ਚੰਡੀਗਡ਼੍ਹ, (ਸੰਦੀਪ)- ਸੰਸਦ ਮੈਂਬਰ ਕਿਰਨ ਖੇਰ ਦੇ ਸਿਅਾਸੀ ਸਲਾਹਕਾਰ ਸਹਿਦੇਵ ਸਲਾਰੀਆ ਦੀ ਬਰਥ-ਡੇਅ ਪਾਰਟੀ ’ਚ ਗੋਲੀਆਂ ਚਲਾਉਣ ਦੇ ਮਾਮਲੇ ’ਚ ਪੁਲਸ ਨੇ ਪੰਜੇ ਮੁਲਜ਼ਮਾਂ ਚੇਤਨ ਮੁੰਜਾਲ, ਰਾਜੇਸ਼ ਪਾਸਵਾਨ, ਅਰਜੁਨ, ਰਿੰਕੂ ਤੇ ਰਿੰਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਕ੍ਰਾਈਮ ਬ੍ਰਾਂਚ ਤੇ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਸਾਂਝੇ ਤੌਰ ’ਤੇ ਗੁਪਤ ਸੂਚਨਾ ਦੇ ਆਧਾਰ ’ਤੇ ਵੀਰਵਾਰ ਦੇਰ ਰਾਤ ਪੰਜਾਬ ਦੇ ਰੋਪਡ਼ ’ਚ ਛਾਪਾ ਮਾਰ ਕੇ ਸਾਰੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਸੂਤਰਾਂ ਅਨੁਸਾਰ ਪੁਲਸ ਨੇ ਲਗਾਤਾਰ ਸਾਰੇ ਮੁਲਜ਼ਮਾਂ ਦੇ ਪਰਿਵਾਰਾਂ ’ਤੇ ਉਨ੍ਹਾਂ ਦੇ ਸਰੰਡਰ ਕਰਵਾਉਣ ਲਈ ਦਬਾਅ ਬਣਾਇਆ ਹੋਇਆ ਸੀ ਤੇ ਇਸ ਦਬਾਅ ’ਚ ਆਉਂਦੇ ਹੋਏ ਸਾਰੇ ਮੁਲਜ਼ਮਾਂ ਨੇ ਪੁਲਸ ਕੋਲ ਸਰੰਡਰ ਕੀਤਾ ਹੈ।
7 ਦਿਨ ਦਾ ਰਿਮਾਂਡ ਮੰਗਿਆ ਸੀ ਪੁਲਸ ਨੇ
ਸ਼ੁੱਕਰਵਾਰ ਸ਼ਾਮ ਨੂੰ ਕ੍ਰਾਈਮ ਬ੍ਰਾਂਚ ਇੰਸਪੈਕਟਰ ਅਮਨਜੋਤ ਸਿੰਘ ਤੇ ਆਪ੍ਰੇਸ਼ਨ ਸੈੱਲ ਇੰਚਾਰਜ ਇੰਸਪੈਕਟਰ ਨਰਿੰਦਰ ਪਟਿਆਲ ਸਖ਼ਤ ਸੁਰੱਖਿਆ ’ਚ ਸਾਰੇ ਪੰਜੇ ਮੁਲਜ਼ਮਾਂ ਨੂੰ ਲੈ ਕੇ ਜ਼ਿਲਾ ਅਦਾਲਤ ਪੁੱਜੇ। ਅਦਾਲਤ ’ਚ ਪੁਲਸ ਨੇ ਕੇਸ ਦੀ ਜਾਂਚ ਦਾ ਹਵਾਲਾ ਦਿੰਦਿਆਂ ਮੁਲਜ਼ਮਾਂ ਦੇ 7 ਦਿਨਾਂ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ। ਸੁਣਵਾਈ ਤੋਂ ਬਾਅਦ ਅਦਾਲਤ ਨੇ ਸਾਰੇ ਪੰਜੇ ਮੁਲਜ਼ਮਾਂ ਨੂੰ ਚਾਰ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਰਿਮਾਂਡ ਦੌਰਾਨ ਇਹ ਪਤਾ ਕਰੇਗੀ ਪੁਲਸ
ਰਿਮਾਂਡ ਦੌਰਾਨ ਪੁਲਸ ਨੇ ਮੁਲਜ਼ਮਾਂ ਤੋਂ ਉਹ ਪਿਸਤੌਲ ਬਰਾਮਦ ਕਰਨੀ ਹੈ, ਜਿਸ ਨਾਲ ਉਨ੍ਹਾਂ ਨੇ ਗੋਲੀਆਂ ਚਲਾਈਆਂ ਸਨ। ਮੁਲਜ਼ਮਾਂ ਤੋਂ ਉਹ ਕਾਰ ਵੀ ਬਰਾਮਦ ਕਰਨੀ ਹੈ, ਜਿਸ ’ਚ ਉਹ ਮੌਕੇ ਤੋਂ ਫਰਾਰ ਹੋਏ ਸਨ। ਇਸ ਦੇ ਨਾਲ ਹੀ ਪੁਲਸ ਉਨ੍ਹਾਂ ਸਾਰੇ ਟਿਕਾਣਿਆਂ ਦਾ ਵੀ ਪਤਾ ਲਾਏਗੀ, ਜਿੱਥੇ ਫਰਾਰ ਹੋਣ ਤੋਂ ਬਾਅਦ ਸਾਰੇ ਮੁਲਜ਼ਮ ਰੁਕੇ ਸਨ। ਸੈਕਟਰ-26 ਥਾਣਾ ਪੁਲਸ ਨੇ ਸੈਕਟਰ-46 ਨਿਵਾਸੀ ਦੀਪਕ ਕੁੰਡੂ ਦੀ ਸ਼ਿਕਾਇਤ ’ਤੇ ਸਾਰੇ ਮੁਲਜ਼ਮਾਂ ਖਿਲਾਫ ਆਈ. ਪੀ. ਸੀ. ਦੀ ਧਾਰਾ-307, 506, 34 ਅਤੇ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਸੀ।
ਕ੍ਰਾਈਮ ਬ੍ਰਾਂਚ ਨੂੰ ਟਰਾਂਸਫਰ ਕੀਤਾ ਸੀ ਕੇਸ
ਸੈਕਟਰ-26 ਥਾਣਾ ਪੁਲਸ ਕੇਸ ਦੀ ਜਾਂਚ ’ਚ ਜੁਟੀ ਸੀ ਪਰ ਜਦੋਂ ਪੁਲਸ ਵਾਰਦਾਤ ਦੇ ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਮੁਲਜ਼ਮਾਂ ਨੂੰ ਨਹੀਂ ਫਡ਼ ਸਕੀ ਸੀ ਤਾਂ ਅਧਿਕਾਰੀਆਂ ਨੇ ਕੇਸ 23 ਨਵੰਬਰ ਨੂੰ ਕ੍ਰਾਈਮ ਬ੍ਰਾਂਚ ਨੂੰ ਟ੍ਰਾਂਸਫਰ ਕਰ ਦਿੱਤਾ ਸੀ। ਕੇਸ ਦੀ ਜਾਂਚ ਦੇ ਕਾਰਨ ਹੀ ਪੁਲਸ ਕਈ ਵਾਰ ਸਹਿਦੇਵ ਸਲਾਰੀਆ ਤੇ ਮੁਲਜ਼ਮਾਂ ਦੇ ਪਰਿਵਾਰਾਂ ਨੂੰ ਥਾਣੇ ਤੇ ਕ੍ਰਾਈਮ ਬ੍ਰਾਂਚ ਬੁਲਾ ਕੇ ਉਨ੍ਹਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ।
ਬਰਥ-ਡੇਅ ਪਾਰਟੀ ’ਚ ਚਲਾਈਆਂ ਸਨ ਗੋਲੀਆਂ
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੀਪਕ ਕੁੰਡੂ ਨੇ ਦੱਸਿਆ ਸੀ ਕਿ 19 ਨਵੰਬਰ ਦੀ ਰਾਤ ਨੂੰ ਉਹ ਆਪਣੇ ਦੋਸਤ ਜੈਦੀਪ, ਪੰਕਜ ਤੇ ਯੋਗੇਸ਼ਵਰ ਦੇ ਨਾਲ ਸੈਕਟਰ-26 ਸਥਿਤ ਐੱਫ ਬਾਰ ’ਚ ਸਹਿਦੇਵ ਸਲਾਰੀਆ ਦੀ ਬਰਥ-ਡੇਅ ਪਾਰਟੀ ’ਚ ਸ਼ਾਮਲ ਹੋਣ ਪਹੁੰਚਿਆ ਸੀ। ਉਸ ਨੇ ਦੇਖਿਆ ਕਿ ਪਾਰਟੀ ’ਚ ਪਹਿਲਾਂ ਤੋਂ ਹੀ ਚੇਤਨ ਮੁੰਜਾਲ, ਰਾਜੇਸ਼ ਪਾਸਵਾਨ, ਅਰਜੁਨ, ਰਿੰਕੂ ਤੇ ਰਿੰਮੀ ਵੀ ਪੁੱਜੇ ਹੋਏ ਹਨ। ਪਾਰਟੀ ਦੌਰਾਨ ਹੀ ਸਾਰਿਆਂ ਨੇ ਸ਼ਰਾਬ ਪੀਤੀ ਹੋਈ ਸੀ। ਇਸ ਦੌਰਾਨ ਅਚਾਨਕ ਕਿਸੇ ਗੱਲ ਤੋਂ ਉਸ ਦੇ ਦੋਸਤ ਪੰਕਜ ਦਾ ਅਰਜੁਨ ਨਾਲ ਵਿਵਾਦ ਹੋ ਗਿਆ। ਵਿਵਾਦ ਇਸ ਹੱਦ ਤਕ ਵਧ ਗਿਆ ਕਿ ਗੱਲ ਹੱਥੋਪਾਈ ਤੱਕ ਆ ਪਹੁੰਚੀ। ਝਗਡ਼ੇ ਦੌਰਾਨ ਹੀ ਅਰਜੁਨ ਤੇ ਉਸ ਦੇ ਨਾਲ ਆਏ ਰਿੰਕੂ ਨੇ ਉਨ੍ਹਾਂ ’ਤੇ ਪਿਸਤੌਲ ਨਾਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਫਾਇਰਿੰਗ ’ਚ ਯੋਗੇਸ਼ਵਰ ਤੇ ਜੈਦੀਪ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਸਨ, ਜਦੋਂਕਿ ਪੰਕਜ ਦੇ ਸਿਰ ’ਚ ਕੱਚ ਦੀ ਬੋਤਲ ਨਾਲ ਹਮਲਾ ਕੀਤੇ ਜਾਣ ’ਤੇ ਉਸ ਦੇ ਸਿਰ ’ਚ ਵੀ ਸੱਟ ਲੱਗੀ ਸੀ।
ਯੋਗਤਾ ਇਕੋ ਜਿਹੀ, ਅਹੁਦਾ ਇਕ ਪਰ ਤਨਖਾਹਾਂ ’ਚ ਹੈ ਵੱਡਾ ਫਰਕ
NEXT STORY