ਤਰਨਤਾਰਨ (ਰਮਨ)- ਜ਼ਿਲ੍ਹੇ ਦੇ ਥਾਣਾ ਖਾਲੜਾ ਦੀ ਪੁਲਸ ਪਾਰਟੀ 'ਤੇ ਗੋਲੀਆਂ ਨਾਲ ਹਮਲਾ ਕਰਨ ਵਾਲੇ 4 ਮੁਲਜ਼ਮਾਂ ਨੂੰ ਇਕ ਕਿਲੋ 700 ਗ੍ਰਾਮ ਹੈਰੋਇਨ, 1 ਪਿਸਤੌਲ, 5 ਜ਼ਿੰਦਾ ਰੌਂਦ ਅਤੇ 2 ਮੋਟਰਸਾਈਕਲਾ ਸਮੇਤ ਗ੍ਰਿਫ਼ਤਾਰ ਕਰਨ ਤੋਂ ਬਾਅਦ ਮੁਲਜ਼ਮਾਂ ਪਾਸੋਂ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਵਿਚ ਪੁਲਸ ਨੇ 1 ਕਿਲੋ 398 ਗ੍ਰਾਮ ਹੈਰੋਇਨ, 30 ਲੱਖ 41 ਹਜ਼ਾਰ ਰੁਪਏ ਡਰੱਗ ਮਨੀ, ਚਾਰ ਲਗਜ਼ਰੀ ਕਾਰਾਂ, 1 ਪਿਸਤੌਲ ਅਤੇ 9 ਰੌਂਦ ਹੋਰ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- ਮਨਜਿੰਦਰ ਸਿਰਸਾ ਤੇ ਸੁਖਪਾਲ ਖਹਿਰਾ 'ਤੇ ਵਰ੍ਹੇ CM ਮਾਨ, ਕਹੀ ਇਹ ਗੱਲ
ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਦੀ ਬੀਤੀ 27 ਅਪ੍ਰੈਲ ਨੂੰ ਥਾਣਾ ਖਾਲੜਾ ਦੇ ਮੁਖੀ ਸਬ-ਇੰਸਪੈਕਟਰ ਚਰਨ ਸਿੰਘ ਸਮੇਤ ਪੁਲਸ ਪਾਰਟੀ ਮਾੜੇ ਅਨਸਰਾਂ ਦੀ ਭਾਲ ਲਈ ਵਿਸ਼ੇਸ਼ ਨੋਟਬੰਦੀ ਦੋਰਾਨ ਜਦੋਂ ਚੱਕ ਸਿਕੰਦਰ ਵਿਖੇ ਮੌਜੂਦ ਸਨ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਜੋ ਸੁਰ ਸਿੰਘ ਵੱਲੋਂ ਆ ਰਹੇ ਸਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਜਿਨ੍ਹਾਂ ਵੱਲੋਂ ਪੁਲਸ ਪਾਰਟੀ ਉੱਪਰ ਤਿੰਨ ਫ਼ਾਇਰ ਕੀਤੇ ਗਏ ਅਤੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ- ਨਹਿਰ ’ਚ ਕਾਰ ਡਿੱਗਣ ਕਾਰਨ ਰੁੜ੍ਹੇ 3 ਬੈਂਕ ਮੁਲਾਜ਼ਮਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ
ਪੁਲਸ ਵੱਲੋਂ ਪਿੱਛਾ ਕਰਦੇ ਹੋਏ 4 ਮੁਲਜ਼ਮ ਜਿਨ੍ਹਾਂ ਦੀ ਪਛਾਣ ਸੁਖਬੀਰ ਸਿੰਘ ਉਰਫ਼ ਸੁੱਖ ਪੁੱਤਰ ਗਿਆਨ ਸਿੰਘ ਵਾਸੀ ਭੂਰੇ ਗਿੱਲ, ਰਣਜੀਤ ਸਿੰਘ ਉਰਫ਼ ਰਾਜਾ ਪੁੱਤਰ ਮੂਰਤਾ ਸਿੰਘ ਵਾਸੀ ਗੋਬਿੰਦਪੁਰੀ ਕਲੋਲੀ ਗੋਵਿੰਦਵਾਲ ਸਾਹਿਬ, ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਮੁਖਤਿਆਰ ਸਿੰਘ ਵਾਸੀ ਨੌਸ਼ਹਿਰਾ ਢਾਲਾ ਅਤੇ ਮੰਗਲ ਸਿੰਘ ਉਰਫ਼ ਮੰਗਾ ਪੁੱਤਰ ਹਰਪਾਲ ਸਿੰਘ ਵਾਸੀ ਨੌਸ਼ਹਿਰਾ ਢਾਲਾ ਵਜੋਂ ਹੋਈ, ਨੂੰ ਕਾਬੂ ਕਰ ਉਨ੍ਹਾਂ ਪਾਸੋਂ 1 ਕਿਲੋ 700 ਗ੍ਰਾਮ ਹੈਰੋਇਨ, ਇਕ ਬੁਲਟ ਮੋਟਰਸਾਈਕਲ,1 ਡੀਲੈਕਸ ਮੋਟਰਸਾਈਕਲ, ਇਕ ਪਿਸਤੌਲ ਅਤੇ 5 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਸਨ।
ਇਹ ਵੀ ਪੜ੍ਹੋ- 15 ਮਹੀਨਿਆਂ 'ਚ ਲੁਧਿਆਣਾ ਦੇ 50 ਪੁਲਸ ਮੁਲਾਜ਼ਮਾਂ ਦੀ ਮੌਤ, ਕਾਰਨ ਜਾਣ ਹੋਵੋਗੇ ਹੈਰਾਨ
ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਮਾਣਯੋਗ ਅਦਾਲਤ ਪਾਸੋਂ ਹਾਸਲ ਕੀਤੇ ਗਏ ਰਿਮਾਂਡ ਦੌਰਾਨ ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਪੁੱਛਗਿੱਛ ਦੌਰਾਨ 1 ਕਿਲੋ 398 ਗ੍ਰਾਮ ਹੈਰੋਇਨ, 30 ਲੱਖ 41 ਹਜ਼ਾਰ ਰੁਪਏ ਡਰੱਗ ਮਨੀ, ਚਾਰ ਲਗਜ਼ਰੀ ਕਾਰਾਂ, 1 ਪਿਸਤੌਲ ਅਤੇ 9 ਰੌਂਦ ਹੋਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਨੇ ਹੁਣ ਤੱਕ 3 ਕਿਲੋ 98 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 15 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਸਨਮਦੀਪ ਸਿੰਘ ਨੇ ਦੁਬਈ 'ਚ ਚਮਕਾਇਆ ਪੰਜਾਬ ਦਾ ਨਾਂ, ਹਾਸਲ ਕੀਤੀ ਵੱਡੀ ਪ੍ਰਾਪਤੀ
NEXT STORY