ਅਬੋਹਰ (ਸੁਨੀਲ) : ਅੱਜ ਸਵੇਰੇ ਢਾਣੀ ਵਿਸ਼ੇਸ਼ਰਨਾਥ ਨੇੜੇ ਇੱਕ ਮੋਟਰਸਾਈਕਲ ਸਵਾਰ ਸੜਕ ’ਤੇ ਯੂ-ਟਰਨ ਲੈਂਦੇ ਹੋਏ ਇੱਕ ਆਟੋ ਨਾਲ ਟਕਰਾ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਅਤੇ ਆਟੋ ਚਾਲਕ ਦੋਵੇਂ ਜ਼ਖ਼ਮੀ ਹੋ ਗਏ। ਮੋਟਰਸਾਈਕਲ ਸਵਾਰ ਨੌਜਵਾਨ ਸੜਕ ’ਤੇ ਡਿੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਜ਼ਖ਼ਮੀਆਂ ਨੂੰ ਆਸ-ਪਾਸ ਦੇ ਲੋਕਾਂ ਨੇ ਹਸਪਤਾਲ ਦਾਖਲ ਕਰਵਾਇਆ।
ਜਾਣਕਾਰੀ ਅਨੁਸਾਰ ਕੰਧਵਾਲਾ ਅਮਰਕੋਟ ਦੇ ਵਸਨੀਕ ਅਨੁਜ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਅੱਜ ਸਵੇਰੇ ਵੀ ਆਪਣੇ ਮੋਟਰਸਾਈਕਲ ’ਤੇ ਸ਼ਹਿਰ ਦੇ ਗੀਤਾ ਮੰਦਰ ਆ ਰਿਹਾ ਸੀ। ਜਦੋਂ ਉਹ ਢਾਣੀ ਵਿਸ਼ੇਸ਼ਨਾਥ ਬਾਈਪਾਸ ਦੇ ਪੁਲ ਨੂੰ ਪਾਰ ਕਰਕੇ ਅੱਗੇ ਪਹੁੰਚਿਆ ਤਾਂ ਅਚਾਨਕ ਅੱਗੇ ਜਾ ਰਹੇ ਇੱਕ ਆਟੋ ਨੇ ਅਚਾਨਕ ਤੋਂ ਅਪਣਾ ਆਟੋ ਮੋੜ ਲਿਆ। ਜਿਸ ਕਾਰਨ ਉਹ ਆਟੋ ਨਾਲ ਟਕਰਾ ਗਿਆ ਅਤੇ ਜ਼ਖ਼ਮੀ ਹੋ ਗਿਆ ਅਤੇ ਉਸਦੇ ਮੋਢੇ ਅਤੇ ਗੋਡੇ ’ਤੇ ਗੰਭੀਰ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਇਸੇ ਮਾਮਲੇ ਵਿੱਚ ਜ਼ਖ਼ਮੀ ਦੂਜੀ ਧਿਰ ਦੇ ਅਮਰ ਸਿੰਘ ਵਾਸੀ ਢਾਣੀ ਵਿਸ਼ੇਸ਼ਰਨਾਥ ਨੇ ਜਾਣਕਾਰ ਰਾਮਤੀਰਥ ਨੇ ਦੱਸਿਆ ਕਿ ਜਦ ਅਮਰ ਸਿੰਘ ਅਪਣਾ ਆਟੋ ਲੈ ਕੇ ਆ ਰਿਹ ਸੀ ਤਾਂ ਉਕਤ ਨੌਜਵਾਨ ਅਨੁਜ ਲਗਭਗ 70 ਤੋਂ 80 ਕਿਲੋਮੀਟਰ ਦੀ ਰਫ਼ਤਾਰ ਨਾਲ ਮੋਟਰਸਾਈਕਲ ’ਤੇ ਆ ਰਿਹਾ ਸੀ। ਜਿਸ ਕਾਰਨ ਉਹ ਉਨ੍ਹਾਂ ਦੇ ਆਟੋ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਅਮਰ ਸਿੰਘ ਦੇ ਸਿਰ ਅਤੇ ਮੋਢੇ ’ਤੇ ਵੀ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ- ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਭੇਜਣ ਦੇ ਨਾਂ 'ਤੇ 14,03,500 ਦੀ ਠੱਗੀ, ਨਾ ਪੈਸੇ ਮੋੜੇ ਨੇ ਵਿਦੇਸ਼ ਭੇਜਿਆ
NEXT STORY