ਗੁਰਦਾਸਪੁਰ (ਹਰਮਨ)- ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਬਲਾਕ ਫਤਿਹਗੜ੍ਹ ਚੂੜੀਆਂ ਦੇ ਪਿੰਡ ਲੋਧੀਨੰਗਲ ਦੇ ਕਿਸਾਨ ਬਲਦੇਵ ਸਿੰਘ ਵੱਲੋਂ ਆਧੁਨਿਕ ਸਮੇਂ ਦੀ ਲੋੜ ਮੁਤਾਬਕ ਖੇਤੀ ਕਰ ਕੇ ਨਵੀਂ ਮਿਸਾਲ ਪੇਸ਼ ਕੀਤੀ ਜਾ ਰਹੀ ਹੈ। ਇਸ ਕਿਸਾਨ ਨੂੰ ਹੌਂਸਲਾ ਦੇਣ ਲਈ ਬੀਤੇ ਦਿਨ ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿੱਲੋਂ ਦੇ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਮਨਧੀਰ ਸਿੰਘ ਦੀ ਅਗਵਾਈ ਹੇਠ ਵਿਭਾਗ ਦੇ ਆਤਮਾ ਵਿੰਗ ਦੇ ਬੀ. ਟੀ. ਐੱਮ. ਰਾਜਪ੍ਰੀਤ ਕੌਰ ਅਤੇ ਏ. ਟੀ. ਐੱਮ. ਸਿਕੰਦਰ ਸਿੰਘ ਵੱਲੋਂ ਉਸਦੇ ਫ਼ਾਰਮ ਅਤੇ ਬਾਗ ਦਾ ਦੌਰਾ ਕੀਤਾ ਗਿਆ।
ਇਹ ਵੀ ਪੜ੍ਹੋ- ਜ਼ਮੀਨ ਗਹਿਣੇ ਧਰ ਕੇ ਗਰੀਸ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਸ਼ੱਕੀ ਹਾਲਾਤ 'ਚ ਮੌਤ
ਉਕਤ ਕਿਸਾਨ ਵੱਲੋਂ ਝੋਨੇ ਅਤੇ ਕਣਕ ਹੇਠੋਂ ਰਕਬਾ ਘਟਾ ਕੇ ਮਾਂਹ, ਮੂੰਗੀ ਅਤੇ ਇਨ੍ਹਾਂ ’ਚ ਕੋਦਰਾ (ਮੂਲ ਅਨਾਜ) ਦਾ ਇੰਟਰਕਰੌਪਿੰਗ ਕੀਤੀ ਜਾਂਦੀ ਹੈ। ਕਿਸਾਨ ਨੇ ਦੱਸਿਆ ਕਿ ਮੂਲ ਅਨਾਜ ਦੇ ਆਟੇ ਦੀ ਰੋਟੀ ਖਾਣ ਨਾਲ ਸਾਨੂੰ ਬਹੁਤ ਸਾਰੀਆਂ ਗੰਭੀਰ ਬੀਮਾਰੀਆਂ ਸ਼ੂਗਰ, ਜੋੜਾਂ ਦੇ ਦਰਦ, ਹਾਰਟ ਅਟੈਕ ਆਦਿ ਤੋਂ ਛੁਟਕਾਰਾ ਮਿਲਦਾ ਹੈ। ਜਿੱਥੇ ਇਸ ਨਾਲ ਸਾਡੀ ਸਿਹਤ ਤੁੰਦਰੁਸਤ ਰਹਿੰਦੀ ਹੈ, ਉੱਥੇ ਨਾਲ ਹੀ ਸਾਡਾ ਖਰਚਾ ਵੀ ਘਟਦਾ ਹੈ। ਇਸ ਤੋਂ ਇਲਾਵਾ ਕਿਸਾਨ ਵੱਲੋਂ ਆਮਦਨ ਦੇ ਵਾਧੂ ਸਰੋਤ ਵਜੋਂ ਪਾਪੂਲਰ ਵੀ ਲਗਾਏ ਜਾਂਦੇ ਹਨ।
ਇਹ ਵੀ ਪੜ੍ਹੋ- ਚਾਂਦਪੁਰ ਬੰਨ੍ਹ ਨੇ ਉਜਾੜੇ ਮਾਨਸਾ ਦੇ ਕਈ ਪਿੰਡ, ਮਚ ਗਈ ਹਾਹਾਕਾਰ, ਵੀਡੀਓ 'ਚ ਵੇਖੋ ਦਰਦ ਬਿਆਨ ਕਰ ਰਹੇ ਲੋਕ
ਕਿਸਾਨ ਵੱਲੋਂ ਲਗਭਗ 4 ਕਨਾਲ ਰਕਬੇ ਵਿੱਚ ਪਿਛਲੇ ਸਾਲ ਤੋਂ ਬਾਗ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ’ਚ ਫਲਦਾਰ ਬੂਟਿਆਂ ਵਿਚ ਬੇਰ, ਅੰਬ, ਮਾਲਟਾ, ਅਮਰੂਦ, ਸੇਬ, ਲੂਚਾ, ਡ੍ਰੈਗਨ ਫਰੂਟ, ਅੰਜੀਰ, ਆਲੂ ਬੁਖਾਰਾ, ਗੱਬੂਗੋਸ਼ਾ, ਨਾਖ, ਖੁਰਮਾਨੀ ਅਤੇ ਸਬਜ਼ੀਆਂ ’ਚ ਘੀਆ ਕੱਦੂ, ਕਰੇਲੇ, ਭਿੰਡੀ, ਸ਼ਿਮਲਾ ਮਿਰਚ, ਖੀਰੇ, ਟਮਾਟਰ, ਤਰ, ਬੈਂਗਣ, ਟੀਂਡੇ, ਕਾਲੀ ਤੋਰੀ ਆਦਿ ਸ਼ਾਮਲ ਹਨ। ਉਕਤ ਕਿਸਾਨ ਨੇ ਬਾਗ ਦੀ ਸਿੰਚਾਈ ਲਈ ਸਬਸਿਡੀ ’ਤੇ ਰੇਨ ਗੰਨ ਤਕਨੀਕ ਅਪਨਾਈ ਹੈ। 80 ਫੀਸਦੀ ਸਬਸਿਡੀ ਕੱਟ ਕੇ 18 ਹਜ਼ਾਰ ਰੁਪਏ ਦੀ ਇਹ ਮਸ਼ੀਨ ਉਕਤ ਕਿਸਾਨ ਨੂੰ ਉਪਲਬਧ ਹੋਈ ਹੈ। ਇਸ ਨਾਲ ਸਿੰਚਾਈ ਕਰਨ ਨਾਲ ਪਾਣੀ ਦੀ ਬਹੁਤ ਬਚਤ ਹੁੰਦੀ ਹੈ। ਇਨਸੈਕਟ ਟਰੈਪ ਅਤੇ ਬਲੂ ਕਾਰਡ ਵੀ ਉਸ ਵੱਲੋਂ ਬਾਗ ਵਿੱਚ ਵਰਤੇ ਜਾਂਦੇ ਹਨ, ਜਿਸ ਨਾਲ ਕੀੜੇ-ਮਕੌੜਿਆਂ ਦਾ ਹਮਲਾ ਘੱਟ ਹੁੰਦਾ ਹੈ।
ਇਹ ਵੀ ਪੜ੍ਹੋ- 20 ਸਾਲ ਦਾ ਨੌਜਵਾਨ ਬਣਿਆ ਪ੍ਰੇਰਣਾ ਸਰੋਤ, 20 ਦਿਨਾਂ 'ਚ ਠੇਕੇ ਦੀ ਜ਼ਮੀਨ 'ਚ ਕਮਾਉਂਦੈ ਲੱਖਾਂ ਰੁਪਏ
ਉਕਤ ਕਿਸਾਨ ਵੱਲੋਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਵਪਾਰਕ ਪੱਧਰ ਲਈ ਨਹੀਂ ਤਾਂ ਘੱਟੋ-ਘੱਟ ਘਰ ਵਿੱਚ ਖਾਣ ਲਈ ਬਿਨ੍ਹਾਂ ਖਾਦਾਂ-ਦਵਾਈਆਂ ਦੇ ਫਲ, ਸਬਜ਼ੀਆਂ, ਦਾਲਾਂ ਆਦਿ ਦੀ ਖੇਤੀ ਕਰਨੀ ਚਾਹੀਦੀ ਹੈ, ਜਿਸ ਨਾਲ ਖਰਚਾ ਤਾਂ ਬਚਦਾ ਹੀ ਹੈ, ਸਗੋਂ ਸਿਹਤ ਵੀ ਤੰਦਰੁਸਤ ਰਹਿੰਦੀ ਹੈ। ਇਸ ਦੇ ਨਾਲ ਇਹ ਵੀ ਜ਼ਿਕਰਯੋਗ ਹੈ ਕਿ ਉਕਤ ਕਿਸਾਨ ਨੇ ਪਿਛਲੇ ਕਰੀਬ 6-7 ਸਾਲਾਂ ਤੋਂ ਫਸਲੀ ਰਹਿੰਦ-ਖੂੰਹਦ ਨੂੰ ਅੱਗ ਵੀ ਨਹੀਂ ਲਗਾਈ, ਜਿਸ ਨਾਲ ਵਾਤਾਵਰਨ ਵੀ ਸ਼ੁੱਧ ਰਹਿੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ।
ਇਹ ਵੀ ਪੜ੍ਹੋ- ਪਟਵਾਰੀ ਫਤਿਹ ਸਿੰਘ ਨੂੰ ਮਿਲੇਗਾ ਸਟੇਟ ਐਵਾਰਡ! ਹੜ੍ਹ 'ਚ ਘਿਰੇ ਫ਼ੌਜੀਆਂ ਤੇ ਕਿਸਾਨਾਂ ਦੀ ਬਚਾਈ ਸੀ ਜਾਨ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਾਰਜਾਹ ਤੋਂ ਆਏ ਇਕ ਯਾਤਰੀ ਦੇ ਗੁਦਾ ’ਚੋਂ 50 ਲੱਖ ਦਾ ਸੋਨਾ ਬਰਾਮਦ
NEXT STORY