ਡੇਰਾ ਬਾਬਾ ਨਾਨਕ (ਜ. ਬ) - ਬੀਤੀ ਦੇਰ ਰਾਤ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਨਿੱਕੋਸਰਾਂ ਵਿਖੇ ਡੀ. ਐੱਫ. ਐੱਸ. ਓ. ਗੁਰਦਾਸਪੁਰ ਸੁਖਵਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਕੰਵਲਜੀਤ ਸਿੰਘ, ਡੀ. ਐੱਮ. ਕੁਲਜੀਤ ਸਿੰਘ ਤੇ ਨਾਇਬ ਤਹਿਸੀਲਦਾਰ ਡੇਰਾ ਬਾਬਾ ਨਾਨਕ ਸੰਦੀਪ ਕੁਮਾਰ ਨੇ ਸਾਂਝੇ ਤੌਰ ’ਤੇ ਇਕ ਆੜ੍ਹਤੀ ਦੇ ਗੁਦਾਮ ’ਚ ਛਾਪਾ ਮਾਰਿਆ। ਛਾਪੇ ਦੌਰਾਨ ਸਾਢੇ 19 ਹਜ਼ਾਰ ਦੇ ਕਰੀਬ ਕਣਕ ਦੀਆਂ ਬੋਰੀਆਂ ਅਤੇ 10 ਹਜ਼ਾਰ ਦੇ ਕਰੀਬ ਝੋਨੇ ਦੀਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ ਹਨ।
ਪੜ੍ਹੋ ਇਹ ਵੀ ਖ਼ਬਰ : ਗੈਂਗਸਟਰ ਲੰਡਾ ਨੇ ਲਈ ਤਰਨਤਾਰਨ ਦੇ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ, ਨਾਲ ਹੀ ਦਿੱਤੀ ਇਹ ਧਮਕੀ
ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਨਿੱਕੋਸਰਾਂ ਦੇ ਇਕ ਆੜ੍ਹਤੀ ਵੱਲੋਂ ਆਪਣੇ ਘਰ ਕਣਕ ਦਾ ਭੰਡਾਰ ਸਾਂਭਿਆ ਹੋਇਆ ਹੈ, ਜਿਸਦੇ ਚਲਦਿਆਂ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਉਕਤ ਆੜ੍ਹਤੀ ਦੇ ਘਰ ’ਚ ਬਣੇ ਗੋਦਾਮ ਵਿਚ ਰੇਡ ਕੀਤੀ। ਇਸ ਚੈਕਿੰਗ ਦੌਰਾਨ ਕਰੀਬ ਸਾਢੇ 19 ਹਜ਼ਾਰ ਕਣਕ ਦੀਆਂ ਬੋਰੀਆਂ ਅਤੇ ਕਰੀਬ 1- ਹਜ਼ਾਰ ਝੋਨੇ ਦੀਆਂ ਬੋਰੀਆਂ ਗੁਦਾਮ ’ਚੋਂ ਪਾਈਆਂ ਗਈਆਂ। ਇਸ ਸਬੰਧੀ ਵੱਖ-ਵੱਖ ਵਿਭਾਗਾਂ ਵਲੋਂ ਇਸਦੀ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਜੋ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਰਿਪੋਰਟ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਭੇਜੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ : ਬਿਜਲੀ ਬੰਦ ਹੋਣ ਤੋਂ ਪਹਿਲਾਂ ਫੋਨ 'ਤੇ ਆਵੇਗਾ SMS, ਪੰਜਾਬ ਦੇ ਇਸ ਸ਼ਹਿਰ 'ਚ ਸ਼ੁਰੂ ਹੋਇਆ ਪ੍ਰੋਜੈਕਟ
ਇਸ ਸਬੰਧੀ ਉਕਤ ਆੜ੍ਹਤੀ ਨੇ ਦੱਸਿਆ ਕਿ ਉਸਦੀ ਆਪਣੀ ਮਾਲਕੀ ਜ਼ਮੀਨ 100 ਏਕੜ ਹੈ ਅਤੇ ਕਰੀਬ 400 ਸੌ ਕਿੱਲਾ ਜ਼ਮੀਨ ਉਸਨੇ ਠੇਕੇ ’ਤੇ ਲਈ ਹੋਈ ਸੀ। ਉਸ ਨੇ ਆਪਣੀ ਪੈਲੀ ਵਿਚ ਬੈਸਟ ਸੀਡ ਕੰਪਨੀ ਵੱਲੋਂ ਬੀਜ ਲੈ ਕੇ ਬੀਜਿਆ ਸੀ ਅਤੇ ਫ਼ਸਲ ਨੂੰ ਕੱਟ ਕੇ ਉਸਨੇ ਆਪਣੇ ਘਰ ਵਿਚ ਸਟਾਕ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਜਿਮੀਂਦਾਰ ਨੂੰ ਅਧਿਕਾਰ ਹੈ ਉਹ ਆਪਣਾ ਮਾਲ ਸਟਾਕ ਕਰ ਸਕਦਾ ਹੈ ਅਤੇ ਮਹਿਕਮੇ ਦੇ ਅਧਿਕਾਰੀਆਂ ਨੇ ਮੇਰੇ ਕੋਲੋਂ ਜਿਮੀਂਦਾਰ ਕਾਰਡ ਮੰਗਿਆ ਸੀ, ਜੋ ਕਿ ਮੇਰੇ ਵੱਲੋਂ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਜੋ ਵੀ ਮਾਲ ਰੱਖਿਆ ਗਿਆ ਹੈ, ਉਹ ਕਾਨੂੰਨੀ ਅਨੁਸਾਰ ਹੈ।
500 ਰੁਪਏ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਬਜ਼ੁਰਗ ਮਾਤਾ ਦੀ ਕੀਤੀ ਕੁੱਟਮਾਰ, ਹੋਈ ਮੌਤ
NEXT STORY