ਅਬੋਹਰ, (ਸੁਨੀਲ)– ਬੀਤੇ ਦਿਨੀਂ ਜੋਹਡ਼ੀ ਮੰਦਰ ਦੇ ਨੇਡ਼ੇ ਵਾਸੀ ਇਕ ਵਿਅਕਤੀ ਦੀ ਗੱਡੀ ਚੋਰੀ ਕਰ ਕੇ ਵੇਚਣ ਜਾ ਰਹੇ ਕਰੀਬ ਅੱਧਾ ਦਰਜਨ ਨੌਜਵਾਨਾਂ ਨੂੰ ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਜੋਹਡ਼ੀ ਮੰਦਰ ਦੇ ਨੇਡ਼ੇ ਵਾਸੀ ਕਾਂਸ਼ੀ ਰਾਮ ਪੁੱਤਰ ਭਗਵਾਨ ਦਾਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣੀ ਪੋਟਰ ਗੱਡੀ ਨੂੰ 20 ਦਸੰਬਰ ਦੀ ਰਾਤ ਰੋਜ਼ ਦੀ ਤਰ੍ਹਾਂ ਕਪਿਲ ਗੁਪਤਾ ਦੇ ਨੋਹਰੇ ’ਚ ਖਡ਼੍ਹਾ ਕੀਤਾ ਅਤੇ ਆਪਣੇ ਘਰ ਚਲਾ ਗਿਆ। ਅਗਲੇ ਦਿਨ ਸਵੇਰੇ ਆ ਕੇ ਦੇਖਿਆ ਤਾਂ ਪਾਇਆ ਕਿ ਨੋਹਰੇ ਦੇ ਤਾਲੇ ਟੁੱਟੇ ਹੋਏ ਸੀ, ਉਸ ਦੀ ਗੱਡੀ ਉਥੋਂ ਗਾਇਬ ਸਨ। ਉਸ ਵੱਲੋਂ ਗੱਡੀ ਦੀ ਤਲਾਸ਼ ਕਰਨ ਤੇ ਨੇਡ਼ੇ-ਤੇਡ਼ੇ ਪੁੱਛਣ ’ਤੇ ਪਤਾ ਲੱਗਾ ਕਿ ਉਸ ਦੀ ਗੱਡੀ ਨੂੰ ਮੁਹੱਲੇ ਦਾ ਹੀ ਸਿਕੰਦਰ ਸਿੰਘ ਆਪਣੇ ਕੁਝ ਸਾਥੀਆਂ ਸਣੇ ਚੋਰੀ ਕਰ ਕੇ ਲੈ ਗਿਆ ਹੈ ਅਤੇ ਜਿਹਡ਼ੇ ਕਿ ਮਲੋਟ ’ਚ ਉਕਤ ਗੱਡੀ ਵੇਚਣ ਜਾ ਰਹੇ ਹਨ, ਜਿਸ ’ਤੇ ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮਲੋਟ ਬਾਈਪਾਸ ਦੇ ਨੇਡ਼ੇ ਨਾਕੇਬੰਦੀ ਕਰ ਉਕਤ ਪੋਟਰ ਗੱਡੀ ਸਣੇ ਸਿਕੰਦਰ ਸਿੰਘ ਅਤੇ ਉਸ ਦੇ ਸਾਥੀਆਂ ਮੰਗਲ ਸਿੰਘ ਵਾਸੀ ਸੰਤ ਜੋਹਡ਼ੀ ਮੰਦਰ, ਹਨੀ ਉਰਫ ਕਾਲੀ ਵਾਸੀ ਸੰਤ ਨਗਰ, ਸਾਹਿਲ ਕੁਮਾਰ ਵਾਸੀ ਗਲੀ ਨੰ. 4, ਆਕਾਸ਼ ਵਾਸੀ ਸੰਤ ਨਗਰ ਅਤੇ ਪਿਰਥੀ ਵਾਸੀ ਚੰਨਨਖੇਡ਼ਾ ਹਾਲ ਆਬਾਦ ਦਾਣਾ ਮੰਡੀ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਹੈਰੋਇਨ ਸਣੇ ਕਾਬੂ ਮੁਲਜ਼ਮ ਨੂੰ ਭੇਜਿਆ ਜੇਲ
NEXT STORY