ਦੋਰਾਹਾ (ਵਿਨਾਇਕ) : ਦੋਰਾਹਾ ਪੁਲਸ ਨੇ ਇਕ ਪੈਟਰੋਲ ਪੰਪ 'ਤੇ ਨਕਦੀ ਲੁੱਟਣ ਵਾਲੇ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਅਵਤਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਨਿਵਾਸੀ ਵਾਰਡ ਨੰਬਰ 8, ਅੰਨਿਆ ਰੋਡ, ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ।
ਐੱਸ. ਐੱਚ. ਓ. ਸਬ-ਇੰਸਪੈਕਟਰ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਦੋਰਾਹਾ ਪੁਲਸ ਕੋਲ ਬਬਲੂ ਯਾਦਵ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਇੰਡੀਅਨ ਆਇਲ ਦੇ ਲਾਲਾ ਮੇਘ ਰਾਜ ਫਿਲਿੰਗ ਸਟੇਸ਼ਨ ਨੇੜੇ ਰਜੈਕਾ ਰਿਜੋਰਟ, ਦੋਰਾਹਾ ਵਿਖੇ ਡਿਊਟੀ ਕਰਦਾ ਹੈ। 31 ਜਨਵਰੀ ਨੂੰ ਦੁਪਹਿਰ 1.30 ਵਜੇ ਕਰੀਬ ਪੈਟਰੋਲ ਪੰਪ ’ਤੇ ਦੋਰਾਹਾ ਵੱਲੋਂ ਇਕ ਕਾਰ ਆਈ, ਜਿਸ ਦੇ ਡਰਾਈਵਰ ਨੇ ਉਸ ਤੋਂ 2000 ਰੁਪਏ ਦਾ ਪੈਟਰੋਲ ਭਰਵਾਇਆ। ਜਦੋਂ ਉਸ ਨੇ ਕਾਰ ਚਾਲਕ ਕੋਲੋਂ ਪੈਸੇ ਮੰਗੇ ਤਾਂ ਉਸ ਨੇ ਉਸਦਾ ਕੈਸ਼ ਬੈਗ ਖੋਹ ਲਿਆ ਤੇ ਧੱਕਾ ਮਾਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਮੂਰਤੀ ਵਿਸਰਜਨ ਦੌਰਾਨ ਹੋ ਗਈ ਅਣਹੋਣੀ, ਨੌਜਵਾਨ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
ਦੋਰਾਹਾ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ। ਐੱਸ. ਐੱਚ. ਓ. ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਖੰਨਾ ਦੇ ਐੱਸ. ਐੱਸ. ਪੀ. ਮੈਡਮ ਅਸ਼ਵਨੀ ਗੋਟਿਆਲ ਆਈ. ਪੀ. ਐੱਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸ. ਆਈ. ਸ਼ਮਸ਼ੇਰ ਸਿੰਘ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਜਾਂਚ ਕਰਦਿਆਂ ਮੁਲਜ਼ਮ ਅਵਤਾਰ ਸਿੰਘ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ। ਇਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੌਸਮ ਨੇ ਲਿਆ U-Turn ! ਅਚਾਨਕ ਪੈਣ ਲੱਗੇ ਕੋਹਰੇ ਨੇ ਕਿਸਾਨਾਂ ਦੇ ਮੱਥੇ 'ਤੇ ਖਿੱਚੀਆਂ ਚਿੰਤਾ ਦੀਆਂ ਲਕੀਰਾਂ
NEXT STORY