ਖਾਲਡ਼ਾ/ਭਿੱਖੀਵਿੰਡ (ਭਾਟੀਆ)-ਥਾਣਾ ਖਾਲਡ਼ਾ ਦੀ ਪੁਲਸ ਨੇ ਦੋ ਨੌਜਵਾਨਾਂ ਨੂੰ 15 ਗ੍ਰਾਮ ਹੈਰੋਇਨ ਅਤੇ ਇਕ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਥਾਣਾ ਖਾਲਡ਼ਾ ਦੇ ਐੱਸ. ਐੱਚ. ਓ. ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਤਰਨਤਾਰਨ ਧਰੁਵ ਦਹੀਆ ਅਤੇ ਸਬ-ਡਵੀਜ਼ਨ ਭਿੱਖੀਵਿੰਡ ਦੇ ਡੀ. ਐੱਸ. ਪੀ. ਸੁਲੱਖਨ ਸਿੰਘ ਮਾਨ ਦੀ ਅਗਵਾਈ ’ਚ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਏ. ਐੱਸ. ਆਈ. ਭਗਵੰਤ ਸਿੰਘ ਸਣੇ ਪੁਲਸ ਪਾਰਟੀ ਮਾੜੇ ਅਨਸਰਾਂ ਦੀ ਤਲਾਸ਼ ’ਚ ਪਿੰਡ ਦੋਦੇ, ਕਲਸੀਆਂ, ਡਲੀਰੀ, ਡੱਲ ਆਦਿ ਨੂੰ ਜਾ ਰਹੇ ਸੀ।
ਜਦੋਂ ਪੁਲਸ ਪਾਰਟੀ ਪਿੰਡ ਖਾਲਡ਼ਾ ਤੋਂ ਬਾਹਰਵਾਰ ਲਿੰਕ ਸਡ਼ਕ ’ਤੇ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜੋਬਨਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਖਾਲਡ਼ਾ ਅਤੇ ਹਰਪਾਲ ਸਿੰਘ ਸਪੁੱਤਰ ਦਲਜਿੰਦਰ ਸਿੰਘ ਵਾਸੀ ਚੀਮਾ ਖੁਰਦ ਜੋ ਕਿ ਹੈਰੋਇਨ ਅਤੇ ਮੋਟਰਸਾਈਕਲ ਚੋਰੀ ਕਰ ਕੇ ਵੇਚਣ ਦੇ ਆਦੀ ਹਨ ਅਤੇ ਅੱਜ ਵੀ ਉਹ ਇਕ ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ ’ਤੇ ਸਵਾਰ ਹੋ ਕੇ ਪਿੰਡ ਦੋਦੇ ਕਲਸੀਆਂ ਤੋਂ ਖਾਲਡ਼ਾ ਵਿਖੇ ਆ ਰਹੇ ਹਨ, ਜੇਕਰ ਹੁਣੇ ਹੀ ਨਾਕਾਬੰਦੀ ਕਰ ਕੇ ਚੈਕਿੰਗ ਕੀਤੀ ਜਾਵੇ ਤਾਂ ਉਹ ਚੋਰੀ ਦੇ ਮੋਟਰਸਾਈਕਲ ਅਤੇ ਹੈਰੋਇਨ ਸਣੇ ਕਾਬੂ ਆ ਸਕਦੇ ਹਨ। ਥਾਣਾ ਮੁਖੀ ਨੇ ਦੱਸਿਆ ਕਿ ਏ. ਐੱਸ. ਆਈ. ਨੇ ਉਨ੍ਹਾਂ ਦਾ ਹੁਲੀਆ ਸਮਝ ਕੇ ਉਸ ਥਾਂ ’ਤੇ ਨਾਕਾਬੰਦੀ ਕਰ ਕੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਦੋ ਮੋਨੇ ਨੌਜਵਾਨ ਮੋਟਰਸਾਈਕਲ ਹੀਰੋ ਹਾਂਡਾ ’ਤੇ ਸਵਾਰ ਹੋ ਕੇ ਪਿੰਡ ਦੋਦੇ ਵਾਲੀ ਸਾਈਡ ਤੋਂ ਆਏ। ਜਿਨ੍ਹਾਂ ਨੂੰ ਪੁਲਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਚਾਲਕ ਥੋਡ਼੍ਹਾ ਪਿੱਛੋਂ ਹੀ ਮੋਟਰਸਈਕਲ ਨੂੰ ਪਿੱਛੇ ਵੱਲ ਨੂੰ ਮੋਡ਼ਨ ਲੱਗਾ ਤਾਂ ਮੋਟਰਸਾਈਕਲ ਸਲਿੱਪ ਹੋ ਕੇ ਡਿੱਗ ਪਿਆ, ਜਿਨ੍ਹਾਂ ਨੂੰ ਏ. ਐੱਸ. ਆਈ. ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਨਾਂ-ਪਤਾ ਪੁੱਛਿਆ ਤਾਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਂ ਹਰਪਾਲ ਸਿੰਘ ਪੁੱਤਰ ਦਲਜਿੰਦਰ ਸਿੰਘ ਵਾਸੀ ਚੀਮਾ ਖੁਰਦ ਥਾਣਾ ਸਰਾਏ ਅਮਾਨਤ ਖਾਂ ਅਤੇ ਦੂਸਰੇ ਨੌਜਵਾਨ ਨੇ ਆਪਣਾ ਨਾਂ ਜੋਬਨਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਖਾਲਡ਼ਾ ਦੱਸਿਆ। ਮੋਟਰਸਾਈਕਲ ਚਾਲਕ ਪਾਸੋਂ ਉਸ ਦੇ ਕਾਗਜ਼ਾਤ ਦੀ ਮੰਗ ਕੀਤੀ ਗਈ ਜੋ ਮੋਟਰਸਾਈਕਲ ਦੇ ਕੋਈ ਵੀ ਕਾਗਜ਼ ਪੇਸ਼ ਨਹੀਂ ਕਰ ਸਕਿਆ। ਫਿਰ ਪਿੱਛੇ ਬੈਠੇ ਨੌਜਵਾਨ ਤੋਂ ਹੱਥ ਵਿਚ ਫਡ਼ੇ ਹੋਏ ਮੋਮੀ ਲਿਫਾਫੇ ਵਿਚ ਲਪੇਟੀ ਹੋਈ ਵਸਤੂ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਸ ਵਿਚ ਹੈਰੋਇਨ ਹੈ, ਜਦੋਂ ਪੁਲਸ ਨੇ ਉਸ ਲਿਫਾਫੇ ਨੂੰ ਖੋਲ੍ਹ ਕੇ ਚੈੱਕ ਕਰ ਕੇ ਉਸ ਹੈਰੋਇਨ ਦਾ ਇਲੈਕਟ੍ਰੋਨਿਕਸ ਕੰਡੇ ਨਾਲ ਤੋਲ ਕੀਤਾ ਤਾਂ ਉਸ ਦਾ ਵਜ਼ਨ 15 ਗ੍ਰਾਮ ਹੋਇਆ। ਥਾਣਾ ਖਾਲਡ਼ਾ ਦੇ ਐੱਸ. ਐੱਚ. ਓ. ਹਰਪ੍ਰੀਤ ਸਿੰਘ ਨੇ ਕਿਹਾ ਕਿ ਉਕਤ ਦੋਵੇਂ ਨੌਜਵਾਨਾਂ ਹਰਪਾਲ ਸਿੰਘ ਅਤੇ ਜੋਬਨਜੀਤ ਸਿੰਘ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਤੇ ਜੁਰਮ 379, 411 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਮੁਨਸ਼ੀ ਗੁਰਬਿੰਦਰ ਸਿੰਘ ਅਤੇ ਮੁਨਸ਼ੀ ਸੁਖਬੀਰ ਸਿੰਘ ਆਦਿ ਹਾਜ਼ਰ ਸਨ।
ਫਾਈਨਾਂਸ ਕੰਪਨੀ ਦੇ ਕਰਿੰਦੇ ਨੂੰ ਜ਼ਖਮੀ ਕਰ ਲੁੱਟੇ 65 ਹਜ਼ਾਰ ਰੁਪਏ, ਲੁਟੇਰੇ ਫਰਾਰ
NEXT STORY