ਬਟਾਲਾ, (ਸੈਂਡੀ)- ਪਿਛਲੇ ਦੋ ਦਿਨ ਤੋਂ ਪੈ ਰਹੀ ਭਾਰੀ ਬਾਰਿਸ਼ ਨਾਲ ਵੱਖ-ਵੱਖ ਥਾਈਂ ਦਰਜਨਾਂ ਲੋਕਾਂ ਦੀਆਂ ਸਿਰ ਤੋਂ ਛੱਤਾਂ ਖੁੱਸਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਦਿੰਦਿਅਾਂ ਛਿੰਦਾ ਪੁੱਤਰ ਬਾਵਾ ਰਾਮ ਵਾਸੀ ਪਿੰਡ ਬੁੱਢਾ ਕੋਟ ਨੇ ਦੱਸਿਆ ਕਿ ਬੀਤੀ ਰਾਤ ਮੈਂ ਆਪਣੇ ਪਰਿਵਾਰ ਸਮੇਤ ਘਰ ਸੁੱਤਾ ਹੋਇਆ ਸੀ ਕਿ ਸਾਡੇ ਘਰ ਦੀ ਬਾਲਿਆਂ ਵਾਲੀ ਛੱਤ ਅਚਾਨਕ ਡਿੱਗ ਗਈ, ਜਿਸ ਨਾਲ ਸਾਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ®ਇਸੇ ਤਰ੍ਹਾਂ ਬੀਰੋ ਪਤਨੀ ਬਾਵਾ, ਮਹਿੰਦਰ ਕੌਰ ਪਤਨੀ ਸੇਵਾ ਰਾਮ, ਰਤਨ ਲਾਲ ਪੁੱਤਰ ਦੇਵੀ ਦਿਆਲ, ਰਾਜੂ ਪੁੱਤਰ ਸਾਧੂ ਰਾਮ, ਮੁਖਤਿਆਰ ਚੰਦ ਪੁੱਤਰ ਬੂਟੀ ਰਾਮ ਵਾਸੀਅਾਨ ਬੁੱਢਾ ਕੋਟ ਦੀਅਾਂ ਘਰ ਦੀਆਂ ਛੱਤਾਂ ਬਾਰਿਸ਼ ਕਾਰਨ ਡਿੱਗ ਗਈਅਾਂ ਪਰ ਪਰਿਵਾਰਕ ਮੈਂਬਰ ਵਾਲ-ਵਾਲ ਬਚ ਗਏ। ਉਨ੍ਹਾਂ ਦੱਸਿਆ ਕਿ ਅਸੀਂ ਬਹੁਤ ਗਰੀਬ ਹਾਂ ਅਤੇ ਮਕਾਨ ਦੀਆਂ ਛੱਤਾਂ ਡਿੱਗਣ ਕਾਰਨ ਸਾਡਾ ਕਾਫੀ ਨੁਕਸਾਨ ਹੋ ਗਿਆ ਹੈ। ®ਇਸੇ ਤਰ੍ਹਾਂ ਜਨਕਰਾਜ ਭਾਟੀਆ ਪੁੱਤਰ ਕਰਤਾਰ ਚੰਦ ਵਾਸੀ ਨਵੀਂ ਆਬਾਦੀ ਦੇ ਵੀ ਮਕਾਨ ਦੀ ਛੱਤ ਡਿੱਗਣ ਨਾਲ ਫਰਿੱਜ, ਅਲਮਾਰੀ ਅਤੇ ਹੋਰ ਸਾਮਾਨ ਦਾ ਕਾਫ਼ੀ ਨੁਕਸਾਨ ਹੋ ਗਿਆ।
®ਇੰਝ ਹੀ ਗਗਨ ਗਿੱਲ ਪੁੱਤਰ ਪ੍ਰਕਾਸ਼ ਮਸੀਹ ਵਾਸੀ ਪੁਲਸ ਲਾਈਨ ਰੋਡ ਗਾਂਧੀ ਕੈਂਪ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਮੇਰੇ ਬੱਚੇ ਘਰ ਦੇ ਬਾਹਰ ਖੇਡ ਰਹੇ ਸੀ ਕਿ ਇਸ ਦੌਰਾਨ ਘਰ ਦੀ ਕੱਚੀ ਬਾਲਿਆਂ ਵਾਲੀ ਛੱਤ ਡਿੱਗ ਗਈ, ਜਿਸ ਨਾਲ ਅਸੀਂ ਸਾਰੇ ਪਰਿਵਾਰਕ ਮੈਂਬਰ ਤਾਂ ਵਾਲ-ਵਾਲ ਬਚ ਗਏ ਪਰ ਸਾਡਾ ਕਾਫ਼ੀ ਨੁਕਸਾਨ ਹੋ ਗਿਆ। ਉਕਤ ਸਾਰੇ ਮਕਾਨ ਮਾਲਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸਾਡੇ ਹੋਏ ਨੁਕਸਾਨ ਦਾ ਸਾਨੂੰ ਮੁਆਵਜ਼ਾ ਦੇ ਕੇ ਮਾਲੀ ਸਹਾਇਤਾ ਕੀਤੀ ਜਾਵੇ।
ਧਾਰੀਵਾਲ, (ਖੋਸਲਾ, ਬਲਬੀਰ)-ਬਾਰਿਸ਼ ਕਾਰਨ ਜਸਵੰਤ ਰਾਏ ਗਲੀ ਧਾਰੀਵਾਲ ਦੇ ਇਕ ਘਰ ਦੇ ਕਮਰੇ ਦੀ ਛੱਤ ਡਿੱਗ ਗਈ। ਪੀਡ਼ਤ ਸੁਨੀਤਾ ਪਤਨੀ ਨੀਰਜ ਕੁਮਾਰ ਵਾਸੀ ਧਾਰੀਵਾਲ ਨੇ ਦੱਸਿਆ ਕਿ ਬਾਰਿਸ਼ ਕਾਰਨ ਉਨ੍ਹਾਂ ਦੇ ਇਕ ਕਮਰੇ ਦੀ ਛੱਤ ਡਿੱਗ ਗਈ, ਜਿਸ ਕਾਰਨ ਕਮਰੇ ਵਿਚ ਪਏ ਬੈੱਡ, ਕੂਲਰ, ਵਾਸ਼ਿੰਗ ਮਸ਼ੀਨ, ਲੋਹੇ ਦੀ ਪੇਟੀ ਤੋਂ ਇਲਾਵਾ ਹੋਰ ਸਾਮਾਨ ਟੁੱਟ ਗਿਆ। ਇਸ ਕਰ ਕੇ ਉਨ੍ਹਾਂ ਦਾ ਭਾਰੀ ਆਰਥਕ ਨੁਕਸਾਨ ਹੋ ਗਿਆ। ਪੀਡ਼ਤ ਪਰਿਵਾਰ ਨੇ ਦੱਸਿਆ ਕਿ ਜਦੋਂ ਕਮਰੇ ਦੀ ਛੱਤ ਡਿੱਗੀ ਤਾਂ ਉਹ ਦੂਸਰੇ ਕਮਰੇ ਵਿਚ ਬੈਠੇ ਹੋਏ ਸਨ। ਪੀਡ਼ਤ ਪਰਿਵਾਰ ਨੇ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਆਰਥਕ ਸਹਾਇਤਾ ਕੀਤੀ ਜਾਵੇ ਤਾਂ ਜੋ ਕਮਰੇ ਦੀ ਛੱਤ ਦੁਬਾਰਾ ਬਣਾਈ ਜਾਵੇ।
ਗੁਰਦਾਸਪੁਰ, (ਵਿਨੋਦ)-ਬੀਤੀ ਰਾਤ ਬਾਰਿਸ਼ ਕਾਰਨ ਇਕ ਘਰ ਦੀ ਛੱਤ ਡਿੱਗ ਜਾਣ ਦੇ ਬਾਵਜੂਦ ਕਮਰੇ ’ਚ ਪਏ ਪਿਓ ਤੇ ਉਸ ਦੀਆਂ 2 ਲਡ਼ਕੀਆਂ ਦੀ ਜਾਨ ਬਚ ਗਈ।ਜਾਣਕਾਰੀ ਅਨੁਸਾਰ ਬੀਤੇ ਦਿਨ ਤੋਂ ਹੋ ਰਹੀ ਬਾਰਿਸ ਕਾਰਨ ਗੁਰਦਾਸਪੁਰ ਦੇ ਮੁਹੱਲਾ ਬੇਰੀ ਵਾਸੀ ਜਗਦੀਸ਼ ਕੁਮਾਰ ਪੁੱਤਰ ਨੱਥਾ ਰਾਮ ਦੇ ਮਕਾਨ ਦੀ ਛੱਤ ਅਚਾਨਕ ਹੀ ਡਿੱਗ ਗਈ, ਜਿਸ ਕਮਰੇ ਦੀ ਛੱਤ ਡਿੱਗੀ ਉਹ ਛੱਤ ਲੱਕਡ਼ੀ ਦੀ ਸ਼ਤੀਰ ਦੀ ਬਣੀ ਹੋਈ ਸੀ ਅਤੇ ਘਟਨਾ ਸਮੇਂ ਉਸ ਕਮਰੇ ’ਚ ਜਗਦੀਸ਼ ਰਾਜ ਤੇ ਉਸ ਦੀ 2 ਲਡ਼ਕੀਆਂ ਪ੍ਰਿਆ ਅਤੇ ਰਿਆ ਵੀ ਸੋ ਰਹੀਆ ਸਨ। ਇਸ ਦੌਰਾਨ ਆਸਪਾਸ ਦੇ ਲੋਕਾਂ ਨੂੰ ਕਮਰੇ ਦੀ ਛੱਤ ਡਿੱਗਣ ਦਾ ਪਤਾ ਲੱਗਾ ਤੇ ਮਦਦ ਲਈ ਆਏ ਅਤੇ ਤਿੰਨਾਂ ਨੂੰ ਕਮਰੇ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ। ਕਮਰੇ ’ਚ ਰੱਖੀ ਲੋਹੇ ਦੀ ਅਲਮਾਰੀ ਤੇ ਕੂਲਰ ਤੇ ਹੋਰ ਸਾਮਾਨ ਦਾ ਕਾਫੀ ਨੁਕਸਾਨ ਹੋ ਗਿਆ।
ਗੁਰਦਾਸਪੁਰ, (ਵਿਨੋਦ)-ਮੀਂਹ ਕਾਰਨ ਗਰੀਬ ਪਰਿਵਾਰ ਦੇ 2 ਘਰਾਂ ਦੀਅਾਂ ਛੱਤਾਂ ਡਿੱਗ ਗਈਅਾਂ। ਜਾਣਕਾਰੀ ਦਿੰਦਿਅਾਂ ਮੋਹਨ ਮਸੀਹ ਵਾਸੀ ਜਾਗੋਵਾਲ ਬੇਟ ਨੇ ਦੱਸਿਆ ਕਿ ਅੱਜ ਅਚਾਨਕ ਉਨ੍ਹਾਂ ਦੇ ਘਰ ਦੇ ਇਕ ਕਮਰੇ ਦੀ ਛੱਤ ਡਿੱਗ ਗਈ ਜਦੋਂ ਇਹ ਛੱਤ ਡਿੱਗੀ ਤਾਂ ਉਸ ਸਮੇਂ ਪਰਿਵਾਰ ਦੇ ਚਾਰ ਮੈਂਬਰ ਉਥੇ ਹੀ ਸਨ ਪਰ ਉਹ ਵਾਲ-ਵਾਲ ਬਚ ਗਏ ਜਦਕਿ ਕਮਰੇ ’ਚ ਰੱਖਿਆ ਉਨ੍ਹਾਂ ਦਾ ਸਾਮਾਨ ਖਰਾਬ ਹੋ ਗਿਆ। ਇਸੇ ਤਰ੍ਹਾਂ ਪਿੰਡ ਬੋਡੇ ਦੇ ਗਰੀਬ ਮਜ਼ਦੂਰ ਪ੍ਰੇਮ ਮਸੀਹ ਪੁੱਤਰ ਚੂਨੀ ਲਾਲ ਨੇ ਦੱਸਿਆ ਕਿ ਬੀਤੀ ਰਾਤ ਬਾਰਿਸ਼ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਗਈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ।
ਚੋਰਾਂ ਨੇ ਬੂਟਾਂ ਤੇ ਕੱਪਡ਼ਿਆਂ ਦੀ ਦੁਕਾਨ ’ਚ ਲਾਈ ਸੰਨ੍ਹ
NEXT STORY