ਸੰਗਰੂਰ- ਸੰਗਰੂਰ ਤੋਂ ਇਕ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ, ਜਿਥੇ ਇਕ ਮਾਂ ਆਪਣੇ ਜਵਾਨ ਪੁੱਤਰ ਦੀ ਮੌਤ ਦਾ ਦਰਦ ਬਿਆਨ ਕਰ ਰਹੀ ਹੈ। ਇਸ ਮਾਂ ਦਾ ਜਵਾਨ ਪੁੱਤ ਨਸ਼ੇ ਦੀ ਦਲਦਲ 'ਚ ਫ਼ਸ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਾਂ ਨੇ ਆਪਣਾ ਦੁਖ ਦੱਸਦਿਆਂ ਕਿਹਾ ਕਿ ਦੋਸਤਾਂ ਨੇ ਨਸ਼ੇ 'ਚ ਮਜ਼ੇ ਦੀ ਗੱਲ ਬੋਲ ਕੇ ਮੇਰੇ ਪੁੱਤ ਨੂੰ ਨਸ਼ੀਲੀਆਂ ਗੋਲੀਆਂ ਦੇਣੀਆਂ ਸ਼ੁਰੂ ਕੀਤੀਆਂ ਸੀ ਫਿਰ ਉਹ ਦਿਨ ਦੀ ਸ਼ੁਰੂਆਤ ਗੋਲੀਆਂ ਤੋਂ ਕਰਨ ਲਗਾ ਅਤੇ ਅਫੀਮ-ਭੁੱਕੀ ਦੇ ਨਾਲ-ਨਾਲ ਚਿੱਟੇ ਦਾ ਵੀ ਸ਼ਿਕਾਰ ਹੋ ਗਿਆ। 8 ਸਾਲਾਂ ਦੇ ਅੰਦਰ ਸਾਰਾ ਘਰ ਤਬਾਹ ਹੋ ਗਿਆ। 28 ਸਾਲਾ ਇਕਲੌਤਾ ਪੁੱਤ ਨਸ਼ੇ ਦਾ ਇੰਨਾ ਆਦੀ ਹੋ ਗਿਆ ਕਿ ਉਸ ਨੇ 2021 'ਚ ਪਿੰਡ 'ਚ ਸ਼ਰੇਆਮ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 22 ਸਾਲਾ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪੇਕੇ ਪਰਿਵਾਰ ਨੇ ਕਿਹਾ- ਸਾਡੀ ਧੀ ਦਾ ਕਤਲ ਹੋਇਆ
ਇਹ ਘਟਨਾ ਪਿੰਡ ਲੱਡੀ ਦੀ ਹੈ, ਜਿੱਥੇ ਨੌਜਵਾਨ ਦੇ ਮਾਪਿਆਂ ਦਾ ਸੁਫ਼ਨਾ ਸੀ ਕਿ ਉਸ ਦਾ ਪੁੱਤਰ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣੇਗਾ। ਹੁਣ 65 ਸਾਲਾ ਮਾਤਾ ਗੁਰਮੇਲ ਕੌਰ ਆਪਣਾ ਘਰ ਤਬਾਹ ਹੋਣ ਤੋਂ ਬਾਅਦ ਹੁਣ ਬੀਕਿਯੂ ਨਾਲ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਸੁਚੇਤ ਕਰ ਰਹੀ ਹੈ, ਤਾਂ ਜੋ ਕਿਸੇ ਹੋਰ ਦਾ ਘਰ ਨਾ ਬਰਬਾਦ ਹੋਵੇ ਅਤੇ ਸਭ ਨੂੰ ਆਪਣੀ ਦਰਦ ਭਰੀ ਕਹਾਣੀ ਸੁਣਾਉਂਦੀ ਹੈ।
ਇਹ ਵੀ ਪੜ੍ਹੋ- ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ: ਹੁਣ ਦਫ਼ਤਰ ਜਾਣ ਦੀ ਨਹੀਂ ਪਵੇਗੀ ਲੋੜ
ਗੁਰਮੇਲ ਕੌਰ ਨੇ ਦੱਸੀਆਂ ਪੁੱਤ ਦੀਆਂ ਗੱਲਾਂ
ਗੁਰਮੇਲ ਕੌਰ ਨੇ ਦੱਸਿਆ ਕਿ ਬੂਟਾ ਸਿੰਘ ਮੇਰਾ ਅਤੇ ਜੋਗਿੰਦਰ ਸਿੰਘ ਦਾ ਇਕਲੌਤਾ ਪੁੱਤ ਸੀ। ਉਹ ਦੱਸਵੀਂ ਪਾਸ ਸੀ ਅਤੇ ਰੁਜ਼ਗਾਰ ਦੀ ਤਲਾਸ਼ ਵਿੱਚ ਸੀ। 23 ਸਾਲ ਦੀ ਉਮਰ 'ਚ ਉਸ ਦਾ ਵਿਆਹ ਕਰਵਾ ਦਿੱਤਾ ਸੀ। ਵਿਆਹ ਦੇ ਕੁਝ ਮਹੀਨਿਆਂ ਬਾਅਦ ਨੂੰਹ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ 20 ਸਾਲ ਤੋਂ ਹੀ ਨਸ਼ੇ ਕਰ ਰਿਹਾ ਹੈ। ਬੂਟਾ ਸਿੰਘ ਘਰ 2 ਬੱਚਿਆ ਨੇ ਵੀ ਜਨਮ ਲਿਆ ਪਰ ਫਿਰ ਵੀ ਉਹ ਨਹੀਂ ਬਦਲਿਆ।
ਇਹ ਵੀ ਪੜ੍ਹੋ- ਜ਼ਮੀਨ ਪਿੱਛੇ ਖ਼ੂਨ ਬਣਿਆ ਪਾਣੀ, ਕਲਯੁਗੀ ਪੁੱਤ ਨੇ ਮਾਂ ਤੇ ਭੂਆ ਨੂੰ ਕੁੱਟ-ਕੁੱਟ ਕੀਤਾ ਅੱਧਮੋਇਆ
ਉਨ੍ਹਾਂ ਦੱਸਿਆ ਕਿ ਉਸ ਨੇ ਨਸ਼ੇ ਲਈ ਨਿੱਜੀ ਕੰਪਨੀ ਤੋਂ ਇਕ ਲੱਖ ਦਾ ਕਰਜ਼ਾ ਲਿਆ ਅਤੇ ਪਿੰਡ ਦੇ ਲੋਕਾਂ ਕੋਲ ਵੀ ਕਰਜ਼ਾ ਲਿਆ ਹੋਇਆ ਸੀ, ਜਿਸ ਤੋਂ ਬਾਅਦ ਪਰਿਵਾਰ 'ਤੇ 3 ਲੱਖ ਦਾ ਕਰਜ਼ਾ ਚੜ੍ਹ ਗਿਆ। ਬੂਟਾ ਸਿੰਘ ਰੋਜ਼ ਸਵੇਰੇ ਨਿਕਲ ਜਾਂਦਾ ਸੀ ਅਤੇ ਪੂਰਾ ਦਿਨ ਕਈ ਤਰ੍ਹਾਂ ਦੇ ਨਸ਼ੇ ਕਰਦਾ ਸੀ। ਜਦੋਂ ਨਸ਼ੇ ਦੇ ਪੈਸੇ ਮਿਲਣ ਦੇ ਸਾਰੇ ਰਸਤੇ ਬੰਦ ਹੋ ਗਏ ਤਾਂ ਨਸ਼ੇ ਦੀ ਤੋੜ ਤੋਂ ਦੁਖੀ ਹੋ ਕੇ ਉਸ ਨੇ ਪਿੰਡ ਦੇ ਦਰਖ਼ਤ ਨਾਲ ਲਟਕ ਕੇ ਫਾਹਾ ਲੈ ਲਿਆ। ਜਿਸ ਤੋਂ ਬਾਅਦ ਨੂੰਹ ਵੀ ਆਪਣੇ ਇਕ ਪੁੱਤ ਨੂੰ ਨਾਲ ਲੈ ਕੇ ਘਰ ਛੱਡ ਕੇ ਚੱਲੀ ਗਈ। ਉਸ ਨੇ ਦੱਸਿਆ ਕਿ ਹੁਣ ਕਿਸੇ ਮਾਂ ਦਾ ਪੁੱਤ ਨਸ਼ੇ ਦਾ ਆਦੀ ਨਾ ਹੋਵੇ ਇਸ ਲਈ ਉਹ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
20 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ
NEXT STORY