ਤਰਨਤਾਰਨ (ਰਮਨ)- ਪਤੀ ਦੇ ਸਬੰਧ ਉਸ ਦੀ ਭਰਜਾਈ ਨਾਲ ਹੋਣ ਦੇ ਸ਼ੱਕ ਨੂੰ ਲੈ ਕੇ ਹੋਏ ਝਗੜੇ ਦੌਰਾਨ ਪਤਨੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਸਬੰਧ ਵਿਚ ਥਾਣਾ ਵੈਰੋਵਾਲ ਦੀ ਪੁਲਸ ਨੇ ਪਤਨੀ ਦੇ ਬਿਆਨਾਂ ’ਤੇ ਉਸ ਦੇ ਪਤੀ, ਸੱਸ ਅਤੇ ਜੇਠਾਣੀ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਵੈਰੋਵਾਲ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿੰਦਰ ਕੌਰ ਪਤਨੀ ਅਵਤਾਰ ਸਿੰਘ ਵਾਸੀ ਪਿੰਡ ਦੇਲਾਂਵਾਲ ਨੇ ਦੱਸਿਆ ਕਿ ਉਸ ਦੇ ਪਤੀ ਅਵਤਾਰ ਸਿੰਘ ਦੀ ਉਸ ਦੀ ਜੇਠਾਣੀ ਕਵਲਜੀਤ ਕੌਰ ਨਾਲ ਗੱਲਬਾਤ ਚੱਲਦੀ ਸੀ, ਤਾਂ ਉਹ ਕਈ ਵਾਰ ਆਪਣੇ ਪਤੀ ਅਤੇ ਆਪਣੀ ਜੇਠਾਣੀ ਨੂੰ ਸਮਝਾਉਂਦੀ ਰਹੀ ਪਰ ਜਦ ਵੀ ਉਹ ਇਹ ਗੱਲ ਆਪਣੇ ਪਤੀ ਨਾਲ ਕਰਦੀ ਤਾਂ ਉਹ ਉਸ ਨੂੰ ਅੱਗੋਂ ਘਰੋਂ ਬਾਹਰ ਕੱਢਣ ਦੀਆਂ ਧਮਕੀਆਂ ਦੇਣ ਲੱਗ ਪੈਂਦਾ।
ਬੀਤੀ ਮਿਤੀ 01.07.2026 ਨੂੰ ਰਾਤ ਦੇ 08:30 ਵਜੇ ਦਾ ਸਮਾਂ ਹੋਵੇਗਾ ਕਿ ਉਸ ਦਾ ਪਤੀ ਉਸ ਦੀ ਜੇਠਾਣੀ ਦੇ ਘਰੋਂ ਆਇਆ, ਤਾਂ ਜਦ ਉਸ ਨੇ ਪੁੱਛਿਆ ਕਿ ਇਸ ਵਕਤ ਉਨ੍ਹਾਂ ਦੇ ਘਰ ਕੀ ਕਰਨ ਗਏ ਸੀ ਤਾਂ ਉਸ ਦਾ ਪਤੀ ਉੱਚੀ-ਉੱਚੀ ਰੌਲਾ ਪਾਉਣ ਲੱਗ ਪਿਆ ਤੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਉਸ ਦੀ ਸੱਸ ਤਾਰੋ ਅਤੇ ਉਸ ਦੀ ਜੇਠਾਣੀ ਕਵਲਜੀਤ ਕੌਰ ਵੀ ਆ ਗਈਆਂ ਤੇ ਉਸ ਦੀ ਸੱਸ ਤਾਰੋ ਨੇ ਆਉਂਦੇ ਸਾਰ ਹੀ ਲਲਕਾਰਾ ਮਾਰਿਆ ਤਾਂ ਉਸ ਦੀ ਜੇਠਾਣੀ ਨੇ ਉਸ ਦੀਆਂ ਦੋਵੇਂ ਬਾਹਾਂ ਫੜ ਲਈਆਂ ਤੇ ਖਿੱਚ-ਧੂਹ ਕਰਨੀ ਸ਼ੁਰੂ ਕਰ ਦਿੱਤੀ । ਉਸ ਦਾ ਪਤੀ ਕਮਰੇ ਵਿਚੋਂ ਦਾਤਰ ਕੱਢ ਕੇ ਲਿਆਇਆ ਤੇ ਦਾਤਰ ਦਾ ਵਾਰ ਉਸ ’ਤੇ ਕੀਤਾ, ਜੋ ਉਸ ਦੀ ਸੱਜੀ ਬਾਂਹ ਦੀ ਕੂਹਣੀ ਕੋਲ ਲੱਗਾ ਤੇ ਬਾਂਹ ਵਿਚੋਂ ਖ਼ੂਨ ਵਗਣ ਲੱਗ ਪਿਆ, ਤੇ ਉਹ ਜ਼ਮੀਨ ਉੱਪਰ ਡਿੱਗ ਪਈ। ਜਦ ਉਸ ਨੇ ਰੌਲਾ ਪਾਇਆ ਤਾਂ ਰੌਲਾ ਸੁਣ ਕੇ ਇਹ ਤਿੰਨੇ ਜਾਣੇ ਘਰੋਂ ਖਿਸਕ ਗਏ।
ਮੁਦੱਈ ਨੇ ਕਿਸੇ ਤਰ੍ਹਾਂ ਆਪਣੇ ਚਾਚੇ ਦੇ ਲੜਕੇ ਸੁਖਰਾਜ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਭੈਣੀ ਸਿੱਧਵਾਂ ਨੂੰ ਫ਼ੋਨ ਕੀਤਾ ਤਾਂ ਕੁਝ ਸਮੇਂ ਬਾਅਦ ਉਸ ਦਾ ਭਰਾ ਸੁਖਰਾਜ ਸਿੰਘ ਅਤੇ ਉਸ ਦੀ ਮਾਂ ਉਨ੍ਹਾਂ ਦੇ ਘਰ ਆ ਗਏ ਤੇ ਉਸ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਮੀਆਂਵਿੰਡ ਦਾਖ਼ਲ ਕਰਵਾਇਆ। ਹੁਣ ਤੱਕ ਪਿੰਡ ਦੇ ਮੋਹਤਬਰ ਵਿਅਕਤੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਆਪਸ ਵਿਚ ਰਾਜ਼ੀਨਾਮਾ ਕਰਵਾਉਂਦੇ ਰਹੇ ਹਨ, ਜੋ ਸਿਰੇ ਨਹੀਂ ਚੜ੍ਹਿਆ, ਜਿਸ ’ਤੇ ਮੁਕੱਦਮਾ ਦਰਜ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਵੈਰੋਵਾਲ ਦੇ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਕਿੰਦਰ ਕੌਰ ਦੇ ਬਿਆਨਾਂ ’ਤੇ ਅਵਤਾਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਦੇਲਾਂਵਾਲ, ਕਵਲਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਦੇਲਾਂਵਾਲ ਅਤੇ ਤਾਰੋ ਪਤਨੀ ਗੁਰਦੀਪ ਸਿੰਘ ਵਾਸੀ ਦੇਲਾਂਵਾਲ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਹਰ ਦਵਾਈ ਦੀ ਦੁਕਾਨ ’ਤੇ cctv ਦੀ ਲਾਜ਼ਮੀਤਾ ਨਾਲ ਕੈਮਿਸਟਾਂ ’ਤੇ ਪਵੇਗਾ ਲੱਖਾਂ ਦਾ ਬੋਝ
NEXT STORY