ਲੁਧਿਆਣਾ, (ਰਿਸ਼ੀ)- ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਪੂਜਾ ਵਾਸੀ ਹਬੀਬ ਗੰਜ ਦੀ ਸ਼ਿਕਾਇਤ ’ਤੇ ਉਸੇ ਇਲਾਕੇ ਦੇ ਰਹਿਣ ਵਾਲੇ ਮੁਕੇਸ਼ ਕੁਮਾਰ, ਮੱਖਣ, ਜੈ ਰਾਮ ਅਤੇ ਰਾਜੂ ਖਿਲਾਫ ਕੁੱਟ-ਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਕੁਲਬੀਰ ਸਿੰਘ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀਡ਼ਤਾ ਨੇ ਦੱਸਿਆ ਕਿ ਬੀਤੀ 28 ਨਵੰਬਰ ਸਵੇਰੇ 8.30 ਵਜੇ ਮੁਕੇਸ਼ ਨੇ ਆਪਣਾ ਆਟੋ ਉਨ੍ਹਾਂ ਦੇ ਘਰ ਦੇ ਅੱਗੇ ਖੜ੍ਹਾ ਕਰ ਦਿੱਤਾ। ਜਦ ਸਹੁਰੇ ਆਟੋ ਸਾਈਡ ’ਤੇ ਕਰਨ ਨੂੰ ਕਿਹਾ ਤਾਂ ਉਹ ਗਾਲ੍ਹਾਂ ਕੱਢਣ ਲੱਗ ਪਿਆ। ਤਦ ਉਸਦੇ ਹੋਰ ਸਾਥੀ ਵੀ ਉਥੇ ਆ ਗਏ। ਸਾਰਿਆਂ ਨੇ ਉਨ੍ਹਾਂ ਨਾਲ ਕੁੱਟ-ਮਾਰ ਕੀਤੀ ਅਤੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।
ਸੰਘਣੀ ਧੁੰਦ ਕਾਰਨ ਨੈਸ਼ਨਲ ਹਾਈਵੇ ’ਤੇ ਵਾਹਨਾਂ ਦੀ ਰਫਤਾਰ ਹੋਈ ਮੱਧਮ
NEXT STORY