ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ)- ਪੰਜਾਬ ਸਟੇਟ ਅੰਦਰ ਵੱਧ ਰਹੇ ਡੇਂਗੂ ਦੇ ਪ੍ਰਕੋਪ ਨੂੰ ਮੁੱਖ ਰੱਖਦੇ ਹੋਏ ਅਤੇ ਕੰਟਰੋਲ ਦੇ ਪ੍ਰਬੰਧਾਂ ਹਿੱਤ ਸਿਵਲ ਸਰਜਨ ਡਾ. ਸੁਖਪਾਲ ਸਿੰਘ ਬਰਾਡ਼ ਦੇ ਨਿਰਦੇਸ਼ਾਂ ਅਨੁਸਾਰ ਡਾ. ਵਿਕਰਮ ਅਸੀਜਾ ਜ਼ਿਲਾ ਐਪੀਡਿਮੀਲੋਜਿਸਟ ਦੀ ਯੋਗ ਅਗਵਾਈ ਹੇਠ ਜ਼ਿਲੇ ਅਧੀਨ ਡੇਂਗੂ ਵਿਰੋਧੀ ਗਤੀਵਿਧੀਆਂ ਲਗਾਤਾਰ ਜਾਰੀ ਹਨ। ਜਿਸ ਤਹਿਤ ਜ਼ਿਲਾ ਹੈਲਥ ਇੰਸਪੈਕਟਰ ਭਗਵਾਨ ਦਾਸ, ਲਾਲ ਚੰਦ , ਬਲਾਕ ਹੈਲਥ ਇੰਸਪੈਕਟਰ ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਤੇ ਸਮੂਹ ਮ.ਪ.ਹ.ਵ (ਮੇਲ) ਦੀਆਂ ਟੀਮਾਂ ਵਲੋਂ ਰੋਜ਼ਾਨਾ ਡੇਂਗੂ ਪੋਜੀਟਿਵ ਪਾਏ ਗਏ ਕੇਸਾਂ ਦੇ ਘਰ ਅਤੇ ਆਲੇ-ਦੁਆਲੇ ਦੇ ਏਰੀਏ ’ਚ ਸਰਵੇ ਕੀਤਾ ਜਾ ਰਿਹਾ ਹੈ। ਮਰੀਜ਼ ਦੀ ਹਿਸਟਰੀ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਇਲਾਜ ਕਰਵਾਉਣ ਲਈ ਅਪੀਲ ਕੀਤੀ ਜਾਂਦੀ ਹੈ।
ਡਾ. ਵਿਕਰਮ ਅਸੀਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਇੰਸੈਕਟ ਕੂਲੈਕਟਰ ਸੰਦੀਪ ਕੁਮਾਰ ਵਲੋਂ ਘਰ-ਘਰ ਜਾ ਕੇ ਮੱਛਰ ਅਤੇ ਲਾਰਵੇ ਦੀ ਭਾਲ ਕੀਤੀ ਜਾਂਦੀ ਹੈ। ਅਕਸਰ ਹੀ ਕੂਲਰ, ਫਰਿਜ਼ਾਂ ਦੀਆਂ ਟਰੇਆਂ, ਮਨੀ ਪਲਾਂਟ ਬਰਤਨ ਤੇ ਪਸ਼ੂਆਂ ਨੂੰ ਪਾਣੀ ਪਿਲਾਉਣ ਵਾਲੀਆਂ ਟੈਂਕੀਆਂ ’ਚ ਲਾਰਵਾ ਮਿਲ ਰਿਹਾ ਹੈ। ਕੁਝ ਲੋਕਾਂ ਨੇ ਕੂਲਰ ਬੰਦ ਕਰ ਦਿੱਤੇ ਹਨ ਪਰ ਪਾਣੀ ਅਜੇ ਵੀ ਕੂਲਰਾਂ ਵਿਚ ਪਿਆ ਹੈ ਜਿਸ ਕਰਕੇ ਡੇਂਗੂ ਦਾ ਲਾਰਵਾ ਪੈਦਾ ਹੋ ਰਿਹਾ ਹੈ। ਸਮੂਹ ਇੰਸਪੈਕਟਰਾਂ ਨੇ ਅਪੀਲ ਕੀਤੀ ਕਿ ਇਕ ਹਫ਼ਤੇ ਦੇ ਅੰਦਰ-ਅੰਦਰ ਪਾਣੀ ਸਟੋਰ ਕੀਤੇ ਬਰਤਨ ਖਾਲੀ ਕੀਤੇ ਜਾਣ। ਡਾ. ਵਿਕਰਮ ਨੇ ਦੱਸਿਅਾ ਕੇ ਡੇਂਗੂ ਪ੍ਰਭਾਵਿਤ ਇਲਾਕਿਅਾਂ ’ਚ ਲਗਾਤਾਰ ਫੌਗਿੰਗ ਕਰਵਾਈ ਜਾ ਰਹੀ ਹੈ । ਇਸ ਸਮੇਂ ਅਵਤਾਰ ਸਿੰਘ, ਸੰਦੀਪ ਸਿੰਘ, ਪ੍ਰਸ਼ਨਜੀਤ ਸਿੰਘ, ਹਰਚਰਨ ਸਿੰਘ, ਸ਼ਿਵਰਾਜ ਸਿੰਘ ਆਦਿ ਹਾਜ਼ਰ ਸਨ।
ਅੰਮ੍ਰਿਤਸਰ ਧਮਾਕੇ ਤੋਂ ਬਾਅਦ ਫਰੀਦਕੋਟ ਵਿਖੇ ਹਾਈ ਅਲਰਟ ਜਾਰੀ
NEXT STORY