ਅੰਮ੍ਰਿਤਸਰ (ਜਸ਼ਨ) : ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ 'ਚ ਇਕ ਔਰਤ 'ਤੇ ਆਪਣੇ ਹੀ ਪੁੱਤਰ ਨੂੰ ਅਗਵਾ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਗਨ। ਕੰਵਲਜੀਤ ਸਿੰਘ ਵਾਸੀ ਡਾਇਮੰਡ ਅਸਟੇਟ ਸੁਲਤਾਨਵਿੰਡ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਗੁਰਪ੍ਰੀਤ ਸਿੰਘ ਦਾ ਵਿਆਹ ਸਾਲ 2014 ਵਿਚ ਨਵਜੋਤ ਕੌਰ ਨਾਲ ਹੋਇਆ ਸੀ। ਵਿਆਹ ਤੋਂ ਇਨ੍ਹਾਂ ਦੋਵਾਂ ਪਤੀ-ਪਤਨੀ ਦਾ ਆਪਸ ’ਚ ਲੜਾਈ-ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਫੈਮਿਲੀ ਕੋਰਟ ’ਚ ਕੇਸ ਵੀ ਚੱਲ ਰਿਹਾ ਹੈ।
12 ਅਕਤੂਬਰ ਸ਼ਾਮ 6.40 ਵਜੇ ਸਵਿੱਫਟ ਕਾਰ ਵਿਚ ਨਵਜੋਤ ਕੌਰ ਅਤੇ ਸਾਥੀਆਂ ਨੇ ਗਲੀ ’ਚ ਖੇਡ ਰਹੇ ਉਸ ਦੇ ਪੋਤੇ ਮਨਮੀਤ ਸਿੰਘ ਨੂੰ ਖੋਹ ਕੇ ਲਿਜਾਣਾ ਚਾਹਿਆ। ਜਦੋਂ ਉਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕੁੱਟਮਾਰ ਕਰਨ ਲੱਗ ਗਏ। ਰੌਲਾ ਪਾਉਣ ’ਤੇ ਇਲਾਕਾ ਨਿਵਾਸੀ ਇਕੱਠੇ ਹੋਣ ’ਤੇ ਉਹ ਭੱਜ ਗਏ। ਪੁਲਸ ਥਾਣਾ ਸੁਲਤਾਨਵਿੰਡ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਘਟਨਾ ਸੀ.ਸੀ.ਟੀ.ਵੀ. ’ਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਲਈ ਵੱਡਾ ਐਲਾਨ, ਜਾਰੀ ਹੋਏ ਲਿਖਤੀ ਹੁਕਮ
ਕੰਵਲਜੀਤ ਸਿੰਘ ਨੇ ਪੁਲਸ ਪ੍ਰਸ਼ਾਸ਼ਨ ਨੂੰ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਨਵਜੋਤ ਕੌਰ ਤੋਂ ਖ਼ਤਰਾ ਹੈ ਤੇ ਉਨ੍ਹਾਂ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਮੌਕੇ ਪੁਲਸ ਥਾਣਾ ਸੁਲਤਾਨਵਿੰਡ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਘਟਨਾ ਵਾਲੀ ਜਗ੍ਹਾ ’ਤੇ ਜਾ ਕੇ ਸੀ.ਸੀ.ਟੀ.ਵੀ ਚੈੱਕ ਕੀਤੇ ਗਏ ਹਨ। ਫੁਟੇਜ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਸੰਬਧੀ ਜਦੋਂ ਦੂਸਰੀ ਧਿਰ ਨਵਜੋਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕੰਵਲਜੀਤ ਸਿੰਘ ਵੱਲੋਂ ਲਾਏ ਦੋਸ਼ਾਂ ਨੂੰ ਝੂਠਾ ਦੱਸਿਆ। ਉਹ ਆਪਣੇ ਲੜਕੇ ਮਨਮੀਤ ਸਿੰਘ ਨੂੰ ਉਸ ਦੇ ਜਨਮ ਦਿਨ ਕਾਰਨ ਉਸ ਨੂੰ ਮਿਲਣ ਲਈ ਗਈ ਸੀ ਨਾ ਕਿ ਖੋਹਣ ਗਈ ਸੀ, ਕਿਉਂਕਿ ਉਹ ਉਸ ਦਾ ਵੀ ਪੁੱਤ ਹੈ।
ਇਹ ਵੀ ਪੜ੍ਹੋ : ਹਾਈ ਪ੍ਰੋਫਾਈਲ ਹਨੀ ਟ੍ਰੈਪ ਮਾਮਲੇ ’ਚ ਵੱਡਾ ਖੁਲਾਸਾ, ਪੁਲਸ ਅਫਸਰ ਸਣੇ ਵਕੀਲ ਬੀਬੀ ਦਾ ਨਾਂ ਵੀ ਆਇਆ ਸਾਹਮਣੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ ਭੇਜਣ ਦੇ ਨਾਂ 'ਤੇ ਮਾਰੀ ਲੱਖਾਂ ਦੀ ਠੱਗੀ, ਦਿੱਤੇ ਨਕਲੀ ਵੀਜ਼ੇ ਤੇ ਟਿਕਟਾਂ
NEXT STORY