸ਼ਿਫਟ ਨਹੀਂ ਹੋ ਰਿਹਾ। ਪ੍ਰਾਈਵੇਟ ਏਜੰਸੀ ਵੱਲੋਂ ਜਾਂਚ ਰਿਪੋਰਟ ਸੌਂਪਣ ਤੋਂ ਬਾਅਦ ਹੀ ਪ੍ਰਸ਼ਾਸਨ ਵੱਲੋਂ ਸੰਬੰਧਤ ਵਿਭਾਗ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੋਸਤ ਨਾਲ ਗਏ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
NEXT STORY