ਗੁਰਦਾਸਪੁਰ, (ਵਿਨੋਦ)— ਸ਼ੁਕੱਰਵਾਰ ਸਵੇਰੇ ਤੜਕਸਾਰ 4 ਵਜੇ ਦੇ ਕਰੀਬ ਬਰਿਆਰ ਬਾਈਪਾਸ ਨੰਗਲੀ ਮਿੱਲ ਦੇ ਨਜ਼ਦੀਕ ਇਕ ਕੋਲੇ ਨਾਲ ਭਰੇ ਟਰਾਲੇ ਦਾ ਅਗਲੇ ਹਿੱਸੇ ਦਾ ਟਾਇਰ ਫਟਣ ਦੇ ਕਾਰਨ ਟਰਾਲਾ ਪਲਟ ਗਿਆ ਤੇ ਟਰਾਲੇ ਦੇ ਪਲਟਣ ਦੇ ਕਾਰਨ ਟਰਾਲੇ ਨੂੰ ਅੱਗ ਲੱਗ ਗਈ। ਇਸ ਅੱਗ ਦੇ ਕਾਰਨ ਡਰਾਈਵਰ ਤੇ ਕੰਡਕਟਰ ਨੇ ਆਪਣੀ ਭੱਜ ਕੇ ਜਾਨ ਬਚਾਈ। ਅੱਗ ਇੰਨੀ ਤੇਜ਼ ਸੀ ਕਿ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਜਾਣਕਾਰੀ ਅਨੁਸਾਰ ਇਕ ਟਰਾਲਾ ਚਾਲਕ ਰਾਜਸਥਾਨ ਤੋਂ ਕੋਲਾ ਲੈ ਕੇ ਜੰਮੂ ਕਸ਼ਮੀਰ ਨੂੰ ਜਾ ਰਿਹਾ ਸੀ ਕਿ ਜਦੋਂ ਨੰਗਲੀ ਮਿੱਲ ਬਾਈਪਾਸ ਦੇ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਟਰਾਲੇ ਦਾ ਅਗਲਾ ਟਾਇਰ ਫਟ ਗਿਆ, ਜਿਸ ਕਾਰਨ ਕਾਫੀ ਵੱਡਾ ਧਮਾਕਾ ਹੋਣ ਦੇ ਕਾਰਨ ਟਰਾਲੇ ਨੂੰ ਅੱਗ ਲੱਗ ਗਈ। ਜਿਸ ਕਾਰਨ ਡਰਾਈਵਰ ਤੇ ਕੰਡਕਟਰ ਨੇ ਆਪਣੀ ਜਾਨ ਭੱਜ ਕੇ ਬਚਾਈ ਤੇ ਇਸ ਦੀ ਸੂਚਨਾ ਨਾਲ ਦੇ ਫਾਇਰ ਬ੍ਰਿਗੇਡ ਨੂੰ ਦਿੱਤੀ। ਜਿਸ 'ਤੇ ਫਾਇਰ ਬ੍ਰਿਗੇਡ ਤੋਂ ਡਰਾਈਵਰ ਹੇਮੰਤ ਕੁਮਾਰ, ਫਾਇਰਮੈਨ ਸੁਖਵਿੰਦਰ ਸਿੰਘ ਤੇ ਹੈਲਪਰ ਸੰਜੀਵ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਪਰ ਬਾਅਦ 'ਚ ਫਿਰ 8 ਵਜੇ ਟਰਾਲੇ ਨੂੰ ਅੱਗ ਲੱਗ ਗਈ, ਜਿਸ 'ਤੇ ਫਿਰ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ ਨੂੰ ਬੁਝਾਇਆ ਗਿਆ।
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿ ਜਾਣ ਵਾਲੇ ਜਥੇ ਲਈ ਸ਼੍ਰੋਮਣੀ ਕਮੇਟੀ ਨੇ ਮੰਗੇ ਪਾਸਪੋਰਟ
NEXT STORY