ਅੰਮ੍ਰਿਤਸਰ (ਰਮਨ)- ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪ੍ਰਾਪਰਟੀ ਟੈਕਸ ਵਿਭਾਗ ਨੇ ਸ਼ਹਿਰ ਵਿਚ ਵੱਡੇ ਮਗਰਮੱਛਾਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵਿਭਾਗ ਦੀਆਂ ਵੱਖ-ਵੱਖ ਟੀਮਾਂ ਸ਼ਹਿਰ ਵਿਚ ਪ੍ਰਾਪਰਟੀ ਟੈਕਸ ਵਸੂਲੀ ਦੇ ਟੀਚੇ ਨੂੰ ਪੂਰਾ ਕਰਨ ਲਈ ਹਰ ਰੋਜ਼ ਕੋਸ਼ਿਸ਼ਾਂ ਕਰ ਰਹੀਆਂ ਹਨ, ਜਿਸ ਤਹਿਤ ਸੁਪਰਡੈਂਟ ਦਵਿੰਦਰ ਬੱਬਰ ਦੀ ਅਗਵਾਈ ਹੇਠ ਉੱਤਰੀ ਜ਼ੋਨ ਦੀ ਟੀਮ ਨੇ ਪਾਸ਼ ਏਰੀਆ ਰਣਜੀਤ ਐਵੇਨਿਊ ਵਿਚ ਸਥਿਤ ਰੈਸਟੋਰੈਂਟ, ਐੱਸ. ਸੀ. ਓ., ਢਾਬਾ ਅਤੇ ਸ਼ੋਅਰੂਮ ’ਤੇ ਕਾਰਵਾਈ ਕਰਦਿਆਂ ਜਿੱਥੇ 7 ਅਦਾਰਿਆਂ ਨੂੰ ਤਾਲੇ ਲਾਏ ਹਨ, ਉਥੇ 15.78 ਲੱਖ ਰੁਪਏ ਦੀ ਵਸੂਲੀ ਕੀਤੀ ਹੈ।
ਇਹ ਵੀ ਪੜ੍ਹੋ : ਮੁਫ਼ਤ ਸਫ਼ਰ ਦੀ ਸਹੂਲਤ ਨੂੰ ਖੋਹਣ ਲਈ ਨਿੱਜੀ ਬੱਸਾਂ ਵਾਲਿਆਂ ਨੇ ਲੱਭਿਆ ਨਵਾਂ ਰਾਹ, ਔਰਤਾਂ ਨੇ ਦੱਸੀ ਇਹ ਗੱਲ
ਨਹੀਂ ਭਰ ਰਹੇ ਹਨ ਲੋਕ ਪ੍ਰਾਪਰਟੀ ਟੈਕਸ
ਸ਼ਹਿਰ ਵਿਚ ਕਈ ਅਜਿਹੇ ਵਪਾਰਕ ਅਦਾਰੇ ਹਨ, ਜੋ ਆਪਣਾ ਪ੍ਰਾਪਰਟੀ ਟੈਕਸ ਨਹੀਂ ਭਰ ਰਹੇ ਹਨ। ਅਜੇ ਵੀ ਦਰਜਨਾਂ ਲੋਕ ਅਜਿਹੇ ਹਨ, ਜਿਨ੍ਹਾਂ ਨੇ 2013 ਤੋਂ ਬਾਅਦ ਆਪਣਾ ਪ੍ਰਾਪਰਟੀ ਟੈਕਸ ਨਹੀਂ ਭਰਿਆ ਹੈ। ਲੋਕ ਅਜੇ ਵੀ ਟੈਕਸ ਬਾਰੇ ਜਾਗਰੂਕ ਨਹੀਂ ਹਨ। ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਲੋਕਾਂ ਤੋਂ ਟੈਕਸ ਨਾ ਭਰਨ ਦਾ ਵਿਆਜ ਵੀ ਵਸੂਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਲੋਕ ਸੈਲਫ ਟੈਕਸ ਦੇ ਨਾਂ ’ਤੇ ਘੱਟ ਟੈਕਸ ਅਦਾ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ
ਵਸੂਲੀ ਸਬੰਧੀ ਕੋਈ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ
ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ ਨੇ ਕਿਹਾ ਕਿ ਲੋਕ ਆਪਣਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ, ਨਹੀਂ ਤਾਂ ਜਦੋਂ ਵੀ ਵਿਭਾਗ ਦੀ ਟੀਮ ਆਵੇਗੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਆਪਣਾ ਟੈਕਸ ਨਿਗਮ ਦੇ ਜ਼ੋਨਲ ਦਫ਼ਤਰਾਂ ਵਿਚ ਸਥਿਤ ਕੈਸ਼ ਕਾਊਂਟਰਾਂ ’ਤੇ ਜਮ੍ਹਾ ਕਰਵਾਉਣ। ਵਿਭਾਗ ਦੀਆਂ ਟੀਮਾਂ ਵੱਲੋਂ ਜਿੱਥੇ ਹਾਲ ਹੀ ਵਿਚ ਕਮਰਸ਼ੀਅਲ ਜਾਇਦਾਦਾਂ ਦਾ ਸਰਵੇ ਕੀਤਾ ਗਿਆ ਸੀ, ਉੱਥੇ ਹੀ ਹਰ ਟੀਮ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਵਸੂਲੀ ਸਬੰਧੀ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਲੱਖਾਂ ਰੁਪਏ ਖ਼ਰਚ ਕਰ ਵਿਦੇਸ਼ ਭੇਜੀ ਨੂੰਹ ਨੇ ਕੀਤੀ ਅਜਿਹੀ ਕਰਤੂਤ, ਮੁੰਡਾ ਹੋਇਆ ਮਾਨਸਿਕ ਰੋਗੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰੀ-ਮੈਟ੍ਰਿਕ ਵਜ਼ੀਫੇ ਲਈ ਘੱਟ ਅਪਲਾਈ ਹੋਣ ਪਿੱਛੇ ਸਿੱਖਿਆ ਵਿਭਾਗ ਦੀਆਂ ਬੇਲੋੜੀਆਂ ਸ਼ਰਤਾਂ ਜ਼ਿੰਮੇਵਾਰ
NEXT STORY