ਲੁਧਿਆਣਾ (ਗੌਤਮ) : ਮੋਟਰਸਾਈਕਲ ’ਤੇ ਆਪਣੇ ਪਤੀ ਦੇ ਨਾਲ ਜਾ ਰਹੀ ਔਰਤ ਤੋਂ 2 ਨੌਜਵਾਨ ਮੋਬਾਈਲ ਖੋਹ ਕੇ ਭੱਜ ਨਿਕਲੇ, ਜਿਨ੍ਹਾਂ ਨੂੰ ਬਾਅਦ ’ਚ ਥਾਣਾ ਕੋਤਵਾਲੀ ਦੀ ਪੁਲਸ ਨੇ ਜਾਂਚ ਤੋਂ ਬਾਅਦ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ।
ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਕਿਲਾ ਮੁਹੱਲਾ ਦੀ ਰਹਿਣ ਵਾਲੀ ਸ਼ਿਫਾਲੀ ਦੇ ਬਿਆਨ ਹਨੀ ਮਸੀਹ ਤੇ ਨਿਹਾਰੀਆਂ ਉਰਫ਼ ਪੰਜਾਬੀ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿੱਚ ਸ਼ਿਫ਼ਾਲੀ ਨੇ ਦੱਸਿਆ ਕਿ ਉਹ ਆਪਣੇ ਪਤੀ ਤੇਜਿੰਦਰ ਸਿੰਘ ਦੇ ਨਾਲ ਮੋਟਰਸਾਈਕਲ ਤੇ ਮਾਤਾ ਰਾਣੀ ਚੌਂਕ ਵੱਲੋਂ ਸਬਜ਼ੀ ਮੰਡੀ ਵੱਲ ਜਾ ਰਹੀ ਸੀ ਤਾਂ ਉਥੇ ਦੁਰਗਾ ਮਾਤਾ ਮੰਦਰ ਦੇ ਨੇੜੇ ਦੋ ਨੌਜਵਾਨ ਖੜ੍ਹੇ ਸੀ। ਨੌਜਵਾਨਾਂ ਨੇ ਉਸਦੀ ਜੇਬ ਚੋਂ ਮੋਬਾਈਲ ਕੱਢ ਲਿਆ ਅਤੇ ਭੱਜ ਨਿਕਲੇ। ਜਿਸ ’ਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਜਾਂਚ ਕਰਦੇ ਹੋਏ ਵਾਰਦਾਤ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਮੁਲਜ਼ਮਾਂ ਦੀ ਪਛਾਣ ਕਰਕੇ ਇਕ ਮੁਲਜ਼ਮ ਹਨੀ ਮਸੀਹ ਨੂੰ ਕਾਬੂ ਕਰ ਲਿਆ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਹੋਰ ਵਾਰਦਾਤਾਂ ਦੇ ਬਾਰੇ ਪਤਾ ਲਗਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਪ੍ਰਾਈਵੇਟ ਤੇ ਪਲੇਅ-ਵੇਅ ਸਕੂਲਾਂ ਲਈ ਨਵੀਂ Notification ਜਾਰੀ, ਲਾਜ਼ਮੀ ਕਰਨਾ ਪਵੇਗਾ ਇਹ ਕੰਮ
NEXT STORY