ਗੁਰਦਾਸਪੁਰ (ਵਿਨੋਦ)- ਪੁਲਸ ਅਤੇ ਆਬਕਾਰੀ ਵਿਭਾਗ ਨੇ ਅੱਜ ਬਿਆਸ ਦਰਿਆ ਕਿਨਾਰੇ ’ਤੇ ਨਾਜਾਇਜ਼ ਸ਼ਰਾਬ ਦੇ ਧੰਦੇ ਖਿਲਾਫ਼ ਡਰੋਨ ਦੀ ਮਦਦ ਨਾਲ ਵਿਸ਼ੇਸ਼ ਅਭਿਆਨ ਚਲਾ ਕੇ ਬਿਆਸ ਦਰਿਆ ਕਿਨਾਰੇ ਸਰਕੰਡੇ ਤੋਂ ਭਾਰੀ ਮਾਤਰਾਂ ’ਚ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ । ਇਸ ਆਪ੍ਰੇਸ਼ਨ ਦੀ ਅਗਵਾਈ ਪੁਲਸ ਮੁਖੀ ਡਿਟੈਕਟਿਵ ਪ੍ਰਿਥਵੀਪਾਲ ਸਿੰਘ ਅਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਅਜੇ ਕੁਮਾਰ ਕਰ ਰਹੇ ਸੀ।
ਇਹ ਵੀ ਪੜ੍ਹੋ- ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਬਣਾਈ ਸੋਭਾ ਸਿੰਘ ਆਰਟ ਗੈਲਰੀ ’ਤੇ DSP ਦਫ਼ਤਰ ਦਾ ਕਬਜ਼ਾ
ਇਸ ਸਬੰਧੀ ਪੁਲਸ ਮੁਖੀ ਪ੍ਰਿਥਵੀਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਿਆਸ ਦਰਿਆ ਕਿਨਾਰੇ ਵੱਸੇ ਪਿੰਡ ਮੌਜਪੁਰ ਦੇ ਮੰਡ ਇਲਾਕੇ ’ਚ ਸ਼ਰਾਬ ਤਸਕਰਾਂ ਨੇ ਵੱਡੀ ਮਾਤਰਾਂ ’ਚ ਨਾਜਾਇਜ਼ ਸ਼ਰਾਬ ਅਤੇ ਲਾਹਣ ਆਦਿ ਲੁਕਾ ਕੇ ਰੱਖੀ ਹੈ। ਇਸ ਸੂਚਨਾ ਦੇ ਆਧਾਰ ਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਅਜੇ ਕੁਮਾਰ ਨੂੰ ਲੈ ਕੇ ਅਸੀਂ ਤੜਕਸਾਰ ਲਗਭਗ 6 ਵਜੇ ਤਿੰਨ ਟੀਮਾਂ ਬਣਾ ਕੇ ਛਾਪਾਮਾਰੀ ਅਭਿਆਨ ਸ਼ੁਰੂ ਕੀਤਾ, ਜਿਸ ’ਚ ਸਭ ਤੋਂ ਪਹਿਲਾ ਤਾਂ ਡਰੋਨ ਦੀ ਮਦਦ ਨਾਲ ਪੂਰੇ ਇਲਾਕੇ ’ਤੇ ਨਜ਼ਰ ਰੱਖੀ ਗਈ। ਇਕ ਪਾਰਟੀ ਜਿਸ ਦੀ ਅਗਵਾਈ ਏ.ਐੱਸ.ਆਈ ਸੁਭਾਸ਼ ਕੁਮਾਰ, ਆਬਕਾਰੀ ਵਿਭਾਗ ਦੇ ਇੰਸਪੈਕਟਰ ਅਜੇ ਕੁਮਾਰ ਕਰ ਰਹੇ ਸੀ। ਉਨ੍ਹਾਂ ਨੇ ਮੰਡ ਇਲਾਕੇ ’ਚ ਸਰਕੰਡੇ ਜ਼ਮੀਨ ਦੇ ਟੋਇਆਂ ’ਚੋਂ 9 ਤਰਪਾਲਾਂ ’ਚ ਲੁਕਾ ਕੇ ਰੱਖੀ 1800 ਕਿੱਲੋਂ ਲਾਹਣ ਬਰਾਮਦ ਕੀਤੀ। ਮੌਕੇ ਤੋਂ ਸ਼ਰਾਬ ਤਿਆਰ ਕਰਨ ਵਾਲੀ ਚਾਲੂ ਭੱਠੀ ਵੀ ਬਰਾਮਦ ਹੋਈ।
ਇਹ ਵੀ ਪੜ੍ਹੋ- ਹਰੀਕੇ ਝੀਲ 'ਤੇ ਪ੍ਰਵਾਸੀ ਪੰਛੀਆਂ ਦੀਆਂ ਲੱਗੀਆਂ ਰੌਣਕਾਂ, ਗਿਣਤੀ ’ਚ ਹੋ ਰਿਹੈ ਲਗਾਤਾਰ ਵਾਧਾ
ਪੁਲਸ ਮੁਖੀ ਨੇ ਦੱਸਿਆ ਕਿ ਦੂਜੀ ਟੀਮ ਜਿਸ ਦੀ ਅਗਵਾਈ ਏ.ਐੱਸ.ਆਈ ਤੀਰਥ ਰਾਮ ਕਰ ਰਹੇ ਸੀ, ਉਸ ਨੇ ਪਿੰਡ ਮੌਜਪੁਰ ਦੀ ਸੀਮਾ ’ਚ ਦਰਿਆ ਕਿਨਾਰੇ ਸਰਕੰਡੇ ਵਿਚ ਲੁਕਾ ਕੇ ਰੱਖੇ ਪਲਾਸਟਿਕ ਦੇ 10 ਕੈਨ ਬਰਾਮਦ ਹੋਏ, ਜਿੰਨਾਂ ਦੀ ਜਾਂਚ ਕਰਨ ’ਤੇ ਉਨ੍ਹਾਂ ’ਚੋਂ 3 ਲੱਖ 60 ਹਜ਼ਾਰ ਮਿ.ਲੀ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਇਸ ਤਰਾਂ ਤੀਸਰੀ ਪਾਰਟੀ ਜਿਸ ਦੀ ਅਗਵਾਈ ਏ.ਐੱਸ.ਆਈ ਰਾਕੇਸ਼ ਕੁਮਾਰ ਕਰ ਰਹੇ ਸੀ। ਉਨ੍ਹਾਂ ਨੇ ਬਿਆਸ ਦਰਿਆ ਕਿਨਾਰੇ ਸਰਕੰਡੇ ਜ਼ਮੀਨ ਵਿਚ ਦਬਾ ਕੇ ਰੱਖੇ ਪਲਾਸਟਿਕ ਦੇ 12 ਕੈਨ ਬਰਾਮਦ ਕੀਤੇ। ਜਾਂਚ ਕਰਨ ’ਤੇ ਉਸ ’ਚੋਂ 3ਲੱਖ 60 ਹਜ਼ਾਰ ਮਿ.ਲੀ ਨਾਜਾਇਜ਼ ਸ਼ਰਾਬ ਪਾਈ ਗਈ। ਜਿਸ ਨੂੰ ਕਬਜ਼ੇ ਵਿਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ’ਚ ਤਿੰਨ ਵੱਖ-ਵੱਖ ਅਣਪਛਾਤੇ ਦੋਸ਼ੀਆਂ ਦੇ ਖਿਲਾਫ਼ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਤਾਲਾਸ਼ ਸ਼ੁਰੂ ਕੀਤੀ ਗਈ ਹੈ।
ਅਕਾਲੀ ਆਗੂ ਅਜੀਤਪਾਲ ਸਿੰਘ ਦੇ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ, ਦੋਸਤ ਨੇ ਕਮਾਇਆ ਧ੍ਰੋਹ
NEXT STORY