ਫ਼ਰੀਦਕੋਟ (ਜਗਦੀਸ਼, ਬਾਂਸਲ)- ਸਥਾਨਕ ਖ਼ਪਤਕਾਰ ਕਮਿਸ਼ਨ ਨੇ ਆਪਣੇ ਇਕ ਹੁਕਮ ਵਿਚ ਕੋਟਕਪੂਰਾ ਦੇ ਇਕ ਹਸਪਤਾਲ ਨੂੰ ਕਥਿਤ ਤੌਰ ’ਤੇ ਇਕ ਬਜ਼ੁਰਗ ਮਰੀਜ਼ ਦੇ ਇਲਾਜ ਦੌਰਾਨ ਲਾਪਰਵਾਹੀ ਵਰਤਣ ਦਾ ਕਸੂਰਵਾਰ ਮੰਨਦਿਆਂ ਆਦੇਸ਼ ਦਿੱਤੇ ਹਨ ਕਿ ਉਹ ਮ੍ਰਿਤਕ ਔਰਤ ਦੇ ਲੜਕੇ ਨੂੰ ਮੁਆਵਜ਼ੇ ਵਜੋਂ ਡੇਢ ਲੱਖ ਰੁਪਏ 45 ਦਿਨਾਂ ਦੇ ਅੰਦਰ-ਅੰਦਰ ਅਦਾ ਕਰੇ।
ਸੂਚਨਾ ਅਨੁਸਾਰ ਸ਼ਿਕਾਇਤਕਰਤਾ ਕੰਵਰਜੀਤ ਸਿੰਘ ਨੇ ਖ਼ਪਤਕਾਰ ਕਮਿਸ਼ਨ ਸਾਹਮਣੇ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਸੀ ਕਿ ਡਾਕਟਰ ਟੋਨੀ ਕਟਾਰੀਆ ਨੇ ਉਸ ਦੀ ਮਾਂ ਦੇ ਇਲਾਜ ਦੌਰਾਨ ਕਥਿਤ ਤੌਰ ’ਤੇ ਲਾਪਰਵਾਹੀ ਵਰਤੀ ਅਤੇ ਉਸਨੂੰ ਮੈਡੀਕਲ ਸਾਇੰਸ ਅਨੁਸਾਰ ਬੰਦਾ ਇਲਾਜ ਸਮੇਂ-ਸਿਰ ਨਹੀਂ ਦਿੱਤਾ, ਜਿਸ ਕਰ ਕੇ ਉਸ ਦੀ ਮਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਮੁਸ਼ਕਲਾਂ 'ਚ ਘਿਰਿਆ ਮਸ਼ਹੂਰ ਪੰਜਾਬੀ ਗਾਇਕ, 'ਪਤਨੀ' ਨੇ ਹੀ ਕਰਵਾ'ਤੀ FIR
ਖ਼ਪਤਕਾਰ ਕਮਿਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਸਿੰਗਲਾ ਅਤੇ ਮੈਂਬਰ ਪਰਮਪਾਲ ਕੌਰ ਨੇ ਦੋਹਾਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਕਿਹਾ ਕਿ ਕਮਿਸ਼ਨ ਸਾਹਮਣੇ ਪੇਸ਼ ਹੋਈ ਗਵਾਹੀ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਡਾਕਟਰ ਟੋਨੀ ਕਟਾਰੀਆ ਨੇ ਆਪਣੇ ਹਸਪਤਾਲ ਵਿਚ ਬਜ਼ੁਰਗ ਔਰਤ ਦੇ ਇਲਾਜ ਦੌਰਾਨ ਲਾਪਰਵਾਹੀ ਵਰਤੀ ਹੈ, ਇਸ ਲਈ ਸ਼ਿਕਾਇਤਕਰਤਾ ਨੂੰ ਆਪਣੀ ਮਾਂ ਦੀ ਮੌਤ ਦੇ ਮਾੜੇ ਇਲਾਜ ਬਦਲੇ ਕਾਫੀ ਪ੍ਰੇਸ਼ਾਨ ਰਹਿਣਾ ਪਿਆ ਅਤੇ ਉਸ ਨੂੰ ਇਨਸਾਫ ਲੈਣ ਲਈ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ।
ਹਾਲਾਂਕਿ ਇਲਾਜ ਕਰਨ ਵਾਲੇ ਡਾਕਟਰ ਟੋਨੀ ਕਟਾਰੀਆ ਨੇ ਅਦਾਲਤੀ ਸੁਣਵਾਈ ਦੌਰਾਨ ਕਿਹਾ ਸੀ ਕਿ ਉਸ ਦੇ ਹਸਪਤਾਲ ਉੱਪਰ ਲਾਏ ਗਏ ਇਲਜ਼ਾਮ ਗਲਤ ਹਨ ਅਤੇ ਉਨ੍ਹਾਂ ਨੇ ਮੈਡੀਕਲ ਸਾਇੰਸ ਮੁਤਾਬਕ ਜੋ ਸੰਭਵ ਇਲਾਜ ਸੀ ਕੀਤਾ ਹੈ ਪ੍ਰੰਤੂ ਖਪਤਕਾਰ ਕਮਿਸ਼ਨ ਨੇ ਡਾਕਟਰ ਟੋਨੀ ਕਟਾਰੀਆ ਉਸ ਦੇ ਹਸਪਤਾਲ ਅਤੇ ਬੀਮਾ ਕੰਪਨੀ ਵਲੋਂ ਪੇਸ਼ ਕੀਤੀਆਂ ਦਲੀਲਾਂ ਤੇ ਤੱਥਾਂ ਨੂੰ ਨਾਕਾਰਦਿਆਂ ਆਦੇਸ਼ ਦਿੱਤੇ ਕਿ ਖਪਤਕਾਰ ਨੂੰ ਉਕਤ ਮੁਆਵਜ਼ਾ 45 ਦਿਨਾਂ ਦੇ ਅੰਦਰ-ਅੰਦਰ ਅਦਾ ਕੀਤਾ ਜਾਵੇ।
ਇਹ ਵੀ ਪੜ੍ਹੋ- ਹੋਸਟਲ 'ਚ ਰਹਿੰਦੇ ਵਿਦਿਆਰਥੀ ਦੇ ਘਰ ਅੱਧੀ ਰਾਤ ਆਏ ਫ਼ੋਨ ਨੇ ਪਵਾਏ ਵੈਣ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
1 ਕਿੱਲੋ 48 ਗ੍ਰਾਮ ਹੈਰੋਇਨ ਸਣੇ 1 ਕਾਬੂ
NEXT STORY