ਝਬਾਲ (ਨਰਿੰਦਰ)- ਝਬਾਲ ਨੇੜਿਓਂ ਲੰਘਦੀ ਵੱਖ-ਵੱਖ ਪਿੰਡਾਂ ਵਿੱਚੋਂ ਹੋ ਕੇ ਆਉਂਦੀ ਪਿੰਡਾਂ ਅਤੇ ਬਰਸਾਤੀ ਪਾਣੀ ਦੇ ਨਿਕਾਸ ਵਾਲੀ ਡਰੇਨ ਦੀ ਇਸ ਵਾਰ ਝਬਾਲ ਨੇੜੇ ਸਫ਼ਾਈ ਨਾ ਹੋਣ ਕਰਕੇ ਡਰੇਨ ਵਿਚ ਉਘੀ ਬੂਟੀ ਨਾਲ ਭਰੀ ਪਈ ਹੈ। ਇਸ ਦੇ ਨਾਲ ਇਸ ਵਾਰ ਸਮੇਂ ਤੋਂ ਪਹਿਲਾਂ ਹੋਈ ਬਹੁਤ ਜ਼ਿਆਦਾ ਬਰਸਾਤ ਕਾਰਨ ਆਏ ਪਾਣੀ ਨਾਲ ਓਵਰ ਫਲੋਅ ਹੋ ਕੇ ਨੇੜੇ ਦੇ ਪਿੰਡਾਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਡੁੱਬੀ ਗਈ ਹੈ, ਜਿਸ ਨਾਲ ਕਿਸਾਨਾਂ ਵੱਲੋਂ ਮਹਿੰਗੇ ਭਾਅ ਦੀਆਂ ਖਾਂਦਾ ਦਵਾਈਆਂ ਪਾਕੇ ਬੀਜੇ ਝੋਨੇ ਤੇ ਪਸ਼ੂਆਂ ਦਾ ਚਾਰਾ ਵੀ ਡੁੱਬ ਗਿਆ ਹੈ।
ਇਹ ਵੀ ਪੜ੍ਹੋ- ਵਿਜੀਲੈਂਸ ਦੀ ਵੱਡੀ ਕਾਰਵਾਈ, 8 ਲੱਖ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਵਕੀਲ ਕਾਬੂ
ਇਸ ਸਬੰਧੀ ਪੱਤਰਕਾਰਾਂ ਨੂੰ ਪੈਂਲੀਆਂ 'ਚ ਖੜ੍ਹਾ ਚਾਰ-ਚਾਰ ਫੁੱਟ ਪਾਣੀ ਵਿਖਾਉਂਦੇ ਹੋਏ ਕਿਸਾਨ ਮੁਖਤਾਰ ਸਿੰਘ ਜਲੰਧਰੀਆ, ਹਰਪਾਲ ਸਿੰਘ ਭਾਲਾ, ਗੁਰਦੇਵ ਸਿੰਘ, ਕੈਪਟਨ ਅਜਮੇਰ ਸਿੰਘ ਆਦਿ ਨੇ ਦੱਸਿਆ ਕਿ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਵੱਡੀ ਪੱਧਰ ਤੇ ਬੂਟੀ ਨਾਲ ਡਰੇਨ ਪੁੱਲ ਝਬਾਲ ਨੇੜਿਉਂ ਬੰਦ ਹੋਏ ਹਨ। ਪਾਣੀ ਦਾ ਨਿਕਾਸ ਰੁਕਣ ਕਾਰਨ ਡਰੇਨ ਓਵਰ ਫਲੋਅ ਹੋ ਕੇ ਪਾਣੀ ਨਾਲ ਨੇੜੇ ਦੀ ਸਾਡੇ ਵੱਲੋਂ ਬੀਜੀ ਫ਼ਸਲ ਡੁੱਬੀ ਗਈ ਹੈ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਤੋਂ ਇਲਾਵਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਰਿਹਾ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਬੂਟੀ ਕਾਰਨ ਬੰਦ ਪਈ ਗ੍ਰੈਨ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਤਾਂ ਕਿ ਬਰਸਾਤ ਦੇ ਪਾਣੀ ਦਾ ਨਿਕਾਸ ਹੋ ਸਕੇ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਤਾਬੜਤੋੜ ਫਾਇਰਿੰਗ, ਗੈਂਗਸਟਰ ਅਰਸ਼ਦੀਪ ਦੇ ਲੱਗੀ ਗੋਲ਼ੀ
ਇਸ ਸਬੰਧੀ ਜਦੋਂ ਡਰੇਨ ਵਿਭਾਗ ਦੇ ਐੱਸ. ਡੀ. ਓ ਮਨਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਬਰਸਾਤ ਪਹਿਲਾਂ ਹੋਣ ਕਰਕੇ ਅਜੇ ਸਫ਼ਾਈ ਪੂਰੀ ਨਹੀਂ ਹੋਈ ਜਦੋਂ ਕਿ ਮਸ਼ੀਨਾਂ ਭੇਜ ਦਿਤੀਆਂ ਹਨ, ਜਿਸ ਨਾਲ ਜਲਦੀ ਹੀ ਨਾਲੇ 'ਚੋਂ ਬੂਟੀ ਦੀ ਸਫ਼ਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡਰੇਨ ਦੇ ਪਾਣੀ ਦੇ ਰੁਕਾਵਟ ਦਾ ਕਾਰਣ ਅੱਡਾ ਝਬਾਲ ਵਿਖੇ ਡਰੇਨ ਦੀ ਜਗ੍ਹਾ 'ਤੇ ਹੋਏ ਨਜਾਇਜ਼ ਕਬਜ਼ੇ ਹਨ, ਜਿਸ ਸਬੰਧੀ ਕੇਸ ਮਾਣਯੋਗ ਅਦਾਲਤ 'ਚ ਲੱਗਾ ਸੀ, ਜੋ ਸਾਡੇ ਹੱਕ 'ਚ ਹੋ ਚੁੱਕਾ ਹੈ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ BJP ਦੇ ਨਵੇਂ ਪੰਜਾਬ ਪ੍ਰਧਾਨ ਸੁਨੀਲ ਜਾਖੜ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਨਾਨਗਰ ਦਾ ਰਜਵਾਹਾ ਟੁੱਟਣ ਕਾਰਨ ਸੈਂਕੜੇ ਏਕੜ ਖੇਤਾਂ ’ਚ ਭਰਿਆ ਪਾਣੀ, ਫ਼ਸਲ ਬੂਰੀ ਤਰ੍ਹਾਂ ਨੁਕਸਾਈ
NEXT STORY