ਅੰਮ੍ਰਿਤਸਰ(ਜਸ਼ਨ)-ਪੰਜਾਬੀ ਮੁੰਡਿਆਂ ’ਚ ਵਿਦੇਸ਼ ਜਾਣ ਦਾ ਕ੍ਰੇਜ਼ ਆਪਣੇ ਸਿਖਰਾਂ ’ਤੇ ਹੈ। ਸੂਬੇ ਦਾ ਲੱਗਭਗ ਹਰ ਨੌਜਵਾਨ ਹੁਣ ਦੇਸ਼ ’ਚ ਰਹਿਣ ਦੀ ਬਜਾਏ ਵਿਦੇਸ਼ਾਂ ਵਿਚ ਡਾਲਰ ਕਮਾਉਣ ਦੇ ਝਾਂਸੇ ਵੱਲ ਆਕਰਸ਼ਿਤ ਹੋ ਰਿਹਾ ਹੈ। ਜਿੱਥੇ ਅਮਰੀਕਾ, ਕੈਨੇਡਾ, ਯੂ. ਕੇ. ਅਤੇ ਆਸਟ੍ਰੇਲੀਆ ਵਿਦੇਸ਼ ਜਾਣ ਦੇ ਚਾਹਵਾਨ ਪੰਜਾਬੀਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ, ਉਥੇ ਹੀ ਪੰਜਾਬੀ ਨੌਜਵਾਨ ਹੁਣ ਯੂਰਪੀਅਨ ਦੇਸ਼ਾਂ ’ਚ ਜਾਣ ਲਈ ਆਪਣੀ ਜਾਨ ਜੋਖਮ ’ਚ ਪਾਉਣ ਤੋਂ ਵੀ ਨਹੀਂ ਝਿਜਕਦੇ ਹਨ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਕਾਲਜ ਦੇ ਪਹਿਲੇ ਦਿਨ ਹੀ ਨੌਜਵਾਨ ਨਾਲ ਵਾਪਰੀ ਵੱਡੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ
ਪੰਜਾਬ ’ਚ ਫੈਲਿਆ ਨਕਲੀ ਟਰੈਵਲ ਏਜੰਟਾਂ ਦਾ ਜਾਲ
ਸੂਬੇ ਭਰ 'ਚ ਨਕਲੀ ਟਰੈਵਲ ਏਜੰਟਾਂ ਦਾ ਜਾਲ ਫੈਲਿਆ ਹੋਇਆ ਹੈ। ਇਹ ਟ੍ਰੈਵਲ ਏਜੰਟ ਪੰਜਾਬ ਰਾਜ ਦੀ ਆਰਥਿਕਤਾ ਨੂੰ ਘੁੰਣ ਵਾਂਗ ਖੋਖਲਾ ਕਰਨ ਦਾ ਕੋਈ ਮੌਕਾ ਨਹੀਂ ਗੁਆ ਰਹੇ। ਟ੍ਰੈਵਲ ਏਜੰਟ ਪੰਜਾਬੀ ਨੌਜਵਾਨਾਂ ਦੀ ਇੱਛਾ ਦਾ ਫਾਇਦਾ ਉਠਾ ਰਹੇ ਹਨ, ਜੋ ਵਿਦੇਸ਼ ਜਾਣ ਲਈ ਹਮੇਸ਼ਾ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਇੱਥੋਂ ਤੱਕ ਕਿ ਗੈਰ-ਕਾਨੂੰਨੀ ਢੰਗ ਨਾਲ ਵੀ। ਨਕਲੀ ਟਰੈਵਲ ਏਜੰਟ ਮਾਸੂਮ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਦੋਵਾਂ ਹੱਥਾਂ ਨਾਲ ਲੁੱਟ ਰਹੇ ਹਨ ਅਤੇ ਬਾਅਦ ’ਚ ਉਨ੍ਹਾਂ ਵੱਲੋਂ ਠੱਗੇ ਗਏ ਲੋਕ ਆਪਣੇ ਪੈਸੇ ਵਾਪਸ ਲੈਣ ਲਈ ਪੁਲਸ ਥਾਣਿਆਂ ਅਤੇ ਅਦਾਲਤਾਂ ਦੇ ਚੱਕਰ ਲਾਉਂਦੇ ਰਹਿੰਦੇ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਅਕਾਲੀ ਵਰਕਰ ਦੇ ਘਰ ’ਤੇ ਚੱਲੀਆਂ ਤਾਬੜਤੋੜ ਗੋਲੀਆਂ
ਇਮੀਗ੍ਰੇਸ਼ਨ ਇੰਡਸਟਰੀ ’ਚ ਫੈਲੀ ਇਸ ਧੋਖਾਦੇਹੀ ਨੇ ਪੰਜਾਬ ਦੇ ਬਹੁਤ ਸਾਰੇ ਘਰ ਬਰਬਾਦ ਕਰ ਦਿੱਤੇ ਹਨ। ਮਾਪੇ, ਆਪਣੇ ਬੱਚਿਆਂ ਨੂੰ ਵਿਦੇਸ਼ਾਂ ’ਚ ਵਸਾਉਣ ਲਈ ਆਪਣਾ ਸਭ ਕੁਝ ਦੇਣ ਲਈ ਮਜਬੂਰ ਹਨ। ਸਭ ਕੁਝ ਗੁਆਉਣ ਲਈ ਮਜ਼ਬੂਰ ਹਨ ਪਰ ਇਹ ਟ੍ਰੈਵਲ ਏਜੰਟ ਉਨ੍ਹਾਂ ਦੀ ਬੇਵਸੀ ਦਾ ਪੂਰਾ ਫਾਇਦਾ ਉਠਾਉਂਦੇ ਹਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾ ਰਹੇ ਹਨ। ਇਕ ਰਿਪੋਰਟ ਅਨੁਸਾਰ ਨਕਲੀ ਟ੍ਰੈਵਲ ਏਜੰਟ ਆਮ ਤੌਰ ’ਤੇ ਡੇਢ ਤੋਂ ਦੋ ਲੱਖ ਰੁਪਏ ਤੱਕ ਦੀ ਧੋਖਾਦੇਹੀ ਕਰਦੇ ਹਨ। ਗੈਰ-ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਵਾਲਿਆਂ ਵਿਚੋਂ ਕੁਝ ਲੋਕ ਵਿਦੇਸ਼ੀ ਪੁਲਸ ਦੀਆਂ ਨਜ਼ਰਾਂ ਤੋਂ ਬਚ ਕੇ ਵਿਦੇਸ਼ਾਂ ’ਚ ਰੂਪੋਸ਼ ਰਹਿੰਦੇ ਹਨ ਅਤੇ ਜ਼ਿਆਦਾਤਰ ਨੌਜਵਾਨ ਵਿਦੇਸ਼ੀ ਪੁਲਸ ਦੇ ਹੱਥਾਂ ’ਚ ਆ ਜਾਂਦੇ ਹਨ ਅਤੇ ਜੇਲਾਂ ਅਤੇ ਕੈਂਪਾਂ ਵਿਚ ਬੰਦ ਹੋ ਜਾਂਦੇ ਹਨ। ਪਿੰਡਾਂ ਦੇ ਨੌਜਵਾਨਾਂ ਨੂੰ ਗੋਰਿਆਂ ਦੀ ਧਰਤੀ ’ਤੇ ਜਾਣ ਦਾ ਇਸ ਹੱਦ ਤੱਕ ਜਨੂੰਨ ਹੈ ਕਿ ਉਹ ਆਪਣੀਆਂ ਜ਼ਮੀਨਾਂ ਵੇਚਣ ਤੋਂ ਵੀ ਨਹੀਂ ਝਿਜਕਦੇ। ਹਾਲਾਂਕਿ ਕਈ ਨੌਜਵਾਨ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾ ਕੇ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ ਵਿਭਾਗ ਦੀ ਨਵੀਂ ਅਪਡੇਟ
ਅਨਪੜ੍ਹ ਅਤੇ ਘੱਟ ਪੜ੍ਹੇ-ਲਿਖੇ ਨੌਜਵਾਨ ਬਣਦੇ ਹਨ ਸਾਫਟ ਟਾਰਗੇਟ
ਟ੍ਰੈਵਲ ਏਜੰਟਾਂ ਦੇ ਸ਼ਿਕਾਰ 50 ਫੀਸਦੀ ਅਨਪੜ੍ਹ ਅਤੇ ਘੱਟ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਹੁੰਦੇ ਹਨ। ਇਹ ਨਕਲੀ ਟ੍ਰੈਵਲ ਏਜੰਟ ਪਿੰਡਾਂ ਦੇ ਨੌਜਵਾਨਾਂ ਨੂੰ ਡਾਲਰ ਕਮਾਉਣ ਦੇ ਵੱਡੇ ਸੁਪਨੇ ਦਿਖਾ ਕੇ ਆਪਣੇ ਜਾਲ ’ਚ ਫਸਾ ਲੈਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਪੈਸੇ ਦੀ ਠੱਗੀ ਮਾਰ ਕੇ ਉਨ੍ਹਾਂ ਦੇ ਸੁਪਨੇ ਤੋੜਨ ਵਿਚ ਦੇਰ ਨਹੀਂ ਲਾਉਂਦੇ। ਜਦੋਂ ਤੱਕ ਉਨ੍ਹਾਂ ਨੂੰ ਇਹ ਅਹਿਸਾਸ ਹੁੰਦਾ ਹੈ, ਉਨ੍ਹਾਂ ਦੇ ਸਾਰੇ ਪੈਸੇ ਠੱਗੇ ਜਾ ਚੁੱਕੇ ਹੁੰਦੇ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਦੁਕਾਨਦਾਰਾਂ ’ਤੇ ਮੰਡਰਾਉਣ ਲੱਗਾ ਖ਼ਤਰਾ
ਚੇਨ ਸਿਸਟਮ ਨਾਲ ਜੁੜੇ ਹੁੰਦੇ ਹਨ ਇਹ ਨਕਲੀ ਟਰੈਵਲ ਏਜੰਟ
ਇਸ ਗੈਰ-ਕਾਨੂੰਨੀ ਕਾਰੋਬਾਰ ’ਚ ਜ਼ਿਆਦਾਤਰ ਟਰੈਵਲ ਏਜੰਟ ਚੇਨ ਸਿਸਟਮ ਨਾਲ ਜੁੜੇ ਹੁੰਦੇ ਹਨ। ਇਨ੍ਹਾਂ ਟਰੈਵਲ ਏਜੰਟਾਂ ਨੇ ਆਪਣੇ ਏਜੰਟਾਂ ਨੂੰ ਬਾਜ਼ਾਰ ਵਿਚ ਛੱਡ ਦਿੱਤਾ ਹੈ, ਜੋ ਸ਼ਹਿਰਾਂ ਦੇ ਹੋਟਲ ਸੈਂਟਰਾਂ ਅਤੇ ਕਾਲਜਾਂ ’ਤੇ ਤਿੱਖੀ ਨਜ਼ਰ ਰੱਖਦੇ ਹਨ। ਇਸ ਤੋਂ ਇਲਾਵਾ ਟ੍ਰੈਵਲ ਏਜੰਟਾਂ ਕੋਲ ਕੁਝ ਕੁੜੀਆਂ ਹਨ, ਜੋ ਫੋਨ ਰਾਹੀਂ ਲੋਕਾਂ ਨੂੰ ਹਰ ਤਰ੍ਹਾਂ ਦੇ ਵੀਜ਼ੇ ’ਤੇ ਵਿਦੇਸ਼ ਜਾਣ ਦਾ ਲਾਲਚ ਦਿੰਦੀਆਂ ਹਨ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੀਆਂ ਫਾਈਲਾਂ ਪਹਿਲਾਂ ਰੱਦ ਹੋ ਜਾਂਦੀਆਂ ਹਨ, ਉਹ ਇਨ੍ਹਾਂ ਟ੍ਰੈਵਲ ਏਜੰਟਾਂ ਦੇ ਸਾਫਟ ਟਾਰਗੇਟ ਬਣ ਜਾਂਦੇ ਹਨ। ਕੁੱਲ ਮਿਲਾ ਕੇ ਪੜ੍ਹੇ-ਲਿਖੇ ਨੌਜਵਾਨ ਵੀ ਹੁਣ ਦੇਸ਼ ਦੇ ਮਾੜੇ ਸਿਸਟਮ ਤੋਂ ਤੰਗ ਆ ਚੁੱਕੇ ਹਨ ਅਤੇ ਵਿਦੇਸ਼ ਜਾਣ ਲਈ ਕੁਝ ਵੀ ਕਰਨ ਲਈ ਤਿਆਰ ਹਨ। ਜੇਕਰ ਸਰਕਾਰ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ’ਚ ਪੰਜਾਬ ਦੇ ਨੌਜਵਾਨ ਪੰਜਾਬ ’ਚ ਹੀ ਘੱਟ ਦਿਖਾਈ ਦੇਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੀ. ਐੱਸ. ਐੱਫ. ਨੇ 2 ਨਾਬਾਲਗ ਨੂੰ ਹੈਰੋਇਨ ਤੇ ਮੋਬਾਈਲ ਸਮੇਤ ਕੀਤੇ ਗ੍ਰਿਫਤਾਰ
NEXT STORY