ਗੁਰਦਾਸਪੁਰ/ਦੀਨਾਨਗਰ (ਹਰਮਨ, ਕਪੂਰ)- ਝੋਨੇ ਦੀ ਪਰਾਲੀ ਸੰਭਾਲਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਜੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਦੇ ਦਿਸ਼ਾ-ਨਿਰਦੇਸ਼ਾਂ ਤੇ ਫੀਡ ਬੈਂਕ ਫਾਊਂਡੇਸ਼ਨ ਦੀ ਭਾਗੀਦਾਰੀ ਨਾਲ ਪਿੰਡ ਜਟੂਵਾਲ ਅਤੇ ਭਗਵਾਨਪੁਰ ਵਿਚ ਪਰਾਲੀ ਸੰਭਾਲ ਪਾਰਕ ਬਣਾਇਆ ਜਾ ਰਿਹਾ ਹੈ ਜਿਸ ਵਿਚ ਪਰਾਲੀ ,ਪਸ਼ੂਆਂ ਦਾ ਗੋਬਰ ਅਤੇ ਬਾਇਓ ਡੀਕੰਮਪੋਜ਼ਰ ਦੀ ਵਰਤੋਂ ਕਰਦਿਆਂ ਦੇਸੀ ਖਾਦ ਤਿਆਰ ਕੀਤੀ ਜਾਣੀ ਹੈ।
ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾ. ਅਮਰੀਕ ਸਿੰਘ ਦੇ ਪ੍ਰਧਾਨਗੀ ਹੇਠ ਪਿੰਡ ਭਗਵਾਨਪੁਰ, ਕਲੀਚਪੁਰ ਅਤੇ ਸਿਧਾਣਾ ਵਿਖੇ ਸਪੈਸ਼ਲ ਕਿਸਾਨ ਕੈਂਪ ਲਗਾਏ ਗਏ ਜਿਸ ਵਿਚ ਇਨ੍ਹਾਂ ਪਿੰਡਾਂ ਨਾਲ ਲਗਦੀਆਂ ਪੰਚਾਇਤਾਂ ਨੇ ਵੀ ਭਾਗ ਲਿਆ।
![PunjabKesari](https://static.jagbani.com/multimedia/05_07_3358833351-ll.jpg)
ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਵੱਡੀ ਵਾਰਦਾਤ, ਪਿੰਡ ਦੇ ਸਰਪੰਚ ਨੂੰ ਰਾਹ 'ਚ ਘੇਰ ਕੇ ਚਲਾ'ਤੀਆਂ ਗੋਲ਼ੀਆਂ
ਕੈਂਪਾਂ ਵਿਚ ਕਿਸਾਨਾਂ ਨੂੰ ‘ਦੀ ਫੀਡਬੈਕ ਫਾਊਂਡੇਸ਼ਨ’ ਵੱਲੋਂ ਲਗਾਏ ਜਾ ਰਹੇ ਪਰਾਲੀ ਪ੍ਰਬੰਧਨ ਪਾਰਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲਾ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਅਤੇ ਜੱਟੂਵਾਲ ਵਿਚ 10 ਏਕੜ ਰਕਬੇ ਵਿਚ ਪਰਾਲੀ ਪ੍ਰਬੰਧਨ ਪਾਰਕ ਬਣਾਇਆ ਜਾਣਾ ਹੈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਪਾਰਕ ਵਿਚ 80 ਪ੍ਰਤੀਸ਼ਤ ਪਰਾਲੀ ਅਤੇ 20 ਪ੍ਰਤੀਸ਼ਤ ਪਸ਼ੂਆਂ ਦਾ ਗੋਬਰ ਦੀ ਵਰਤੋਂ ਕਰਦੀਆਂ ਦੇਸੀ ਖਾਦ ਬਣਾਈ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਕੁਝ ਸਮਾਜਿਕ ਸ਼ਰਾਰਤੀ ਅਨਸਰਾਂ ਵੱਲੋ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਇਸ ਪਰਾਲੀ ਪ੍ਰਬੰਧਨ ਪਾਰਕ ਵਿਚ ਗੁਰਦਾਸਪੁਰ ਅਤੇ ਦੀਨਾਨਗਰ ਸ਼ਹਿਰ ਦਾ ਕੂੜਾ ਸੁਟਿਆ ਜਾਣਾ ਹੈ ਪਰ ਇਹ ਬਿਲਕੁਲ ਗਲਤ ਹੈ। ਇਸ ਸਥਾਨ ’ਤੇ ਨਿਰੋਲ ਪਰਾਲੀ ਪ੍ਰਬੰਧਨ ਦਾ ਪ੍ਰੋਜੈਕਟ ਹੀ ਲਗਾਇਆ ਜਾਣਾ ਹੈ ਅਤੇ ਇਸ ਸਥਾਨ ’ਤੇ ਇਸ ਤੋਂ ਇਲਾਵਾ ਕੋਈ ਵੀ ਕੰਮ ਹੁਣ ਜਾਂ ਭਵਿਖ ਵਿੱਚ ਨਹੀਂ ਕੀਤਾ ਜਾਵੇਗਾ।
![PunjabKesari](https://static.jagbani.com/multimedia/05_07_3399458162-ll.jpg)
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਵਿਚ ਮਨਰੇਗਾ ਤਹਿਤ ਜੋ ਲੇਬਰ ਸਾਰਾ ਸਾਲ ਕੰਮ ਕਰੇਗੀ ਜੋ ਕਿ 15 ਤੋਂ 20 ਵਿਅਕਤੀ ਪ੍ਰਤੀ ਦਿਨ ਬਣਦੇ ਹਨ ਉਹ ਸਾਰੀ ਲੇਬਰ ਪਿੰਡ ਭਗਵਾਨਪੁਰ ਅਤੇ ਜੱਟੂਵਾਲ ਤੋਂ ਲੈਣ ਦੀ ਪਹਿਲ ਹੋਵੇਗੀ। ਇਹ ਕੰਮ ਸਾਲ ਭਰ ਲਈ ਜਾਰੀ ਰਹੇਗਾ ਇਸ ਪ੍ਰੋਜੈਕਟ ਤੋਂ ਬਣਨ ਵਾਲੀ ਖਾਦ ਇਹਨਾਂ ਪਿੰਡਾਂ ਦੇ ਕਿਸਾਨਾਂ ਨੂੰ 60 ਪ੍ਰਤੀਸ਼ਤ ਸਬਸਿਡੀ ਤੇ ਦਿੱਤੀ ਜਾਵੇਗੀ ਜੋ ਕਿ ਕਿਸਾਨ ਆਪਣਾ ਆਧਾਰ ਕਾਰਡ ਦਿਖਾ ਕੇ ਪ੍ਰਾਪਤ ਕਰ ਸਕਣਗੇ।
ਇਹ ਪ੍ਰੋਜੈਕਟ ਅਧੀਨ ਪਿੰਡ ਭਗਵਾਨਪੁਰ ਅਤੇ ਜੱਟੂਵਾਲ ਦੇ ਸਾਰੇ ਰਕਬੇ ਦੀ ਪਰਾਲੀ ਦੀ ਬੇਲਿੰਗ ਦੀ ਫੀਡਬੈਕ ਫਾਊਂਡੇਸ਼ਨ’ ਵੱਲੋਂ ਬੇਲਰ ਮੁਹਈਆ ਕਰਵਾ ਕੇ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਇਨਾਂ ਪਿੰਡਾਂ ਵਿਚ ਮੋਟੇ ਅਨਾਜ ਜਿਵੇਂ ਮੱਕੀ, ਚਰੀ ,ਕੰਗਣੀ ,ਕੋਧਰਾ ਆਦਿ ਫ਼ਸਲਾਂ ਦੀ ਖੇਤੀ ਨੂੰ ਉਤਸ਼ਾਹਿਤ ਵੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਫੀਡਬੈਕ ਫਾਊਂਡੇਸ਼ਨ ਵੱਲੋਂ ਪਿੰਡ ਦੇ ਜ਼ਿਮੀਦਾਰਾਂ ਨੂੰ ਪਰਾਲੀ ਤੋਂ ਖਾਦ ਬਣਾਉਣ ਸਬੰਧੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਪਤੀ ਨੇ 31 ਲੱਖ ਲਾ ਕੇ ਭੇਜਿਆ ਕੈਨੇਡਾ, ਪਹੁੰਚ ਕੇ ਪਤਨੀ ਨੇ ਵਟਾਇਆ ਰੰਗ, ਭੇਜ'ਤਾ 'ਤਲਾਕ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਪੁਲਵਾਮਾ ਹਮਲੇ ਦੇ ਸ਼ਹੀਦ ਮਨਿੰਦਰ ਸਿੰਘ ਨੂੰ ਦਿੱਤੀ ਸ਼ਰਧਾਂਜਲੀ
NEXT STORY