ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਪੁਲਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਪਾਸੋਂ ਆਈਫੋਨ ਅਤੇ ਸਮਾਰਟਫੋਨ ਸਮੇਤ 20 ਮੋਬਾਇਲ ਬਰਾਮਦ ਕੀਤੇ ਹਨ।
ਪੁਲਸ ਮੁਤਾਬਕ ਦੋਵੇਂ ਨੌਜਵਾਨ ਬਠਿੰਡਾ ਦੀ ਭੁਚੋ ਮੰਡੀ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਉਮਰ 23 ਤੋਂ 25 ਸਾਲ ਹੈ। ਦੋਸ਼ੀਆਂ ਦੀ ਪਛਾਣ ਰਮਨਦੀਪ ਸਿੰਘ ਅਤੇ ਸੰਨੀ ਭੈਰਵ ਦੇ ਤੌਰ 'ਤੇ ਹੋਈ ਹੈ। ਸੰੰਨੀ ਭੈਰਵ 'ਤੇ ਪਹਿਲਾਂ ਹੀ ਚੋਰੀ ਦੇ ਮਾਮਲੇ ਵਿਚ ਥਾਣਾ ਰਾਮਾਂ ਮੰਡੀ ਵਿਚ ਕੇਸ ਦਰਜ ਹੈ। ਫਿਲਹਾਲ ਪੁਲਸ ਨੇ ਇਨ੍ਹਾਂ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਇਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤਾਂ ਹੋਰ ਵੀ ਖੁਲਾਸੇ ਹੋ ਸਕਣ।
ਪਾਕਿਸਤਾਨ ਦੇ ਕਿਸਾਨ ਪੰਜਾਬ ਸਮੇਤ ਭਾਰਤ 'ਚ ਫੈਲਾ ਰਹੇ 'ਪ੍ਰਦੂਸ਼ਣ', ਜਾਣੋ ਕਿਵੇਂ
NEXT STORY