ਅੰਮ੍ਰਿਤਸਰ (ਇੰਦਰਜੀਤ)- ਵਿਜੀਲੈਂਸ ਬਿਊਰੋ ਨੇ ਹੈੱਡ-ਕਾਂਸਟੇਬਲ ਗੁਰਮੀਤ ਸਿੰਘ ਅਤੇ ਪ੍ਰਾਈਵੇਟ ਵਿਅਕਤੀ ਮਯੂਰ ਨੂੰ ਮਾਣਯੋਗ ਅਦਾਲਤ ਨੇ ਜੂਡੀਸ਼ੀਅਲ ਹਿਰਾਸਤ ਵਿਚ ਜੇਲ ਭੇਜਣ ਦੇ ਹੁਕਮ ਦਿੱਤੇ ਹਨ। ਬਿਊਰੋ ਨੇ ਉਕਤ ਮੁਲਜ਼ਮਾਂ ਖਿਲਾਫ਼ ਅੰਮ੍ਰਿਤਸਰ ਵਿਚ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕੀਤਾ ਸੀ। ਇਸ ਘਟਨਾ ਸਬੰਧੀ ਸ਼ਿਕਾਇਤਕਰਤਾ ਸੁੱਚਾ ਸਿੰਘ ਵਾਸੀ ਨਿਊ ਪ੍ਰਤਾਪ ਨਗਰ ਅੰਮ੍ਰਿਤਸਰ ਨੇ ਵਿਜੀਲੈਂਸ ਬਿਊਰੋ ਨੂੰ ਸੂਚਿਤ ਕੀਤਾ ਕਿ ਹੈੱਡ ਕਾਂਸਟੇਬਲ ਗੁਰਦੀਪ ਸਿੰਘ (ਨੰ. 1665/ਅੰਮ੍ਰਿਤਸਰ), ਜੋ ਕਿ ਏ. ਸੀ. ਪੀ. ਈਸਟ ਦੇ ਦਫ਼ਤਰ ਵਿਚ ਨਾਇਬ ਰੀਡਰ ਵਜੋਂ ਤਾਇਨਾਤ ਹੈ। ਮਾਸਟਰਮਾਈਂਡ ਸਾਥੀ ਮਯੂਰ ਵਾਸੀ ਕਰੀਮਪੁਰਾ ਜੋ ਕਿ ਪ੍ਰਾਈਵੇਟ ਤੌਰ ’ਤੇ ਕੰਮ ਕਰਦਾ ਹੈ, ਉਸ ਤੋਂ 15,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਮਾਂ-ਧੀ ਨੇ ਨਕਲੀ ਡੀ. ਐੱਸ. ਪੀ. ਬਣ ਕਰ ਦਿੱਤਾ ਵੱਡਾ ਕਾਰਾ, ਪੁਲਸ ਕਰ ਰਹੀ ਹੈ ਭਾਲ
ਸ਼ਿਕਾਇਤਕਰਤਾ ਅਨੁਸਾਰ ਉਕਤ ਵਿਅਕਤੀਆਂ ਨੇ ਉਸ ਨੂੰ ਡਰਾਇਆ ਕਿ ਜੇਕਰ ਉਸ ਨੇ ਰਿਸ਼ਵਤ ਦੇ ਪੈਸੇ ਨਾ ਦਿੱਤੇ ਤਾਂ ਉਹ ਉਸ ਦੇ ਲੜਕੇ ਨੂੰ ਬੁਰੀ ਤਰ੍ਹਾਂ ਫਸਾਉਣਗੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪੁਲਸ ਨੇ ਉਸ ਦੇ ਲੜਕੇ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਵਿਚ ਪੁਲਸ ਮੁਲਾਜ਼ਮ ਗੁਰਦੀਪ ਸਿੰਘ ਅਤੇ ਉਸ ਦੇ ਸਾਥੀ ਮਯੂਰ ਨੇ ਉਸ ਨੂੰ ਆਪਣੇ ਜਾਲ ਵਿਚ ਫਸਾ ਲਿਆ। ਸ਼ਿਕਾਇਤਕਰਤਾ ਨਾਲ ਸਮਝੌਤਾ ਕਰਨ ਲਈ 15 ਹਜ਼ਾਰ ਰੁਪਏ ਦੀ ਮੰਗ ਕੀਤੀ, ਜਿਸ ਲਈ 10 ਹਜ਼ਾਰ ਰੁਪਏ ਵਿਚ ਸੌਦਾ ਤੈਅ ਹੋਇਆ ਸੀ।
ਇਹ ਵੀ ਪੜ੍ਹੋ- ਪਠਾਨਕੋਟ ਵਿਖੇ ਡਿਊਟੀ ਦੌਰਾਨ ASI ਦੇ ਗੋਲੀ ਲੱਗਣ ਨਾਲ ਹੋਈ ਮੌਤ
ਸ਼ਿਕਾਇਤਕਰਤਾ ਸੁੱਚਾ ਸਿੰਘ ਅਨੁਸਾਰ ਉਹ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਅਤੇ ਉਸ ਨੇ ਸਾਰੀ ਗੱਲ ਵਿਜੀਲੈਂਸ ਨੂੰ ਦੱਸੀ ਤਾਂ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਤੱਕ ਪਹੁੰਚੀ, ਜਿਸ ਦਾ ਤੁਰੰਤ ਨੋਟਿਸ ਲੈਂਦਿਆਂ ਐੱਸ. ਐੱਸ. ਪੀ ਅੰਮ੍ਰਿਤਸਰ ਬਾਰਡਰ ਰੇਂਜ ਵਰਿੰਦਰ ਸਿੰਘ ਸੰਧੂ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਟੀਮ ਨੇ ਯੋਜਨਾ ਅਨੁਸਾਰ ਜਾਲ ਵਿਛਾ ਕੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਮੁਲਜ਼ਮਾਂ ਨੂੰ ਰੰਗੀ ਹੱਥੀਂ ਕਾਬੂ ਕਰ ਲਿਆ। ਐੱਸ. ਐੱਸ. ਪੀ ਵਿਜੀਲੈਂਸ ਬਿਊਰੋ ਵਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਵਿਚ ਅਦਾਲਤ ਨੇ ਦੋਵਾਂ ਨੂੰ ਨਿਆਂਇਕ ਹਿਰਾਸਤ ਵਿਚ ਜੇਲ ਭੇਜਣ ਦੇ ਨਿਰਦੇਸ਼ ਦਿੱਤੇ। ਮਾਮਲੇ ਦੀ ਪੂਰੀ ਪਾਰਦਰਸ਼ਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਵੱਡੀ ਖ਼ਬਰ : ਲੁਟੇਰਿਆਂ ਨੇ ਦਿਖਾਈ ਪਿਸਤੌਲ ਤਾਂ ਕਾਰ ਚਾਲਕ ਨੇ ਵੀ ਕੀਤੀ ਫਾਇਰਿੰਗ, ਲੁਟੇਰੇ ਦੀ ਮੌਤ
NEXT STORY