ਚੰਡੀਗੜ੍ਹ,(ਭੁੱਲਰ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਾਮੀ ਸੰਸਦੀ ਚੋਣਾਂ ਦੀਆਂ ਤਿਆਰੀਆਂ ਲਈ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਵੱਧ-ਚੜ੍ਹ ਕੇ ਉਤਸ਼ਾਹਤ ਕਰਨ ਲਈ ਅੱਜ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਵੱਕਾਰੀ ਪ੍ਰਾਜੈਕਟ 'ਸ਼ਕਤੀ' ਨੂੰ ਲਾਂਚ ਕੀਤਾ। ਇਸ ਪ੍ਰਾਜੈਕਟ ਦਾ ਆਰੰਭ ਕਰਦਆਿਂ ਮੁੱਖ ਮੰਤਰੀ ਨੇ ਪਾਰਟੀ ਵਰਕਰਾਂ ਨੂੰ ਆਖਿਆ ਕਿ ਪੰਜਾਬ 'ਚ ਕਾਂਗਰਸ ਸਰਕਾਰ ਦੀਆਂ ਗਰੀਬ ਪੱਖੀ ਅਤੇ ਵਿਕਾਸ ਮੁਖੀ ਨੀਤੀਆਂ ਦਾ ਵੱਧ ਤੋਂ ਵੱਧ ਪਾਸਾਰ ਕਰਕੇ ਹੇਠਲੇ ਪੱਧਰ 'ਤੇ ਵੋਟਰਾਂ ਨੂੰ ਪਾਰਟੀ ਦੀ ਹਮਾਇਤ 'ਚ ਜੁਟਾਉਣ ਲਈ ਇਸ ਮੰਚ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਵਿਲੱਖਣ ਪ੍ਰਾਜੈਕਟ ਪਾਰਟੀ ਹਾਈ ਕਮਾਂਡ ਨੂੰ ਪਾਰਟੀ ਦੇ ਮਾਮਲਿਆਂ ਅਤੇ ਚੋਣਾਵੀ ਦ੍ਰਿਸ਼ ਬਾਰੇ ਪੁਖਤਾ ਫੀਡਬੈਕ ਮੁਹੱਈਆ ਕਰਵਾਏਗਾ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਲਈ ਸੰਚਾਰ ਅਤੇ ਏਕੀਕਰਨ ਲਈ 'ਸ਼ਕਤੀ' ਪ੍ਰਾਜੈਕਟ ਲਾਂਚ ਕੀਤਾ ਹੈ। ਕਾਂਗਰਸ ਲਈ 'ਸ਼ਕਤੀ' ਪ੍ਰਾਜੈਕਟ ਡਾਟਾਬੇਸ, ਸੰਚਾਰ ਸਾਧਨ, ਫੀਡਬੈਕ ਵਧੀ ਅਤੇ ਮੁਲਾਂਕਣ ਮੰਚ ਅਤੇ ਮੱਤਦਾਨ ਪਲੇਟਫਾਰਮ ਨੂੰ ਇਕ ਥਾਂ ਇਕੱਤਰ ਕਰੇਗਾ। ਆਲ ਇੰਡੀਆ ਕਾਂਗਰਸ ਕਮੇਟੀ ਕਿਸੇ ਵੀ ਫੈਸਲੇ ਜਾਂ ਉੱਦਮ ਲਈ ਕਿਸੇ ਵੀ ਸੂਬੇ 'ਚ ਵਿਸ਼ੇਸ਼ ਬੂਥ ਜਾਂ ਇਲਾਕੇ 'ਚ ਵਰਕਰਾਂ ਨਾਲ ਸਿੱਧੇ ਤੌਰ 'ਤੇ ਸੰਚਾਰ ਕਰ ਸਕੇਗੀ।
ਪੰਜਾਬ ’ਚ ਅੱਜ ਕਈ ਥਾਵਾਂ ’ਤੇ ਪਏਗਾ ਭਾਰੀ ਮੀਂਹ, ਭਲਕੇ ਗੜੇਮਾਰੀ ਵੀ ਸੰਭਵ
NEXT STORY