ਚੰਡੀਗੜ੍ਹ (ਪ੍ਰੀਕਸ਼ਿਤ): ਚੰਡੀਗੜ੍ਹ ਪੁਲਸ ਵੀ.ਆਈ.ਪੀ. ਸਿਕਿਓਰਿਟੀ ਬ੍ਰਾਂਚ ਵਿਚ ਤਾਇਨਾਤ ਕੁਸ਼ਤੀ ਕੋਚ ਏ.ਐੱਸ.ਆਈ. ਬਿਜੇਂਦਰ ਸਿੰਘ (51) ਦੀ ਸ਼ਨੀਵਾਰ ਨੂੰ ਮਿਰਗੀ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਸੈਕਟਰ-19 ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਦੌਰਾ ਪੈਣ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਸੈਕਟਰ-16 ਦੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਜਾਣਕਾਰੀ ਅਨੁਸਾਰ ਬਿਜੇਂਦਰ ਸਿੰਘ ਜੋ ਕਿ ਮੂਲ ਰੂਪ ਵਿਚ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਹੈ, ਚੰਡੀਗੜ੍ਹ ਪੁਲਸ ਵਿਚ ਵੀ.ਆਈ.ਪੀ. ਸਿਕਿਓਰਿਟੀ ਬ੍ਰਾਂਚ ਵਿਚ ਤਾਇਨਾਤ ਸੀ। ਉਹ ਪਹਿਲਾਂ ਚੰਡੀਗੜ੍ਹ ਦੇ ਡੀ.ਜੀ.ਪੀ. ਦੀ ਸੁਰੱਖਿਆ ’ਚ ਲੱਗੇ ਹੋਏ ਸੀ, ਪਰ ਕੁਝ ਸਮੇਂ ਤੋਂ ਪੁਲਸ ਲਾਈਨ ਸਿਕਿਓਰਿਟੀ ਬ੍ਰਾਂਚ ’ਚ ਤਾਇਨਾਤ ਸਨ। ਉਨ੍ਹਾਂ ਪਹਿਲਵਾਨੀ ਦੇ ਸ਼ੌਕੀਨ ਸਨ, ਉਨ੍ਹਾਂ ਨੂੰ ਬਿਜੇਂਦਰ ਪਹਿਲਵਾਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ- ਗੁਜਰਾਤ ਦੇ ਅਮਰੇਲੀ ਜ਼ਿਲ੍ਹੇ 'ਚ ਵਾਪਰਿਆ ਦਰਦਨਾਕ ਭਾਣਾ, ਬੋਰਵੈੱਲ 'ਚ ਡਿੱਗੀ ਡੇਢ ਸਾਲਾ ਬੱਚੀ ਦੀ ਹੋਈ ਮੌਤ
ਉਹ ਖੇਡ ਕੋਟੇ ਰਾਹੀਂ ਹੀ ਭਰਤੀ ਹੋਏ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸੋਨੀਪਤ ਵਿਚ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰਕ ਮੈਂਬਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਪਰ ਚੰਡੀਗੜ੍ਹ ਪੁਲਸ ਨੂੰ ਸੂਚਨਾ ਦਿੱਤੀ ਗਈ ਹੈ ਕਿ ਲਾਸ਼ ਨੂੰ ਸੋਨੀਪਤ ਲੈ ਜਾਇਆ ਜਾ ਰਿਹਾ ਹੈ। ਉੱਥੇ ਹੀ ਰੀਤੀ ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੌਜਵਾਨ ਨੇ ਨਾਬਾਲਗਾ ਦੀਆਂ ਤਸਵੀਰਾਂ ਕੀਤੀਆਂ ਵਾਇਰਲ, ਪਰਿਵਾਰ ਨੂੰ ਕਿਹਾ- ''ਤੁਸੀਂ ਕੀ ਕਰ ਲਿਆ ਮੇਰਾ ?''
NEXT STORY