ਬਰਨਾਲਾ(ਬਿਊਰੋ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 3 ਦਿਨ ਲਗਾਤਾਰ ਪਏ ਮੀਂਹ ਕਾਰਨ ਝੋਨਾ, ਨਰਮਾ ਅਤੇ ਹੋਰ ਵੀ ਕਈ ਫਸਲਾਂ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਸੋਮਵਾਰ ਨੂੰ ਹੀ ਦਿੱਤੇ ਸਨ। ਜ਼ਿਲਿਆਂ ਵਿਚ ਬੈਠੇ ਅਧਿਕਾਰੀਆਂ ਨੇ ਵੀ ਮੰਗਲਵਾਰ ਨੂੰ ਕਿਹਾ ਸੀ ਕਿ ਗਿਰਦਾਵਰੀ ਕੀਤੀ ਜਾ ਰਹੀ ਹੈ ਪਰ ਹਕੀਕਤ ਇਸ ਤੋਂ ਕਿਤੇ ਦੂਰ ਹੈ। ਬੁੱਧਵਾਰ ਨੂੰ ਮਾਲਵਾ ਖੇਤਰ ਵਿਚ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਤੱਕ ਕੋਈ ਵੀ ਅਧਿਕਾਰੀ ਗਿਰਦਾਵਰੀ ਕਰਨ ਨਹੀਂ ਪਹੁੰਚਿਆ ਹੈ। ਦੂਜੇ ਪਾਸੇ ਕਿਸਾਨਾਂ ਨੇ ਸਰਕਾਰ ਤੋਂ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਹੈ।
ਸੰਗਰੂਰ ਤੋਂ 30 ਕਿਲੋਮੀਟਰ ਦੂਰ ਪਿੰਡ ਹਰੀਗੜ੍ਹ ਦੇ ਕਿਸਾਨ ਨਛੱਤਰ ਸਿੰਘ ਨੇ ਸਿਰਫ 1 ਦਿਨ ਪਹਿਲਾਂ ਹੀ ਅੱਧਾ ਏਕੜ ਵਿਚ ਪੱਕੀ ਫਸਲ ਕੱਟ ਲਈ ਸੀ ਅਤੇ ਅਗਲੇ ਦਿਨ ਸਾਰੀ ਫਸਲ ਕੱਟਣ ਦਾ ਮੰਨ ਬਣਾਇਆ ਸੀ। ਉਸ ਨੂੰ ਕੀ ਪਤਾ ਸੀ ਕਿ ਸ਼ਨੀਵਾਰ ਸਵੇਰੇ ਸ਼ੁਰੂ ਹੋਇਆ ਮੀਂਹ ਸੋਮਵਾਰ ਨੂੰ ਰੁਕੇਗਾ ਅਤੇ ਜਦੋਂ ਰੁਕੇਗਾ ਉਦੋਂ ਉਨ੍ਹਾਂ ਦੇ ਸਾਰੇ ਅਰਮਾਨਾਂ 'ਤੇ ਪਾਣੀ ਫਿਰ ਚੁੱਕਾ ਹੋਵੇਗਾ। ਮੀਂਹ ਰੁਕਿਆ ਤਾਂ ਉਸ ਦੀ 3 ਏਕੜ ਵਿਚ ਲੱਗੀ ਹੋਈ ਸਾਰੀ ਫਸਲ ਤਬਾਹ ਹੋ ਚੁੱਕੀ ਸੀ। ਹੁਣ ਉਹ ਫਸਲ ਨਾ ਤਾਂ ਹੱਥ ਨਾਲ ਕੱਟਣ ਦੇ ਯੋਗ ਰਹੀ ਹੈ ਅਤੇ ਨਾ ਹੀ ਕੰਬਾਈਨ ਨਾਲ ਇਸ ਨੂੰ ਕੱਟਿਆ ਜਾ ਸਕਦਾ ਹੈ। ਪੱਕੀ ਹੋਈ ਫਸਲ ਪੂਰੀ ਤਰ੍ਹਾਂ ਨਾਲ ਵਿੱਛ ਗਈ ਹੈ। ਨਛੱਤਰ ਦੇ ਗੁਆਂਢੀ ਕਿਸਾਨ ਗੁਰਪ੍ਰੀਤ ਨੇ ਦੱਸਿਆ ਕਿ ਜੇਕਰ ਫਸਲ ਨੂੰ ਕੱਟਣ ਦੀ ਕੋਸ਼ਿਸ਼ ਵੀ ਕੀਤੀ ਤਾਂ ਉਹ ਸਾਨੂੰ ਕੁੱਝ ਨਹੀਂ ਦੇ ਸਕੇਗੀ ਕਿਉਂਕਿ ਇਸ ਦਾ ਹੇਠਲਾ ਹਿੱਸਾ ਇੰਨਾ ਕਮਜ਼ੋਰ ਹੋ ਚੁੱਕਾ ਹੈ ਕਿ ਹੁਣ ਇਸ ਨੂੰ ਝਾੜ ਕੇ ਦਾਣਾ ਕੱਢਣਾ ਮੁਸ਼ਕਲ ਹੋ ਜਾਵੇਗਾ। ਜ਼ਿਆਦਾਤਰ ਹਿੱਸੇ ਵਿਚ ਪਿਛੇਤੀ ਕਿਸਮ ਦਾ ਝੋਨਾ ਬੀਜਿਆ ਸੀ, ਇਸ ਲਈ ਇਹ ਬਚ ਗਈ।
ਹਾਈਕੋਰਟ ਦੇ ਵਾਰੰਟ ਅਫਸਰ ਨੇ 3 ਨੌਜਵਾਨਾਂ ਨੂੰ ਭਦੌੜ ਥਾਣੇ 'ਚੋਂ ਛੁਡਵਾਇਆ
NEXT STORY