ਅੰਮ੍ਰਿਤਸਰ, (ਵਡ਼ੈਚ)- ਨਗਰ ਨਿਗਮ ਐੱਮ. ਟੀ. ਪੀ. ਵਿਭਾਗ ਦੀ ਘਟੀਆ ਕਾਰਗੁਜ਼ਾਰੀ ਕਾਰਨ ਨਾਜਾਇਜ਼ ਉਸਾਰੀਆਂ ਦਾ ਬੋਲਬਾਲਾ ਹੈ। ਰਾਜਨੀਤਕ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਸਦੀਆਂ ਪੁਰਾਣੇ ਸ਼ਹਿਰ ਦਸਕ ਚਾਰਦੀਵਾਰੀ ਦੇ ਪਰਖਚੇ ਉਡਾਏ ਜਾ ਰਹੇ ਹਨ, ਜਿਸ ਨੂੰ ਤੋਡ਼ ਕੇ ਕਾਨੂੰਨ ਦੀ ਪ੍ਰਵਾਹ ਕੀਤੇ ਬਿਨਾਂ ਲੋਹੇ ਦੇ ਸ਼ਟਰ ਲੱਗ ਰਹੇ ਹਨ। ਐੱਮ. ਟੀ. ਪੀ. ਵਿਭਾਗ ਦੇ ਅਧਿਕਾਰੀ ਕਿਉਂ ਖਮੋਸ਼ ਰਹਿੰਦੇ ਹਨ। ਇਹ ਸਭ ਜਗ-ਜ਼ਹਿਰ ਹੈ। ਹਾਲਾਂਕਿ ਲੋਕਾਂ ਵੱਲੋੋਂ ਚੁਣੇ ਨੁਮਾਇੰਦੇ ਕੌਂਸਲਰ ਹਾਊਸ ਦੀਆਂ ਬੈਠਕਾਂ ਦੌਰਾਨ ਅਨੇਕਾਂ ਵਾਰ ਸ਼ਰੇਆਮ ਐੱਮ. ਟੀ. ਪੀ., ਏ. ਟੀ. ਪੀ. ਅਧਿਕਾਰੀਆਂ ਨੂੰ ਲੰਬੇ ਹੱਥੀਂ ਲੈਂਦਿਆਂ ਪਰਦਾਫਾਸ਼ ਕਰ ਚੁੱਕੇ ਹਨ। ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਸੋਨਾਲੀ ਗਿਰੀ ਸ਼ਹਿਰ ਦੀ ਇਤਿਹਾਸਕ ਦੀਵਾਰ ਦਾ ਮਲੀਆਮੇਟ ਕਰਵਾਉਣ ਵਾਲੇ ਅਧਿਕਾਰੀਅਾਂ, ਕਰਮਚਾਰੀਆਂ ਖਿਲਾਫ ਕਾਰਵਾਈ ਕਰਦੇ ਹਨ ਜਾਂ ਬਚਾਅ, ਇਹ ਆਉਣ ਵਾਲੇ ਦਿਨਾਂ ’ਚ ਪਤਾ ਲੱਗ ਜਾਵੇਗਾ।
®ਗੇਟ ਹਕੀਮਾਂ ਨਾਲ ਕਰੀਬ 3 ਸਾਲਾਂ ਤੋਂ ਸ਼ਟਰਾਂ ਅੱਗੇ ਕੀਤੀਆਂ ਦੀਵਾਰਾਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਕ-ਇਕ ਕਰ ਕੇ ਤੋਡ਼ੀਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਬੱਸ ਸਟੈਂਡ ਲਈ ਬਣਾਈ ਜਗ੍ਹਾ ਨਾਲ ਸਰਕਾਰੀ ਤੌਰ ’ਤੇ ਬਣਾਇਆ ਬਾਥਰੂਮ ਤੋਡ਼ ਦਿੱਤਾ ਗਿਆ ਹੈ। ਪਿਛਲੇ ਦਿਨਾਂ ਵਿਚ ਪਹਿਲਾਂ ਇਕ ਦੁਕਾਨ ਦੇ ਸ਼ਟਰ ਅੱਗੇ ਦੀਵਾਰ ਤੋਡ਼ੀ ਗਈ, ਫਿਰ ਦੂਸਰੇ ਸ਼ਟਰ ਅੱਗੇ ਦੀ ਦੀਵਾਰ ਦੀ ਤੋਡ਼ ਦਿੱਤੀ ਗੲੀ, ਹੁਣ ਤੀਸਰੀ ਦੁਕਾਨ ਅੱਗੇ ਬਾਥਰੂਮ ਤੋਡ਼ ਦੇਣ ਤੋਂ ਬਾਅਦ ਬੱਸ ਸਟੈਂਡ ਦਾ ਇਕ ਹਿੱਸਾ ਤੋਡ਼ਨ ਦੇ ਸੁਪਨੇ ਸਜਾਏ ਜਾਣ ਦੇ ਅਾਸਾਰ ਨਜ਼ਰ ਆ ਰਹੇ ਹਨ। ਮਹਾਰਾਜਾ ਰਣਜੀਤ ਸਿੰਘ ਵੱਲੋਂ ਪੁਰਾਣੇ ਸ਼ਹਿਰ ਦੀ ਹੱਦਬੰਦੀ ਲਈ ਬਣਾਏ ਗਏ 12 ਦਰਵਾਜ਼ਿਆਂ ਨੂੰ ਜੋਡ਼ਦੀ ਇਤਿਹਾਸਕ ਲਾਲ ਦੀਵਾਰ ਨੂੰ ਨਾ ਬਚਾਇਆ ਗਿਆ ਤਾਂ ਇਤਿਹਾਸ ਆਉਣ ਵਾਲੀਆਂ ਪੀਡ਼੍ਹੀਆਂ ਲਈ ਸੁਪਨਾ ਬਣ ਕੇ ਰਹਿ ਜਾਵੇਗਾ। ਅਧਿਕਾਰੀਆਂ ਦੀ ਮਿਲੀਭੁਗਤ ਦੇ ਰਾਜ਼ ਵੀ ਕਾਗਜ਼ਾਂ ਵਿਚ ਗੁੰਮ ਹੋ ਸਕਦੇ ਹਨ ਅਤੇ ਸਮਾਜ ਵਿਚ ਭ੍ਰਿਸ਼ਟਾਚਾਰ ਵਧਣ ਦੇ ਅਾਸਾਰ ਬਣਨਗੇ। ਆਮ ਇਲਾਕਿਆਂ ਵਿਚ ਗਰੀਬਾਂ ਦੀਆਂ ਕੁੱਲੀਆਂ ’ਤੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਬਹੁਮੰਜ਼ਿਲਾਂ ਹੋਟਲ ਨਜ਼ਰ-ਅੰਦਾਜ਼ ਹੋ ਰਹੇ ਹਨ।
ਬਿਲਡਿੰਗ ਇੰਸਪੈਕਟਰ ਦੀ ਲਾਈ ਹੈ ਡਿਊਟੀ : ਏ. ਟੀ. ਪੀ.
ਐੱਮ. ਟੀ. ਪੀ., ਆਈ. ਪੀ. ਐੱਸ. ਰੰਧਾਵਾ ਅਧੀਨ ਕੰਮ ਕਰ ਰਹੇ ਏ. ਟੀ. ਪੀ. ਪਰਮਿੰਦਰ ਸਿੰਘ ਅਧੀਨ ਆਉਂਦੇ ਇਲਾਕਿਆਂ ’ਚ ਕਈ ਗੈਰ-ਕਾਨੂੰਨੀ ਇਮਾਰਤਾਂ ਦਾ ਨਿਰਮਾਣ ਅਤੇ ਇਤਿਹਾਸਕ ਦੀਵਾਰ ਨਾਲ ਛੇਡ਼ਛਾਡ਼ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦੁਕਾਨ ਅੱਗੇ ਦੀਵਾਰ ਤੋਡ਼ ਕੇ ਕਾਨੂੰਨ ਦੀਆਂ ਉਡ ਰਹੀਆਂ ਧੱਜੀਆਂ ਸਬੰਧੀ ਪੱਲਾਂ ਝਾਡ਼ਦਿਆਂ ਏ. ਟੀ. ਪੀ. ਪਰਮਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਬਿਲਡਿੰਗ ਇੰਸਪੈਕਟਰ ਮਲਕੀਅਤ ਸਿੰਘ ਦੀ ਡਿਊਟੀ ਲਾਈ ਹੈ। ਹੁਣ ਦੇਖਣਾ ਇਹ ਹੈ ਕਿ ਐੱਮ. ਟੀ. ਪੀ. ਤੇ ਏ. ਟੀ. ਪੀ. ਗਲਤ ਕੰਮ ਕਰਨ ਵਾਲਿਆਂ ਖਿਲਾਫ ਕੀ ਤੇ ਕਦੋਂ ਕਾਰਵਾਈ ਕਰਦੇ ਹਨ।
ਵਿਰਾਸਤ ਨੂੰ ਬਚਾਉਣ ਲਈ ਚਲਾਈ ਸੀ ਮੁਹਿੰਮ
ਜ਼ਿਲਾ ਭਾਜਪਾ ਸ਼ਹਿਰੀ ਦੇ ਪ੍ਰਧਾਨ ਨਰੇਸ਼ ਸ਼ਰਮਾ ਦੇ ਕਾਰਜਕਾਲ ਦੌਰਾਨ ਵਾਲਸਿਟੀ ਦੀ ਲਾਲ ਦੀਵਾਰ ਨੂੰ ਬਚਾਉਣ ਲਈ ਉੱਚ ਪੱਧਰ ’ਤੇ ਮੁਹਿੰਮ ਵੀ ਚਲਾਈ ਗਈ ਸੀ। ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਰਹੇ ਨਰੇਸ਼ ਸ਼ਰਮਾ ਨੇ ਹਾਊਸ ਵਿਚ ਮਸਲਿਆਂ ਨੂੰ ਉਠਾਇਆ, ਨਿਗਮ ਤੇ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲੋਹਗਡ਼੍ਹ ਗੇਟ ਤੋਂ ਲਾਹੌਰੀ ਗੇਟ ਥਾਣੇ ਤੱਕ ਲਾਲ ਦੀਵਾਰ ਵੱਲ ਖੋਲ੍ਹੇ ਰਸਤਿਆਂ ਅੱਗੇ ਦੀਵਾਰਾਂ ਕਰਵਾ ਕੇ ਬੰਦ ਕਰਵਾਇਆ ਗਿਆ ਸੀ ਪਰ ਸਮਾਂ ਬੀਤਣ ਨਾਲ ਰਾਜਸੀ ਰਸੂਖ ਤੇ ਮਿਲੀਭੁਗਤ ਨਾਲ ਦੁਬਾਰਾ ਕਈ ਰਸਤੇ ਖੋਲ੍ਹ ਕੇ ਕਮਰਸ਼ੀਅਲ ਕੰਮ ਕੀਤੇ ਜਾ ਰਹੇ ਹਨ।
ਕਾਨੂੰਨ ਨਹੀਂ ਦਿੰਦਾ ਇਜਾਜ਼ਤ
ਅੰਦਰੂਨੀ ਸ਼ਹਿਰ ਦੀ ਲਾਲ ਚਾਰਦੀਵਾਰੀ ਨਾਲ ਛੇਡ਼ਛਾਡ਼ ਕਰਨ ਦੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ। ਨਾਮਵਰ ਨਿੱਜੀ ਹਸਪਤਾਲ ਸਮੇਤ ਕਈ ਹੋਰ ਲੋਕਾਂ ਵੱਲੋਂ ਦੀਵਾਰ ਨਾਲ ਛੇਡ਼ਛਾਡ਼ ਕਰਨ ਉਪਰੰਤ ਐੱਫ. ਆਈ. ਆਰ. ਵੀ ਕੀਤੀਆਂ ਗਈਆਂ ਤੇ ਲਿਖਤੀ ਬਿਆਨ ਵੀ ਦਰਜ ਕੀਤੇ ਗਏ ਪਰ ਭ੍ਰਿਸ਼ਟਾਚਾਰ ਕਾਰਨ ਕਈ ਥਾਵਾਂ ’ਤੇ ਦੀਵਾਰਾਂ ਨੂੰ ਤੋਡ਼ ਕੇ ਗੇਟ ਤੇ ਸ਼ਟਰ ਲਾਏ ਜਾ ਚੁੱਕੇ ਹਨ। ਇਸ ਪਿੱਛੇ ਰਾਜਨੀਤਕ ਸ਼ਹਿ ਹੈ ਜਾਂ ਅਧਿਕਾਰੀ, ਕਰਮਚਾਰੀ ਭ੍ਰਿਸ਼ਟਾਚਾਰ ਦੀ ਲਪੇਟ ਵਿਚ ਆ ਚੁੱਕੇ ਹਨ।
ਪਤਨੀ ਨੂੰ ਤਾਰ ਨਾਲ ਫਾਹ ਦੇ ਕੇ ਮਾਰਨ ਵਾਲਾ ਗ੍ਰਿਫਤਾਰ
NEXT STORY