ਪਟਿਆਲਾ, (ਬਲਜਿੰਦਰ)- ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਐੈੱਸ. ਐੈੱਚ. ਓ. ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ 2 ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਤੋਂ ਚੋਰੀ ਦੇ 10 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਦਿੰਦਿਆਂ ਐੈੱਸ. ਐੈੱਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ’ਚ ਸਿਮਰਨਜੀਤ ਸਿੰਘ ਵਾਸੀ ਮਗਰ ਥਾਣਾ ਖੇਡ਼ੀ ਗੰਡਿਆਂ ਅਤੇ ਸੂਰਜ ਪੁੱਤਰ ਹਰਮੇਸ਼ ਵਾਸੀ ਗੁਰੂ ਗੋਬਿੰਦ ਸਿੰਘ ਕਾਲੋਨੀ ਰਾਜਪੁਰਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਏ. ਐੈੱਸ. ਆਈ. ਗੁਰਬਿੰਦਰ ਸਿੰਘ ਪੁਲਸ ਪਾਰਟੀ ਸਮੇਤ ਅਰਬਨ ਅਸਟੇਟ ਪਟਿਆਲਾ ਵਿਖੇ ਮੌਜੂਦ ਸਨ। ਸਿਮਰਨਜੀਤ ਸਿੰਘ ਨੂੰ ਮੋਟਰਸਾਈਕਲ ’ਤੇ ਆਉਂਦੇ ਨੂੰ ਰੋਕ ਕੇ ਚੈੈੱਕ ਕੀਤਾ ਗਿਆ ਤਾਂ ਮੋਟਰਸਾਈਕਲ ਚੋਰੀ ਦਾ ਨਿਕਲਿਆ। ਇਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਤਾਂ ਸੂਰਜ ਨੂੰ ਗ੍ਰਿਫਤਾਰ ਕਰ ਕੇ ਦੋਵਾਂ ਤੋਂ 10 ਮੋਟਰਸਾਈਕਲ ਬਰਾਮਦ ਕੀਤੇ ਗਏ। ਇਨ੍ਹਾਂ ਵਿਚ 3 ਬੁਲੇਟ ਅਤੇ ਬਾਕੀ ਸਪੈਂਲਡਰ ਮੋਟਰਸਾਈਕਲ ਸਨ। ਇਨ੍ਹਾਂ ਦੀ ਕੀਮਤ ਲੱਖਾਂ ਰੁਪਏ ਹੈ।
ਐੈੱਸ. ਐੈੱਚ. ਓ. ਢਿੱਲੋਂ ਨੇ ਦੱਸਿਆ ਕਿ ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਸਿਮਰਨਜੀਤ ਸਿੰਘ ਮੋਟਰਸਾਈਕਲ ਦਾ ਲਾਕ ਤੋਡ਼ ਕੇ ਤਾਰ ਨਾਲ ਉਸ ਨੂੰ ਸਟਾਰਟ ਕਰ ਲੈਂਦਾ ਸੀ।
ਸੂੁਰਜ ਇਨ੍ਹਾਂ ਮੋਟਰਸਾਈਕਲਾਂ ਨੂੰ ਵਿਕਵਾਉਣ ’ਚ ਅਤੇ ਹੋਰ ਵੀ ਮਦਦ ਕਰਦਾ ਸੀ। ਉਨ੍ਹਾਂ ਦੱਸਿਆ ਕਿ ਕੁਝ ਮੋਟਰਸਾਈਕਲ ਪੰਜਾਬੀ ਯੂਨੀਵਰਸਿਟੀ, ਧਾਰਮਕ ਅਸਥਾਨਾਂ ਅਤੇ ਜਨਤਕ ਥਾਵਾਂ ਤੋਂ ਚੋਰੀ ਕਰਦੇ ਸਨ। ਦੋਵਾਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਲਾਕੇ ਵਿਚ ਮੋਟਰਸਾਈਕਲ ਚੋਰੀਆਂ ਨੂੰ ਠੱਲ੍ਹ ਪਵੇਗਾ ਅਤੇ ਹੋਰ ਵੀ ਕੇਸ ਟਰੇਸ ਹੋਣਗੇ। ਦੋਵਾਂ ਖਿਲਾਫ ਥਾਣਾ ਅਰਬਨ ਅਸਟੇਟ ਵਿਚ 379, 411, 473 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਮੁੱਖ ਸਾਜ਼ਿਸ਼ਕਾਰ ਪਿਸਤੌਲ ਸਮੇਤ ਗ੍ਰਿਫ਼ਤਾਰ, 20 ਲੱਖ ਨਕਦ ਅਤੇ 50 ਲੱਖ ਦੇ ਡਰਾਫ਼ਟ ਮਿਲੇ
NEXT STORY