ਚੰਡੀਗੜ੍ਹ, (ਬਰਜਿੰਦਰ)- ਤੁਸੀਂ ਫਲਾਈਟ ਆਪ੍ਰੇਸ਼ਨ ਬੰਦ ਕਿਉਂ ਨਹੀਂ ਕਰ ਦਿੰਦੇ? ਇਕ ਵੀ ਫਲਾਈਟ ਆਪ੍ਰੇਟ ਕਰਨ ਦੀ ਲੋੜ ਨਹੀਂ ਹੈ, ਪੂਰੀ ਤਰ੍ਹਾਂ ਬੰਦ ਕਰ ਦਿਓ। ਏਅਰ ਇੰਡੀਆ ਵਲੋਂ ਬੈਂਕਾਕ ਦੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਫਲਾਈਟ ਬੰਦ ਕਰਨ ਦੇ ਮਾਮਲੇ ’ਚ ਫਟਕਾਰ ਲਾਉਂਦਿਆ ਹਾਈ ਕੋਰਟ ਦੀ ਡਵੀਜ਼ਨ ਬੈਂਚ ਨੇ ਸਪੱਸ਼ਟ ਕੀਤਾ ਕਿ ਜਾਂ ਤਾਂ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ, ਨਹੀਂ ਤਾਂ ਕੰਟੈਪਟ ਲਈ ਤਿਆਰ ਰਹਿਣ। ਏਅਰ ਇੰਡੀਆ ਦੇ ਅੈਗਜ਼ੀਕਿਊਟਿਵ ਅਫਸਰ ਨੂੰ ਕੇਸ ਦੀ ਅਗਲੀ ਸੁਣਵਾਈ ’ਤੇ ਨਿਜੀ ਤੌਰ ਤੋਂ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਉਹ ਏਅਰ ਇੰਡੀਆ ਦੀਆਂ ਫਲਾਈਟਾਂ ਦੀ ਸਾਰੀ ਜਾਣਕਾਰੀ ਕੋਰਟ ਦੇ ਸਾਹਮਣੇ ਪੇਸ਼ ਕਰਨਗੇ। ਨਾਲ ਹੀ ਕੋਰਟ ਦੇ ਪਹਿਲਾਂ ਦੇ ਹੁਕਮਾਂ ਦੀ ਪਾਲਣਾ ਦੀ ਜਾਣਕਾਰੀ ਪੇਸ਼ ਕਰਨ।
ਮਾਮਲੇ ਵਿਚ ਏਅਰ ਇੰਡੀਆ ਵਲੋਂ ਬੈਂਕਾਕ ਦੀ ਫਲਾਈਟ ਬੰਦ ਕਰਨ ਦੇ ਮਾਮਲੇ ’ਚ ਐਗਜ਼ੀਕਿਊਟਿਵ ਡਾਇਰੈਕਟਰ (ਕਮਰਸ਼ੀਅਲ) ਨੇ ਐਫੀਡੇਵਿਟ ਪੇਸ਼ ਕੀਤਾ, ਜਿਸ ’ਤੇ ਬੈਂਚ ਨੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਹਾਈ ਕੋਰਟ ਦੇ ਪਹਿਲਾਂ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ। ਦਰਅਸਲ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਜੂਨ ’ਚ ਏਅਰ ਇੰਡੀਆ ਨੇ ਹੱਜ ਯਾਤਰਾ ਦੇ ਨਾਂ ‘ਤੇ ਫਲਾਈਟ ਡਾਇਵਰਟ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਉਸ ਨੇ ਆਮਦਨ ਨਾ ਹੋਣ ਦੀ ਗੱਲ ਕਹਿ ਕੇ ਰੱਦ ਕਰ ਦਿੱਤੀ। ਅਜਿਹੇ ਵਿਚ ਹਾਈ ਕੋਰਟ ਨੇ ਸਵਾਲ ਕੀਤਾ ਕਿ ਕਿ ਬਾਕੀ ਸਾਰੀਆ ਫਲਾਈਟਾਂ ਦੀ ਕਮਾਈ ਹੋ ਰਹੀ ਹੈ। ਅਜਿਹੇ ’ਚ ਏਅਰ ਇੰਡੀਆ ਤੋਂ ਸਾਰੇ ਸੈਕਟਰਾਂ ਦੀ ਜਾਣਕਾਰੀ ਮੰਗੀ ਗਈ ਸੀ। ਹਾਲਾਂਕਿ ਏਅਰ ਇੰਡੀਆ ਨੇ ਸਿਰਫ ਆਪਣੀ ਬੈਂਕਾਕ ਫਲਾਈਟਸ ਦੀ ਹੀ ਜਾਣਕਾਰੀ ਐਫੀਡੇਵਿਟ ’ਚ ਦਿੱਤੀ। ਅਜਿਹੇ ’ਚ ਐਫੀਡੇਵਿਟ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ। 1 ਨਵੰਬਰ ਨੂੰ ਕੇਸ ਦੀ ਅਗਲੀ ਸੁਣਵਾਈ ਹੋਵੇਗੀ।
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੀਅਾਂ ਫਲਾਈਟਾਂ ਦੇ ਮੁੱਦੇ ’ਤੇ ਦਿੱਲੀ ’ਚ ਬੈਠਕ
ਏਅਰਪੋਰਟ ਨਾਲ ਜੁੜੇ ਵੱਖ-ਵੱਖ ਵਿਕਾਸ ਕਾਰਜਾਂ ਆਦਿ ਦੇ ਮੁੱਦੇ ’ਤੇ ਹਾਈ ਕੋਰਟ ’ਚ ਜਾਣਕਾਰੀ ਦਿੱਤੀ ਗਈ ਕਿ ਏਅਰਪੋਰਟ ਅਥਾਰਟੀ ਨੇ 25 ਅਕਤੂਬਰ ਨੂੰ ਦਿੱਲੀ ’ਚ ਮੀਟਿੰਗ ਰੱਖੀ ਹੈ, ਜਿਸ ’ਚ ਸਾਰੀਅਾਂ ਏਅਰਲਾਈਨਜ਼ ਤੇ ਉਨ੍ਹਾਂ ਦੇ ਸੀਨੀਅਰਾਂ ਨੂੰ ਸੱਦਿਆ ਗਿਆ ਹੈ, ਜਿਸ ’ਚ ਦੱਸਿਆ ਜਾਵੇਗਾ ਕਿ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 31 ਮਾਰਚ 2019 ਤੋਂ ਪੂਰੀ ਤਰ੍ਹਾਂ ਆਪ੍ਰੇਸ਼ਨਲ ਹੋ ਜਾਏਗੀ। ਹਾਈ ਕੋਰਟ ਨੇ ਕਿਹਾ ਕਿ ਉਹ ਇਹ ਕੋਸ਼ਿਸ਼ ਕਰਨ ਕਿ ਏਅਰਪੋਰਟ ਤੋਂ ਵੱਧ ਤੋਂ ਵੱਧ ਗਿਣਤੀ ਵਿਚ ਨੈਸ਼ਨਲ ਤੇ ਇੰਟਰਨੈਸ਼ਨਲ ਫਲਾਈਟਾਂ ਉਡਾਣ ਭਰ ਸਕਣ।
ਹਾਈ ਕੋਰਟ ’ਚ ਡੀ. ਸੀ. ਨੇ ਮੰਨੀ ਗਲਤੀ, ਉਸਾਰੀਅਾਂ ਢਾਹੁਣ ਲਈ ਦਿੱਤੇ 163 ਨੋਟਿਸ ਵਾਪਸ
NEXT STORY