ਗੁਰਦਾਸਪੁਰ (ਹਰਮਨ)- ਜ਼ਿਲ੍ਹਾ ਗੁਰਦਾਸਪੁਰ ਅੰਦਰ ਪੁਲਸ ਦੇ ਕੰਮ ਕਾਜ ਵਿਚ ਸੁਧਾਰ ਲਿਆਉਣ ਲਈ ਅੱਜ ਐੱਸਐੱਸਪੀ ਆਦਿੱਤਿਆ ਵੱਲੋਂ ਪੁਲਸ ਸਟੇਸ਼ਨ ਤਿੱਬੜ ਅਤੇ ਸਦਰ ਗੁਰਦਾਸਪੁਰ ਵਿਚ ਅਚਨਚੇਤ ਛਾਪਾ ਮਾਰਿਆ ਗਿਆ। ਉਨ੍ਹਾਂ ਥਾਣੇ ਦਾ ਰਿਕਾਰਡ ਚੈੱਕ ਕਰਨ ਦੇ ਨਾਲ ਮੁਲਾਜ਼ਮਾਂ ਦੀ ਹਾਜ਼ਰੀ ਵੀ ਚੈੱਕ ਕੀਤੀ। ਉਨ੍ਹਾਂ ਨੇ ਥਾਣੇ ਵਿੱਚ ਤਾਇਨਾਤ ਕਰਮਚਾਰੀਆਂ ਨੂੰ ਉਨ੍ਹਾਂ ਦੀ ਡਿਊਟੀ ਸਬੰਧੀ ਬਰੀਫ ਕੀਤਾ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਉੱਚ ਦਫ਼ਤਰ ਵੱਲੋਂ ਪ੍ਰਾਪਤ ਹਦਾਇਤਾਂ ਤੋਂ ਜਾਣੂ ਕਰਵਾਇਆ।
ਇਹ ਵੀ ਪੜ੍ਹੋ- ਪੰਜਾਬੀਓ ਲੱਗ ਗਈਆਂ ਮੌਜਾਂ, ਇਕੱਠੀਆਂ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਐੱਸ.ਐੱਸ.ਪੀ. ਨੇ ਕਿਹਾ ਪੁਲਸ ਤੇ ਲੋਕਾਂ ਦੀ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਅਤੇ ਲੋਕਾਂ ਨਾਲ ਵੱਧ ਤੋਂ ਵੱਧ ਤਾਲਮੇਲ ਕਰਕੇ ਕਰਕੇ ਮਾੜੇ ਅਨਸਰਾਂ ਸਬੰਧੀ ਵੱਧ ਤੋਂ ਵੱਧ ਸੂਚਨਾ ਹਾਸਲ ਕੀਤੀ ਜਾਵੇ। ਉਨ੍ਹਾਂ ਮੁੱਖ ਅਫ਼ਸਰ ਥਾਣਾ ਅਤੇ ਤਫ਼ਤੀਸ਼ੀ ਅਫ਼ਸਰਾਂ ਨੂੰ ਜੇਰੇ ਤਫ਼ਤੀਸ਼ ਮੁਕੱਦਮਿਆਂ ਦੀ ਤਫ਼ਤੀਸ਼ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਥਾਣਾ ਵਿੱਚ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਪਬਲਿਕ ਦੀਆਂ ਸ਼ਿਕਾਇਤ ਦਾ ਨਿਪਟਾਰਾ ਕਰਨ ਅਤੇ ਪੀ.ਓਜ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਸਬੰਧੀ ਹਦਾਇਤ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਥਾਣੇ ਵਿੱਚ ਜੋ ਵੀ ਵਿਅਕਤੀ ਆਪਣੀ ਮੁਸ਼ਕਲ ਲੈ ਕੇ ਆਉਂਦਾ ਹੈ ਉਸ ਨੂੰ ਪੂਰੇ ਗ਼ੌਰ ਨਾਲ ਸੁਣ ਕੇ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਤਿੰਨ ਬੱਚਿਆਂ ਦੇ ਪਿਓ ਸਿਰ 'ਤੇ ਚੜੀ ਆਸ਼ਕੀ, ਪਤਨੀ ਨੇ ਰੰਗੇ ਹੱਥੀਂ ਫੜਿਆ ਤੇ ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਹੱਦ ਪਾਰੋਂ ਨਾਰਕੋ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 2 ਕਿਲੋ 300 ਗ੍ਰਾਮ ਹੈਰੋਇਨ ਬਰਾਮਦ
NEXT STORY