ਮਾਨਸਾ, (ਸੰਦੀਪ ਮਿੱਤਲ)—ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਸਬੰਧ 'ਚ ਸਾਬਕਾ ਮੰਤਰੀ ਪੰਜਾਬ ਤੇ ਮਾਨਸਾ ਜ਼ਿਲੇ ਦੇ ਚੋਣ ਅਬਜ਼ਰਵਰ ਅਵਤਾਰ ਸਿੰਘ ਹੈਨਰੀ ਅੱਜ ਰੈਸਟ ਹਾਊਸ, ਮਾਨਸਾ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਚੋਣਾਂ ਲੜਨ ਦੇ ਚਾਹਵਾਨ ਕਾਂਗਰਸੀ ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ ਵੀ ਕੀਤੀ। ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਮੋਫਰ, ਹਲਕਾ ਸੇਵਾਦਾਰ ਡਾ. ਮੰਜੂ ਬਾਂਸਲ ਆਦਿ ਵੀ ਹਾਜ਼ਰ ਸਨ। ਇਸ ਉਪਰੰਤ ਉਹ ਸਾਬਕਾ ਮੰਤਰੀ ਪੰਜਾਬ ਸਵ. ਸ਼ੇਰ ਸਿੰਘ ਗਾਗੋਵਾਲ ਦੀ ਰਿਹਾਇਸ਼ 'ਤੇ ਵੀ ਗਏ। ਉਨ੍ਹਾਂ ਨੇ ਇਸ ਚੋਣਾਂ 'ਚ ਹੂੰਝਾ ਫੇਰੂ ਜਿੱਤ ਹਾਸਲ ਕਰਨ ਲਈ ਕਾਂਗਰਸ ਆਗੂ ਤੇ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਉਨ੍ਹਾਂ ਨੂੰ ਆਪੋ-ਆਪਣੇ ਖੇਤਰਾਂ 'ਚ ਹੁਣੇ ਤੋਂ ਵੋਟਰਾਂ ਨਾਲ ਤਾਲਮੇਲ ਬਣਾਉਣ ਦਾ ਸੰਕਲਪ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰੀਸ਼ਦ ਦੀਆਂ ਟਿਕਟਾਂ ਟਕਸਾਲੀ ਕਾਂਗਰਸੀ ਆਗੂਆਂ ਨੂੰ ਹੀ ਦਿੱਤੀਆਂ ਜਾਣਗੀਆਂ ਕਿਉਂਕਿ ਇਨ੍ਹਾਂ ਨੇ ਪਿਛਲੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਗਠਜੋੜ ਦੇ ਰਾਜ 'ਚ ਅਕਾਲੀਆਂ ਦੇ ਤਸੀਹੇ ਝੱਲੇ ਹਨ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਬਾਦਲਾਂ ਨੂੰ ਪੰਜਾਬ ਦੇ ਸਿੱਖ ਕਦੇ ਵੀ ਮੁਆਫ ਨਹੀਂ ਕਰਨਗੇ।
ਇਸ ਮੌਕੇ ਪੰਜਾਬ ਕਾਂਗਰਸ ਸਕੱਤਰ ਗੁਰਪ੍ਰੀਤ ਕੌਰ ਗਾਗੋਵਾਲ, ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਗੋਰਾ, ਯੂਥ ਆਗੂ ਅਰਸ਼ਦੀਪ ਗਾਗੋਵਾਲ, ਬਲਾਕ ਪ੍ਰਧਾਨ ਸੁਖਦਰਸ਼ਨ ਖਾਰਾ, ਗੁਰਜੰਟ ਕੋਟੜਾ, ਬਿੰਦਰਪਾਲ ਚਕੇਰੀਆ, ਮਨਜੀਤ ਸਿੰਘ ਤੇ ਹੋਰ ਹਾਜ਼ਰ ਸਨ। ਆਖੀਰ 'ਚ ਗਾਗੋਵਾਲ ਪਰਿਵਾਰ ਵੱਲੋਂ ਸਾਬਕਾ ਮੰਤਰੀ ਅਵਤਾਰ ਹੈਨਰੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।
ਤਲਵੰਡੀ ਸਾਬੋ : ਰੂੜੀ ਰੋਡ ਤੋਂ ਮਾਸੂਮ ਬੱਚੀ ਦਾ ਭਰੂਣ ਮਿਲਣ 'ਤੇ ਫੈਲੀ ਸਨਸਨੀ
NEXT STORY