ਜਲਾਲਾਬਾਦ (ਬਜਾਜ)- ਥਾਣਾ ਵੈਰੋਕੇ ਦੀ ਪੁਲਸ ਵੱਲੋਂ ਇਕ ਕੁੜੀ ਨੂੰ ਨਸ਼ੀਲੇ ਪਦਾਰਥ ਦੀ ਸੇਵਨ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਐਚ.ਸੀ. ਕਿਰਨਦੀਪ ਕੌਰ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਅਤੇ ਔਰਤਾਂ ਦੀ ਚੈਕਿੰਗ ਕਰਨ ਦੇ ਸਬੰਧ ਵਿੱਚ ਥਾਣਾ ਵੈਰੋਕੇ ਏਰੀਏ ਵਿੱਚ ਮੌਜੂਦ ਸੀ ਅਤੇ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਸ਼ਮਸ਼ਾਨਘਾਟ ਪਿੰਡ ਕਾਠਗੜ੍ਹ ਦੇ ਕੋਲ ਪੁੱਜੀ ਤਾਂ ਸਾਹਮਣੇ ਤੋਂ ਇਕ ਨੌਜਵਾਨ ਕੁੜੀ ਜੋ ਕਿ ਸ਼ਮਸ਼ਾਨਘਾਟ ਦੇ ਬਰਾਡੇ ਦੇ ਪਿਛਲੇ ਪਾਸੇ ਕੁਝ ਹਰਕਤ ਕਰਦੀ ਦਿਖਾਈ ਦਿੱਤੀ, ਜੋ ਪੁਲਸ ਪਾਰਟੀ ਦੀ ਗੱਡੀ ਵੇਖ ਕੇ ਆਪਣੇ ਹੱਥ ਵਿੱਚ ਫੜੇ ਸਾਮਾਨ ਨੂੰ ਜ਼ਮੀਨ 'ਤੇ ਸੁੱਟ ਕੇ ਖਿਸਕਣ ਲੱਗੀ। ਇਸ ਦੌਰਾਨ ਪੁਲਸ ਪਾਰਟੀ ਨੇ ਉਸਨੂੰ ਕਾਬੂ ਕਰਕੇ ਉਸ ਵੱਲੋਂ ਸੁੱਟੇ ਗਏ ਸਾਮਾਨ ਦੀ ਤਲਾਸ਼ੀ ਕਰਨ ਤੇ ਇਕ ਲਾਈਟਰ, ਇਕ ਸਿਲਵਰ ਪੰਨੀ, ਜਿਸ 'ਤੇ ਕੋਈ ਨਸ਼ੀਲਾ ਪਦਾਰਥ ਲੱਗਾ ਹੋਇਆ ਅਤੇ ਇਕ 20 ਰੁਪਏ ਦਾ ਨੋਟ ਬਰਾਮਦ ਕੀਤਾ ਗਿਆ ਹੈ। ਪੁਲਸ ਵੱਲੋਂ ਰੇਖਾ ਰਾਣੀ ਉਰਫ ਰੇਖੀ ਪੁੱਤਰੀ ਮਹਿੰਦਰ ਸਿੰਘ ਵਾਸੀ ਕਾਠਗੜ੍ਹ ਦੇ ਖਿਲਾਫ ਥਾਣਾ ਵੈਰੋਕੇ ਵਿਖੇ ਮੁਕੱਦਮਾ ਨੰਬਰ 165 ਮਿਤੀ 20-11-2025 ਨੂੰ ਧਾਰਾ 27/61/85 ਐਨ.ਡੀ.ਪੀ.ਐਸ.ਐਕਟ ਤਹਿਤ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਜ਼ਿਲ੍ਹੇ ਅੰਦਰ ਲੱਗੀਆਂ ਕਈ ਪਾਬੰਦੀਆਂ, 19 ਜਨਵਰੀ ਤੱਕ ਹੁਕਮ ਜਾਰੀ
ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸੀ ਸਾਜ਼ਿਸ਼! ਲਾਡੋਵਾਲ ਐਨਕਾਊਂਟਰ ਮਗਰੋਂ ਪੁਲਸ ਦੇ ਸਨਸਨੀਖੇਜ਼ ਖ਼ੁਲਾਸੇ
NEXT STORY