ਮੋਗਾ, (ਅਾਜ਼ਾਦ)- ਬੀਤੀ ਰਾਤ ਪਿੰਡ ਲੰਡੇਕੇ ਦੇ ਨੇਡ਼ੇ ਜਾਂਦੀ ਨਹਿਰ ਦੇ ਬਾਈਪਾਸ ਟਰੈਕਟਰ-ਟਰਾਲੀ ਦੀ ਲਪੇਟ ’ਚ ਆ ਕੇ ਮੋਟਰਸਾਈਕਲ ਸਵਾਰ ਜਸਵੰਤ ਸਿੰਘ (55) ਨਿਵਾਸੀ ਪਿੰਡ ਸਮਾਧ ਭਾਈ ਦੀ ਦਰਦਨਾਕ ਮੌਤ ਹੋਣ ਦਾ ਪਤਾ ਲੱਗਾ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਅਤੇ ਹੌਲਦਾਰ ਹਰਮੇਸ਼ ਲਾਲ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਸਮਾਜ ਸੇਵਾ ਸੁਸਾਇਟੀ ਦੀ ਐਂਬੂਲੈਂਸ ਰਾਹੀਂ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਸਵੰਤ ਸਿੰਘ ਜੋ 8 ਬੇਟੀਆਂ ਦਾ ਪਿਤਾ ਸੀ, ਜਿਸ ਦੀਆਂ ਚਾਰ ਬੇਟੀਆਂ ਦਾ ਵਿਆਹ ਹੋ ਚੁੱਕਾ ਸੀ, ਜਦਕਿ ਚਾਰ ਬੇਟੀਆਂ ਅਜੇ ਕੁਆਰੀਆਂ ਸਨ। ਜਸਵੰਤ ਸਿੰਘ ਦੇ ਜ਼ੀਰਾ ਰੋਡ ਮੋਗਾ ’ਤੇ ਰਹਿੰਦੇ ਜਵਾਈ ਦੀ ਛੇ ਮਹੀਨੇ ਪਹਿਲਾਂ ਮੌਤ ਹੋ ਗਈ ਸੀ, ਜੋ ਕੋਟ ਈਸੇ ਖਾਂ ’ਚ ਐਨਕਾਂ ਦੀ ਦੁਕਾਨ ਕਰਦਾ ਸੀ, ਜਿਸ ਕਾਰਨ ਜਸਵੰਤ ਸਿੰਘ ਬੀਤੀ ਛੇ ਮਹੀਨੇ ਤੋਂ ਕੋਟ ਈਸੇ ਖਾਂ ’ਚ ਆਪਣੇ ਜਵਾਈ ਦੀ ਦੁਕਾਨ ਸੰਭਾਲ ਰਿਹਾ ਸੀ। ਬੀਤੀ ਰਾਤ ਜਦ ਉਹ ਆਪਣੇ ਮੋਟਰਸਾਈਕਲ ’ਤੇ ਕੋਟ ਈਸੇ ਖਾਂ ਤੋਂ ਵਾਪਸ ਆ ਰਿਹਾ ਸੀ ਤਾਂ ਜਦੋਂ ਹੀ ਉਹ ਨਹਿਰ ਵਾਲੇ ਬਾਈਪਾਸ ’ਤੇ ਪੁੱਜਿਆ ਤਾਂ ਇਕ ਟਰੈਕਟਰ-ਟਰਾਲੀ ਦੀ ਲਪੇਟ ’ਚ ਆ ਗਿਆ ਅਤੇ ਉਸਦਾ ਸਿਰ ਕੁਚਲਿਆ ਗਿਆ, ਜਿਸ ’ਤੇ ਕੁੱਝ ਲੋਕਾਂ ਵੱਲੋਂ ਪਿੰਡ ਧੱਲੇਕੇ ਨੇਡ਼ੇ ਨਾਕਾਬੰਦੀ ’ਤੇ ਖਡ਼ੇ ਪੁਲਸ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਥਾਣਾ ਸਿਟੀ ਮੋਗਾ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਹੌਲਦਾਰ ਹਰਮੇਸ਼ ਲਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਵੀਰਪਾਲ ਕੌਰ ਦੇ ਬਿਆਨਾਂ ’ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਨੂੰ ਅੱਜ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ।
ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਨੂੰ ਕੀਤਾ ਅਗਵਾ, 1 ਨਾਮਜ਼ਦ
NEXT STORY