ਅਬੋਹਰ (ਸੁਨੀਲ ਭਾਰਦਵਾਜ): ਸਦਰ ਥਾਣਾ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਇੱਕ ਵਿਅਕਤੀ ’ਤੇ ਕਾਪੇ ਨਾਲ ਹਮਲਾ ਕਰਕੇ ਉਸਦਾ ਮੋਬਾਈਲ ਅਤੇ 5,000 ਰੁਪਏ ਦੀ ਨਕਦੀ ਖੋਹਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਸਹਾਇਕ ਸਬ ਇੰਸਪੈਕਟਰ ਕੁਲਦੀਪ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਸ ਨੂੰ ਦਿੱਤੇ ਬਿਆਨ ਵਿੱਚ ਧਰਮਪੁਰਾ ਦੇ ਵਸਨੀਕ ਕ੍ਰਿਸ਼ਨ ਲਾਲ ਦੇ ਪੁੱਤਰ ਰਾਧੇ ਸ਼ਿਆਮ ਨੇ ਦੱਸਿਆ ਕਿ 7 ਮਾਰਚ ਨੂੰ ਸ਼ਾਮ 6:30 ਵਜੇ ਦੇ ਕਰੀਬ ਉਹ ਅਮਨ ਆਟੋ ਜ਼ੋਨ ਬੁਲੇਟ ਏਜੰਸੀ ਤੋਂ ਕੰਮ ਤੋਂ ਘਰ ਵਾਪਸ ਆ ਰਿਹਾ ਸੀ।
ਇਹ ਵੀ ਪੜ੍ਹੋ-14 ਦਿਨਾਂ ਤੋਂ ਤੇਲੰਗਾਨਾ ਦੀ ਸੁਰੰਗ 'ਚ ਫਸੇ ਪੰਜਾਬੀ ਨੌਜਵਾਨ ਦਾ ਨਹੀਂ ਲੱਗ ਸਕਿਆ ਕੋਈ ਪਤਾ, ਮਾਪੇ ਰੋ-ਰੋ ਬੇਹਾਲ
ਜਦੋਂ ਉਹ ਨੈਸ਼ਨਲ ਹਾਈਵੇਅ ਤੋਂ ਨਹਿਰ ਦੀ ਪਟੜੀ ’ਤੇ ਜਾ ਰਿਹਾ ਸੀ, ਤਾਂ ਕੁਝ ਦੂਰੀ ’ਤੇ ਦੋ ਮੋਟਰਸਾਈਕਲ ’ਤੇ ਸਵਾਰ ਨੌਜਵਾਨਾਂ ਨੇ ਉਸਨੂੰ ਰੋਕਿਆ ਅਤੇ ਉਸਦਾ ਮੋਬਾਈਲ ਫੋਨ ਅਤੇ 5,000 ਰੁਪਏ ਨਕਦੀ ਖੋਹ ਲਈ ਅਤੇ ਉਸ ’ਤੇ ਕਾਪੇ ਨਾਲ ਹਮਲਾ ਕਰਕੇ ਨਹਿਰ ਵਿੱਚ ਸੁੱਟ ਦਿੱਤਾ। ਉਸਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਗ੍ਰੰਥੀ ਦਾ ਹੈਰਾਨ ਕਰ ਦੇਣ ਵਾਲਾ ਕਾਰਾ, 18 ਦਿਨਾਂ 'ਚ ਕੀਤਾ ਅਜਿਹਾ ਕਾਂਡ ਕਿ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਸ਼ੋਰੈਂਸ ਕੰਪਨੀ ਨੂੰ 73 ਸਾਲਾ ਖਪਤਕਾਰ ਦੇ ਇਲਾਜ ਦੇ ਪੈਸੇ ਵਿਆਜ ਸਮੇਤ ਦੇਣ ਦੇ ਆਦੇਸ਼ ਜਾਰੀ
NEXT STORY