ਅੰਮ੍ਰਿਤਸਰ (ਜਸ਼ਨ)- ਫੋਰ ਐੱਸ. ਚੌਕ ਨੇੜੇ ਸ਼ਨੀਵਾਰ ਰਾਤ 1 ਵਜੇ ਧੱਕਾਸ਼ਾਹੀ ਦਾ ਨੰਗਾ ਨਾਚ ਹੋਇਆ। ਇਸ ਦੌਰਾਨ ਕੁਝ ਨੌਜਵਾਨਾਂ ਨੇ ਸੰਜੀਵ ਕੁਮਾਰ, ਰਮਨ ਅਤੇ ਗੁਰਪ੍ਰੀਤ ’ਤੇ ਹਮਲਾ ਕਰ ਦਿੱਤਾ, ਜੋ ਗੰਭੀਰ ਜ਼ਖਮੀ ਹਨ। ਜ਼ਖਮੀ ਸੰਜੀਵ ਦੇ ਸਿਰ ’ਤੇ ਡੂੰਘੀਆਂ ਸੱਟਾਂ ਲੱਗੀਆ ਹਨ ਅਤੇ ਉਸ ਦੀ ਇਕ ਬਾਂਹ ਦੀ ਹੱਡੀ ਵੀ ਟੁੱਟ ਗਈ ਹੈ। ਫਿਲਹਾਲ ਗੰਭੀਰ ਜ਼ਖ਼ਮੀ ਸੰਜੀਵ ਕੁਮਾਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਹਮਲਾਵਰਾਂ ਨੇ ਉਸ ਦੀ ਕਾਰ ਦੀ ਭੰਨ-ਤੋੜ ਵੀ ਕੀਤੀ ਅਤੇ ਸ਼ੀਸ਼ੇ ਵੀ ਤੋੜ ਦਿੱਤੇ। ਜੇਕਰ ਪੁਲਸ ਮੌਕੇ ’ਤੇ ਨਾ ਪਹੁੰਚਦੀ ਤਾਂ ਕਿਸੇ ਦੀ ਜਾਨ ਜਾ ਸਕਦੀ ਸੀ। ਪੁਲਸ ਥਾਣਾ ਮਜੀਠਾ ਰੋਡ ਨੇ ਉਕਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਉਨ੍ਹਾਂ ਨੂੰ ਮੌਕੇ ’ਤੇ ਬਣੇ ਕੁਝ ਵੀਡੀਓਜ਼ ਅਤੇ ਸੀ. ਸੀ. ਟੀ. ਵੀ. ਫੁਟੇਜ ਵੀ ਮਿਲ ਗਈ ਹੈ।
ਇਸ ਮਾਮਲੇ ਸੰਬੰਧੀ ਪੀੜਤ ਸੰਜੀਵ ਕੁਮਾਰ ਵਾਸੀ ਅਮਨ ਐਵੇਨਿਊ, ਤੁੰਗ ਬਾਲਾ ਮਜੀਠਾ ਰੋਡ ਨੇ ਦੱਸਿਆ ਕਿ ਉਹ ਆਪਣੇ ਜੀਜਾ ਰਮਨ ਅਤੇ ਦੋਸਤ ਗੁਰਪ੍ਰੀਤ ਨਾਲ ਕਾਰ ਵਿਚ ਕਿਸੇ ਜਾਣਕਾਰ ਦੇ ਘਰ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਸ਼ਨੀਵਾਰ ਰਾਤ 1 ਵਜੇ ਦੇ ਲਗਭਗ ਕੰਪਨੀ ਬਾਗ ਨੇੜੇ ਫੋਰ ਐੱਸ ਚੌਕ ਕੋਲ ਪਹੁੰਚਿਆ ਤਾਂ ਕਰਨ ਸ਼ਰਮਾ ਤੇ ਉਸ ਦੇ ਇਕ ਦੋਸਤ (ਜੋ ਕਿ ਬਾਈਕ ਸਵਾਰ ਸਨ), ਨੇ ਉਸ ਨੂੰ ਰੋਕ ਲਿਆ ਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।ਜਦ ਸੰਜੀਵ ਨੇ ਦੁਰਵਿਵਹਾਰ ਬਾਰੇ ਪੁੱਛਣਾ ਚਾਹਿਆ ਤਾਂ ਕਰਨ ਨੇ ਤੁਰੰਤ ਆਪਣੇ ਦੋਸਤਾਂ ਅਸੀਮ ਨਈਅਰ, ਸ਼ਿਵ ਸ਼ੰਕਰ ਅਤੇ ਸੱਤ-ਅੱਠ ਅਣਪਛਾਤੇ ਵਿਅਕਤੀਆਂ ਨੂੰ ਮੌਕੇ ’ਤੇ ਬੁਲਾ ਲਿਆ।
ਇਹ ਵੀ ਪੜ੍ਹੋ- ਪ੍ਰੀ-ਮਾਨਸੂਨ ਦੌਰਾਨ ਖੁਸ਼ਕ ਰਹੇ ਜੂਨ ਮਹੀਨੇ ਦੇ ਆਖਰੀ ਦਿਨ ਬਾਰਿਸ਼ ਨੇ ਦਿੱਤੀ ਦਸਤਕ, ਜਾਣੋ ਮੌਸਮ ਦੀ ਅਗਲੀ ਅਪਡੇਟ
ਸੰਜੀਵ ਨੇ ਅੱਗੇ ਦੱਸਿਆ ਕਿ ਸਭ ਤੋਂ ਪਹਿਲਾਂ ਅਸੀਮ ਨਈਅਰ ਨੇ ਕਾਰ ਨੂੰ ਤੇਜ਼ ਰਫਤਾਰ ਨਾਲ ਲਿਆ ਕੇ ਉਸ ਵਿਚ ਜ਼ੋਰਦਾਰ ਟੱਕਰ ਮਾਰੀ, ਜਿਸ ਕਾਰਨ ਉਹ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਉਕਤ ਕਾਰ ’ਚ ਸਵਾਰ ਸਾਰੇ ਲੋਕ ਹੇਠਾਂ ਉਤਰ ਗਏ ਅਤੇ ਉਸ ’ਤੇ ਤੇ ਉਸਦੇ ਦੋ ਦੋਸਤਾਂ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਹਮਲਾਵਰਾਂ ਵੱਲੋਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਇਸ ਦੌਰਾਨ ਹਮਲਾਵਰ ਫਿਰ ਵੀ ਨਹੀਂ ਰੁਕੇ ਅਤੇ ਬੇਸਬਾਲਾਂ ਤੇ ਲੱਤਾਂ ਨਾਲ ਵਾਰ ਕਰਦੇ ਰਹੇ। ਇਸ ਤੋਂ ਇਲਾਵਾ ਉਸ ਦੀ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ। ਇਸ ਘਟਨਾ ਬਾਰੇ ਜਦੋਂ ਸੜਕ ਤੋਂ ਲੰਘ ਰਹੇ ਕੁਝ ਲੋਕਾਂ ਨੇ ਲਾਰੰਸ ਰੋਡ ’ਤੇ ਡਿਊਟੀ ’ਤੇ ਤਾਇਨਾਤ ਕੁਝ ਪੁਲਸ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਤਾਂ ਪੁਲਸ ਮੌਕੇ ’ਤੇ ਪੁੱਜ ਗਈ। ਪੁਲਸ ਨੂੰ ਦੇਖ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ- ਅਣਹੌਣੀ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ
ਹਸਪਤਾਲ ’ਚ ਦਾਖ਼ਲ ਪੀੜਤ ਸੰਜੀਵ ਕੁਮਾਰ ਨੇ ਹਮਲੇ ਕਾਰਨ ਉਸ ਦੇ ਸਿਰ ’ਤੇ ਸੱਟਾਂ, ਬਾਂਹ ਦੀ ਟੁੱਟੀ ਹੋਈ ਹੱਡੀ ਤੇ ਪੂਰੇ ਸਰੀਰ ’ਤੇ ਪਏ ਨਿਸ਼ਾਨ ਵਿਖਾਉਂਦੇ ਹੋਏ ਕਿਹਾ ਕਿ ਜੇਕਰ ਪੁਲਸ ਮੁਲਾਜ਼ਮ ਮੌਕੇ ’ਤੇ ਨਾ ਆਉਂਦੇ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ। ਉਸ ਨੇ ਇਹ ਵੀ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਨੇ ਅਸੀਮ ਨਈਅਰ ਦੀ ਨੌਕਰੀ ਛੱਡ ਦਿੱਤੀ ਸੀ, ਸ਼ਾਇਦ ਇਸ ਕਾਰਨ ਉਸ ਨੇ ਉਸ ਨਾਲ ਰੰਜਿਸ਼ ਰੱਖੀ ਹੋਵੇ। ਉਨ੍ਹਾਂ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਕਤ ਹਮਲਾਵਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ।
ਕੀ ਕਹਿਣਾ ਹੈ ਦੂਜੇ ਪੱਖ ਦਾ
ਇਸ ਬਾਰੇ ਦੂਜੇ ਪੱਖ ਦੇ ਅਸੀਮ ਨਈਅਰ ਨੇ ਕਿਹਾ ਕਿ ਉਨ੍ਹਾਂ ’ਤੇ ਜੋ ਵੀ ਦੋਸ਼ ਲਾਏ ਗਏ ਹਨ, ਉਹ ਝੂਠੇ ਹਨ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸਭ ਕੁਝ ਸਪੱਸ਼ਟ ਹੋ ਜਾਵੇਗਾ। ਉਨ੍ਹਾਂ ਇਸ ਤੋਂ ਵੱਧ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਅੱਗੇ ਪੇਸ਼ ਨਹੀਂ ਹੋਈ ਯੋਗਾ ਗਰਲ, ਮੁੜ ਨੋਟਿਸ ਭੇਜਣ ਦੀ ਤਿਆਰੀ
ਕੀ ਕਹਿਣਾ ਹੈ ਪੁਲਸ ਅਧਿਕਾਰੀ ਦਾ
ਇਸ ਮਾਮਲੇ ਸਬੰਧੀ ਥਾਣਾ ਮਜੀਠਾ ਰੋਡ ਦੇ ਐੱਸ. ਐੱਚ. ਓ. ਹਰਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੋਵਾਂ ਧਿਰਾਂ ਵੱਲੋਂ ਲਿਖਤੀ ਸ਼ਿਕਾਇਤਾਂ ਮਿਲੀਆਂ ਹਨ। ਦੋਵਾਂ ਪਾਸਿਆਂ ਦੀਆਂ ਕੁਝ ਵੀਡੀਓਜ਼ ਵੀ ਮਿਲੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖਿਮਾ ਯਾਚਨਾ ਲਈ ਅਕਾਲ ਤਖ਼ਤ ਸਾਹਿਬ ਪੁੱਜਾ ਅਕਾਲੀ ਦਲ ਦਾ ਬਾਗੀ ਧੜਾ, ਚੰਦੂਮਾਜਰਾ ਨੇ ਆਖੀ ਵੱਡੀ ਗੱਲ
NEXT STORY